ਨਵੀਂ ਦਿੱਲੀ (ਭਾਸ਼ਾ) - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਿਮਾਚਲ ਪ੍ਰਦੇਸ਼ 'ਚ ਜ਼ਮੀਨ ਖਿੱਸਕਣ ਕਾਰਨ ਪੈਦਾ ਸਥਿਤੀ ਦਾ ਜਾਇਜ਼ਾ ਲੈਣ ਲਈ ਰਾਜ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨਾਲ ਗੱਲਬਾਤ ਕੀਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਗ੍ਰਹਿ ਮੰਤਰੀ ਨੇ ਭਾਰਤ-ਤਿੱਬਤ ਸਰਹੱਦੀ ਪੁਲਸ (ਆਈ.ਟੀ.ਬੀ.ਪੀ.) ਨੂੰ ਬਚਾਅ ਅਤੇ ਰਾਹਤ ਮੁਹਿੰਮਾਂ 'ਚ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਸਾਰੇ ਤਰ੍ਹਾਂ ਦੀ ਮਦਦ ਦੇਣ ਦਾ ਨਿਰਦੇਸ਼ ਦਿੱਤਾ ਹੈ।
ਇਹ ਵੀ ਪੜ੍ਹੋ : ਹਿਮਾਚਲ 'ਚ ਵੱਡਾ ਹਾਦਸਾ, ਜ਼ਮੀਨ ਖਿੱਸਕਣ ਨਾਲ ਮਲਬੇ ਹੇਠ ਦਬੇ ਕਈ ਵਾਹਨ, ਕਈ ਲੋਕ ਲਾਪਤਾ
ਮੰਤਰਾਲਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸ਼ਾਹ ਨੇ ਰਾਜ 'ਚ ਜ਼ਮੀਨ ਖਿੱਸਕਣ ਬਾਰੇ ਜਾਣਕਾਰੀ ਲੈਣ ਲਈ ਮੁੱਖ ਮੰਤਰੀ ਨਾਲ ਗੱਲ ਕੀਤੀ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਸਥਿਤੀ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਵਲੋਂ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹੇ 'ਚ ਬੁੱਧਵਾਰ ਨੂੰ ਜ਼ਮੀਨ ਖਿੱਸਕਣ ਕਾਰਨ ਮਲਬੇ 'ਚ 40 ਤੋਂ ਵੱਧ ਲੋਕਾਂ ਦੇ ਦਬੇ ਹੋਣ ਦਾ ਖ਼ਦਸ਼ਾ ਹੈ। ਹਿਮਾਚਲ ਸੜਕ ਟਰਾਂਸਪੋਰਟ ਨਿਗਮ (ਐੱਚ.ਆਰ.ਟੀ.ਸੀ.) ਦੀ ਬੱਸ ਸਮੇਤ ਕਈ ਵਾਹਨ ਮਲੇਬ ਹੇਠ ਦੱਬ ਗਏ ਹਨ। ਬੱਸ 'ਚ ਕਰੀਬ 40 ਯਾਤਰੀ ਸਵਾਰ ਸਨ।
ਇਹ ਵੀ ਪੜ੍ਹੋ : ਹਰਿਆਣਾ 'ਚ ਸਕੀਆਂ ਭੈਣਾਂ ਨਾਲ ਮਾਂ ਦੇ ਸਾਹਮਣੇ ਕੀਤਾ ਜਬਰ ਜ਼ਿਨਾਹ, ਫਿਰ ਦਿੱਤੀ ਦਰਦਨਾਕ ਮੌਤ
ਪ੍ਰਤਾਪ ਬਾਜਵਾ ਦੇ ਰਵੱਈਏ 'ਤੇ ਭੜਕੇ ਅਨੁਰਾਗ ਠਾਕੁਰ, ਕਿਹਾ-ਲਾਲ ਕਿਲ੍ਹਾ ਹਿੰਸਾ ਦੀ ਘਟਨਾ ਮੁੜ ਦੁਹਰਾਈ ਗਈ
NEXT STORY