ਜੰਮੂ/ਪੁੰਛ,(ਏਜੰਸੀ, ਧਨੁਜ)— ਬੀਤੇ ਦਿਨੀਂ ਪੁਲਵਾਮਾ 'ਚ ਛੁੱਟੀ 'ਤੇ ਘਰ ਜਾ ਰਹੇ ਫੌਜ ਦੇ ਜਵਾਨ ਔਰੰਗਜ਼ੇਬ ਦੀ ਅੱਤਵਾਦੀਆਂ ਨੇ ਅਗਵਾ ਕਰ ਕੇ ਹੱਤਿਆ ਕਰ ਦਿੱਤੀ ਸੀ। ਈਦ ਦੇ ਮੌਕੇ 'ਤੇ ਪੁੰਛ ਦੇ ਰਹਿਣ ਵਾਲੇ ਔਰੰਗਜ਼ੇਬ ਦੇ ਘਰ 'ਤੇ ਲੋਕਾਂ ਦਾ ਤਾਂਤਾ ਲੱਗਾ ਹੋਇਆ ਸੀ। ਘਰ ਵਿਚ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਇਸੇ ਦੌਰਾਨ ਫੌਜ ਤੋਂ ਰਿਟਾਇਰ ਹੋਏ ਸ਼ਹੀਦ ਦੇ ਪਿਤਾ ਮੁਹੰਮਦ ਹਨੀਫ ਦਾ ਬੇਟੇ ਦੀ ਸ਼ਹਾਦਤ 'ਤੇ ਦਰਦ ਝਲਕ ਉਠਿਆ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ 72 ਘੰਟਿਆਂ 'ਚ ਬੇਟੇ ਦੀ ਸ਼ਹਾਦਤ ਦਾ ਬਦਲਾ ਲਏ। ਜੇਕਰ ਸ਼ਹਾਦਤ ਦਾ ਬਦਲਾ ਨਹੀਂ ਲਿਆ ਗਿਆ ਤਾਂ ਮੈਂ ਖੁਦ ਅੱਤਵਾਦੀਆਂ ਤੋਂ ਬੇਟੇ ਦੀ ਮੌਤ ਦਾ ਬਦਲਾ ਲੈਣ ਲਈ ਤਿਆਰ ਹਾਂ।
ਹਨੀਫ ਨੇ ਕਿਹਾ ਕਿ ਅੱਤਵਾਦੀਆਂ ਨੇ ਮੇਰੇ ਬੇਟੇ ਨੂੰ ਅਗਵਾ ਕੀਤਾ ਅਤੇ ਫਿਰ ਜ਼ਾਲਮਾਂ ਨੇ ਉਸ ਨੂੰ ਘਰ ਪਰਤਣ ਨਹੀਂ ਦਿੱਤਾ। ਸਰਕਾਰ ਕਸ਼ਮੀਰ ਵਿਚ 2003 ਤੋਂ ਅੱਤਵਾਦੀਆਂ ਦਾ ਸਫਾਇਆ ਕਰਨ 'ਚ ਲੱਗੀ ਹੈ ਪਰ ਅਜੇ ਤਕ ਅੱਤਵਾਦ ਖਤਮ ਨਹੀਂ ਹੋਇਆ ਅਤੇ ਜਵਾਨ ਆਪਣੀ ਸ਼ਹਾਦਤ ਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਕਸ਼ਮੀਰੀ ਨੇਤਾਵਾਂ ਨੇ ਸਿਰਫ ਬਿਆਨਬਾਜ਼ੀ ਕਰ ਕੇ ਆਪਣੀ ਰਾਜਨੀਤੀ ਕੀਤੀ ਪਰ ਸਮੱਸਿਆ ਦੇ ਹੱਲ ਲਈ ਕੋਈ ਗੰਭੀਰ ਨਹੀਂ ਹੈ। ਕਸ਼ਮੀਰ ਦੇ ਨੇਤਾ ਜਵਾਨਾਂ ਨੂੰ ਮਰਵਾ ਰਹੇ ਹਨ। ਇਨ੍ਹਾਂ ਕਸ਼ਮੀਰੀ ਨੇਤਾਵਾਂ ਨੂੰ ਸੂਬੇ ਤੋਂ ਬਾਹਰ ਕੱਢਿਆ ਜਾਏ ਤਾਂ ਹੀ ਕਸ਼ਮੀਰ 'ਚ ਅੱਤਵਾਦ ਦਾ ਸਫਾਇਆ ਹੋ ਸਕਦਾ ਹੈ। ਇਹ ਮੇਰੇ ਬੇਟੇ ਦੀ ਨਹੀਂ, ਦੇਸ਼ ਦੇ ਬੇਟੇ ਦੀ ਸ਼ਹਾਦਤ ਹੈ।
ਪੁਣੇ 'ਚ 22 ਸਾਲਾ ਨੌਜਵਾਨ ਨੇ ਕੀਤਾ 1 ਸਾਲ ਦੀ ਮਾਸੂਮ ਨਾਲ ਬਲਾਤਕਾਰ
NEXT STORY