ਨਵੀਂ ਦਿੱਲੀ- ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ. ਆਈ. ਨੇ ਕਥਿਤ ਤੌਰ ’ਤੇ ਸ਼ਹਿਜ਼ਾਦ ਭੱਟੀ ਮਾਡਿਊਲ ਨਾਲ ਜੁੜੇ ਗੁਰਗਿਆਂ ਰਾਹੀਂ ਦਿੱਲੀ ਦੇ ਇਕ ਇਤਿਹਾਸਕ ਮੰਦਰ, ਦਿੱਲੀ-ਸੋਨੀਪਤ ਹਾਈਵੇਅ ’ਤੇ ਇਕ ਮਸ਼ਹੂਰ ਢਾਬੇ ਅਤੇ ਹਰਿਆਣਾ ਵਿਚ ਇਕ ਫੌਜੀ ਕੈਂਪ ’ਤੇ ਹਮਲੇ ਕਰਵਾਉਣ ਦੀ ਸਾਜ਼ਿਸ਼ ਰਚੀ ਸੀ। ਸੂਤਰਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਸੂਤਰਾਂ ਅਨੁਸਾਰ, ਇਨ੍ਹਾਂ ਗੱਲਾਂ ਦਾ ਖੁਲਾਸਾ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਵੱਲੋਂ ‘ਗੈਂਗ ਬਸਟ ਆਪ੍ਰੇਸ਼ਨ 2.0’ ਤਹਿਤ ਕਈ ਸੂਬਿਆਂ ਤੋਂ ਗ੍ਰਿਫਤਾਰ ਕੀਤੇ ਗਏ ਮਾਡਿਊਲ ਦੇ 9 ਕਥਿਤ ਗੁਰਗਿਆਂ ਤੋਂ ਪੁੱਛਗਿੱਛ ਦੌਰਾਨ ਹੋਇਆ। ਸੂਤਰਾਂ ਨੇ ਦੱਸਿਆ ਕਿ ਜਾਂਚਕਰਤਾਵਾਂ ਨੇ ਪਾਇਆ ਕਿ ਇੱਕ ਮੁਲਜ਼ਮ ਨੇ ਦਿੱਲੀ ਦੇ ਇਕ ਇਤਿਹਾਸਕ ਮੰਦਰ ਦੀ ਰੇਕੀ ਕੀਤੀ ਸੀ ਅਤੇ ਸੋਸ਼ਲ ਮੀਡੀਆ ਰਾਹੀਂ ਕੰਪਲੈਕਸ ਦੀਆਂ ਤਸਵੀਰਾਂ ਪਾਕਿਸਤਾਨ ਸਥਿਤ ਆਕਾਵਾਂ ਨੂੰ ਭੇਜੀਆਂ ਸਨ।
ਉਨ੍ਹਾਂ ਕਿਹਾ ਕਿ ਮਾਡਿਊਲ ਨੇ ਮੰਦਰ ਵਿਚ ਤਾਇਨਾਤ ਪੁਲਸ ਮੁਲਾਜ਼ਮਾਂ ਅਤੇ ਨੀਮ ਫੌਜੀ ਬਲਾਂ ਨੂੰ ਨਿਸ਼ਾਨਾ ਬਣਾਉਣ ਅਤੇ ਦਹਿਸ਼ਤ ਫੈਲਾਉਣ ਤੇ ਵਿਘਨ ਪਾਉਣ ਲਈ ਕਥਿਤ ਤੌਰ ’ਤੇ ਗੋਲੀਬਾਰੀ ਕਰਨ ਦੀ ਸਾਜ਼ਿਸ਼ ਰਚੀ ਸੀ। ਸੂਤਰਾਂ ਨੇ ਇਹ ਵੀ ਦੱਸਿਆ ਕਿ ਵੱਡੇ ਪੱਧਰ ’ਤੇ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਦਿੱਲੀ-ਸੋਨੀਪਤ ਹਾਈਵੇਅ ’ਤੇ ਇਕ ਮਸ਼ਹੂਰ ‘ਢਾਬੇ’ ’ਤੇ ਗ੍ਰੇਨੇਡ ਹਮਲਾ ਕਰਨ ਦਾ ਕੰਮ ਵੀ ਮੁਲਜ਼ਮਾਂ ਨੂੰ ਸੌਂਪਿਆ ਗਿਆ ਸੀ। ਇਸ ਢਾਬੇ ’ਤੇ ਰੋਜ਼ਾਨਾ ਹਜ਼ਾਰਾਂ ਲੋਕ ਆਉਂਦੇ ਹਨ। ਸੂਤਰ ਨੇ ਦੱਸਿਆ ਹਿਸਾਰ ਵਿਚ ਇਕ ਫੌਜੀ ਕੈਂਪ ਦੀ ਵੀ ਕਥਿਤ ਤੌਰ ’ਤੇ ਰੇਕੀ ਕੀਤੀ ਗਈ ਸੀ ਅਤੇ ਖੇਤਰ ਦੇ ਵੀਡੀਓ ਸਰਹੱਦ ਪਾਰ ਬੈਠੇ ਆਕਾਵਾਂ ਨਾਲ ਸਾਂਝੇ ਕੀਤੇ ਗਏ ਸਨ। ਉੱਤਰ ਪ੍ਰਦੇਸ਼ ਦੇ ਕੁਝ ਪੁਲਸ ਥਾਣੇ ਵੀ ਹਿੱਟ ਲਿਸਟ ਵਿਚ ਸ਼ਾਮਲ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
PM ਮੋਦੀ ਨੇ ਜਯੰਤੀ ਮੌਕੇ ਰਬਿੰਦਰਨਾਥ ਟੈਗੋਰ ਨੂੰ ਦਿੱਤੀ ਸ਼ਰਧਾਂਜਲੀ, ਦੱਸਿਆ 'ਦੇਸ਼ ਦੀ ਸੱਭਿਅਤਾ ਦੀ ਆਤਮਾ ਦੀ ਆਵਾਜ਼'
NEXT STORY