ਸ਼੍ਰੀਨਗਰ- ਕਸ਼ਮੀਰ ਘਾਟੀ ਦੇ ਉੱਚੇ ਇਲਾਕਿਆਂ 'ਚ ਤਾਜ਼ਾ ਬਰਫ਼ਬਾਰੀ ਅਤੇ ਕੁਝ ਮੈਦਾਨੀ ਇਲਾਕਿਆਂ ਵਿਚ ਮੀਂਹ ਕਾਰਨ ਐਤਵਾਰ ਨੂੰ ਕਈ ਸੜਕਾਂ ਬੰਦ ਹੋ ਗਈਆਂ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਆਵਾਜਾਈ ਪੁਲਸ ਅਧਿਕਾਰੀਆਂ ਨੇ ਕਿਹਾ ਕਿ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਨੂੰ ਜੰਮੂ ਡਵੀਜ਼ਨ ਦੇ ਪੁੰਛ ਅਤੇ ਰਾਜੌਰੀ ਜ਼ਿਲ੍ਹਿਆਂ ਨਾਲ ਜੋੜਨ ਵਾਲੀ ਇਤਿਹਾਸਕ ਮੁਗਲ ਰੋਡ ਨੂੰ ਐਤਵਾਰ ਨੂੰ ਪੀਰ ਦੀ ਗਲੀ ਵਿਚ ਬਰਫ਼ਬਾਰੀ ਮਗਰੋਂ ਸਾਵਧਾਨੀ ਦੇ ਤੌਰ 'ਤੇ ਵਾਹਨ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ।
ਪੂਰੀ ਰਾਤ ਹੋਈ ਬਰਫ਼ਬਾਰੀ ਨੇ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਗੁਲਮਰਗ ਦੇ ਸਕੀ ਰਿਜ਼ਾਰਟ ਨੂੰ ਸਫੈਦ ਚਾਦਰ ਨਾਲ ਢਕ ਦਿੱਤਾ, ਜਿਸ ਨਾਲ ਉੱਥੇ ਰਹਿਣ ਵਾਲੇ ਸੈਲਾਨੀ ਕਾਫੀ ਖੁਸ਼ ਹੋਏ। ਸ਼੍ਰੀਨਗਰ ਵਿਚ ਵੱਧ ਤੋਂ ਵੱਧ ਤਾਪਮਾਨ 12.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਗੁਲਮਰਗ ਨੂੰ ਛੱਡ ਕੇ ਕਸ਼ਮੀਰ ਦੇ ਵੱਖ-ਵੱਖ ਮੌਸਮ ਕੇਂਦਰਾਂ 'ਤੇ ਸ਼ਨੀਵਾਰ ਅਤੇ ਐਤਵਾਰ ਦੀ ਮੱਧ ਰਾਤ ਦੌਰਾਨ ਘੱਟੋਂ-ਘੱਟ ਤਾਪਮਾਨ 1.6 ਡਿਗਰੀ ਸੈਲਸੀਅਸ ਘੱਟ ਸੀ। ਗੁਲਮਰਗ ਨੂੰ ਛੱਡ ਕੇ ਕਸ਼ਮੀਰ ਦੇ ਵੱਖ-ਵੱਖ ਮੌਸਮ ਕੇਂਦਰਾਂ 'ਤੇ ਸ਼ਨੀਵਾਰ ਅਤੇ ਐਤਵਾਰ ਦੀ ਮੱਧ ਘੱਟ ਤੋਂ ਘੱਟ ਤਾਪਮਾਨ ਆਮ ਨਾਲੋਂ 6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਮੌਸਮ ਵਿਗਿਆਨ ਕੇਂਦਰ ਸ਼੍ਰੀਨਗਰ ਨੇ ਭਵਿੱਖਬਾਮੀ ਕੀਤੀ ਹੈ ਕਿ ਅੱਜ ਦੁਪਹਿਰ ਤੱਕ ਮੌਸਮ ਆਮ ਤੌਰ 'ਤੇ ਬੱਦਲ ਛਾਏ ਰਹਿਣਗੇ ਅਤੇ ਉੱਚੇ ਇਲਾਕਿਆਂ 'ਤੇ ਮੀਂਹ ਅਤੇ ਬਰਫ਼ਬਾਰੀ ਦਾ ਅਨੁਮਾਨ ਹੈ। ਨਵੰਬਰ ਦੇ ਅਖੀਰ ਤੱਕ ਮੌਸਮ ਆਮ ਤੌਰ 'ਤੇ ਖ਼ੁਸ਼ਕ ਰਹਿਣ ਦੇ ਆਸਾਰ ਹਨ। ਮੌਸਮ ਵਿਭਾਗ ਨੇ ਕਿਹਾ ਕਿ 30 ਨਵੰਬਰ ਦੀ ਦੇਰ ਰਾਤ ਤੋਂ 1 ਦਸੰਬਰ ਦੀ ਦੁਪਹਿਰ ਤੱਕ ਉੱਚੀਆਂ ਚੋਟੀਆਂ ਅਤੇ ਦੂਰ-ਦਰਾਜ ਦੀਆਂ ਥਾਵਾਂ 'ਤੇ ਹਲਕਾ ਮੀਂਹ ਅਤੇ ਹਲਕੀ ਬਰਫ਼ਬਾਰੀ ਹੋ ਸਕਦੀ ਹੈ। ਉਨ੍ਹਾਂ ਨੇ ਦੱਸਿਆ ਕਿ 5 ਦਸੰਬਰ ਤੱਕ ਮੌਸਮ ਆਮ ਤੌਰ 'ਤੇ ਖੁਸ਼ਕ ਰਹੇਗਾ।
ਬ੍ਰਾਊਨ ਸ਼ੂਗਰ ਅਤੇ ਨਕਦੀ ਨਾਲ 2 ਡਰੱਗ ਤਸਕਰ ਗ੍ਰਿਫ਼ਤਾਰ
NEXT STORY