ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਲਲਿਤਪੁਰ ਜ਼ਿਲ੍ਹੇ ਵਿੱਚ ਇੱਕ ਪ੍ਰੇਮ ਸਬੰਧ ਦਾ ਦਰਦਨਾਕ ਅੰਤ ਸਾਹਮਣੇ ਆਇਆ ਹੈ। ਬਾਰ ਥਾਣਾ ਖੇਤਰ ਦੇ ਬਸਤਾਗੁਆ ਪਿੰਡ ਨੇੜੇ ਸ਼ਹਿਜ਼ਾਦ ਡੈਮ ਵਿੱਚ 2 ਦਿਨ ਪਹਿਲਾਂ ਨੀਲੇ ਰੰਗ ਦੇ ਬੋਰੇ ਵਿੱਚ ਮਿਲੀ ਇੱਕ ਔਰਤ ਦੀ ਲਾਸ਼ ਦੀ ਪਛਾਣ 28 ਸਾਲਾ ਰਾਣੀ ਰੇਕੇਵਾਰ ਵਜੋਂ ਹੋਈ ਹੈ। ਪੁਲਸ ਨੇ ਕਤਲ ਮਾਮਲੇ ਵਿੱਚ ਉਸਦੇ ਪ੍ਰੇਮੀ ਜਗਦੀਸ਼ ਰੇਕੇਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਸ ਸੁਪਰਡੈਂਟ ਮੁਹੰਮਦ ਮੁਸ਼ਤਾਕ ਨੇ ਦੱਸਿਆ ਕਿ ਰਾਣੀ ਆਪਣੇ ਪਤੀ ਅਤੇ 2 ਬੱਚਿਆਂ ਨੂੰ ਛੱਡ ਕੇ ਆਪਣੇ ਪ੍ਰੇਮੀ ਜਗਦੀਸ਼ ਨਾਲ ਰਹਿਣ ਲੱਗ ਪਈ ਸੀ, ਪਰ ਕੁਝ ਸਮੇਂ ਬਾਅਦ ਜਗਦੀਸ਼ ਦਾ ਵਿਆਹ ਤੈਅ ਹੋ ਗਿਆ। ਇਸ ਮਾਮਲੇ ਨੂੰ ਲੈ ਕੇ ਰਾਣੀ ਅਤੇ ਜਗਦੀਸ਼ ਵਿਚਕਾਰ ਝਗੜਾ ਸ਼ੁਰੂ ਹੋ ਗਿਆ। ਇਸ ਦੌਰਾਨ ਰਾਣੀ ਉਸ ਨੂੰ ਛੱਡ ਕੇ ਕਿਸੇ ਹੋਰ ਨੌਜਵਾਨ ਨਾਲ ਰਹਿਣ ਚਲੀ ਗਈ।
ਇਹ ਵੀ ਪੜ੍ਹੋ : ਕਰਜ਼ੇ ਦੇ ਦੈਂਤ ਤੋਂ ਪ੍ਰੇਸ਼ਾਨ ਪਰਿਵਾਰ ਨੇ ਚੁੱਕਿਆ ਖ਼ੌਫਨਾਕ ਕਦਮ: 5 ਮੈਂਬਰਾਂ ਨੇ ਖਾਧਾ ਜ਼ਹਿਰ, 2 ਦੀ ਮੌਤ
ਵਿਆਹੁਤਾ ਪ੍ਰੇਮਿਕਾ ਨੂੰ ਇਸ ਵਜ੍ਹਾ ਨਾਲ ਮਾਰਿਆ
ਇਸ ਤੋਂ ਬਾਅਦ ਦੋਸ਼ੀ ਨੇ ਉਸ ਨੂੰ ਦੁਬਾਰਾ ਬੁਲਾਇਆ ਅਤੇ ਬਾਜ਼ਾਰ ਤੋਂ ਕੀਟਨਾਸ਼ਕ ਖਰੀਦਿਆ ਅਤੇ ਕੋਲਡ ਡਰਿੰਕ ਵਿੱਚ ਮਿਲਾ ਕੇ ਉਸ ਨੂੰ ਪਿਲਾਇਆ। ਰਾਣੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਗਦੀਸ਼ ਨੇ ਲਾਸ਼ ਨੂੰ ਨੀਲੇ ਰੰਗ ਦੇ ਬੋਰੇ ਵਿੱਚ ਭਰਿਆ ਅਤੇ ਸਾਈਕਲ 'ਤੇ ਸ਼ਹਿਜ਼ਾਦ ਡੈਮ ਲੈ ਗਿਆ ਅਤੇ ਉੱਥੇ ਸੁੱਟ ਦਿੱਤਾ। ਪੁਲਸ ਨੇ ਔਰਤ ਦੇ ਟੈਟੂ ਅਤੇ ਹੋਰ ਪਛਾਣ ਦੇ ਆਧਾਰ 'ਤੇ ਲਾਸ਼ ਦੀ ਪਛਾਣ ਕੀਤੀ। ਫਿਰ ਜਗਦੀਸ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮੁਲਜ਼ਮ ਨੇ ਕਤਲ ਦਾ ਇਕਬਾਲ ਕਰ ਲਿਆ ਹੈ।
ਮੁਲਜ਼ਮ ਨੂੰ ਫੜਨ ਲਈ ਪੂਰੀ ਜਨਪਤ ਦੀ ਪੁਲਸ ਟੀਮ ਜੁਟੀ
ਮੁਲਜ਼ਮ ਜਗਦੀਸ਼ ਰੇਕੇਵਾਰ ਨੇ ਪੁੱਛਗਿੱਛ ਦੌਰਾਨ ਪੁਲਸ ਨੂੰ ਦੱਸਿਆ ਕਿ ਉਸਨੇ ਰਾਣੀ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ, ਕਿਉਂਕਿ ਉਹ ਹੁਣ ਮੇਰੇ ਨਾਲ ਨਹੀਂ ਰਹਿਣਾ ਚਾਹੁੰਦੀ ਸੀ। ਉਸਨੇ ਕਿਸੇ ਹੋਰ ਨੂੰ ਚੁਣਿਆ ਸੀ। ਇਸ ਘਟਨਾ 'ਤੇ ਲਲਿਤਪੁਰ ਦੇ ਐੱਸਪੀ ਮੁਹੰਮਦ ਮੁਸ਼ਤਾਕ ਨੇ ਕਿਹਾ ਕਿ ਪੁਲਸ ਟੀਮ ਨੇ ਤਕਨੀਕੀ ਅਤੇ ਭੌਤਿਕ ਸਬੂਤਾਂ ਦੇ ਆਧਾਰ 'ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ। ਇਹ ਘਟਨਾ ਪ੍ਰੇਮ ਸਬੰਧਾਂ ਕਾਰਨ ਹੋਈ ਸੀ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਸ਼ੈਰਿਫ ਡਿਪਾਰਟਮੈਂਟ ਦੇ ਟ੍ਰੇਨਿੰਗ ਸੈਂਟਰ 'ਚ ਧਮਾਕਾ, 3 ਅਧਿਕਾਰੀਆਂ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
TATA Group ਦਾ ਵੱਡਾ ਐਲਾਨ: 500 ਕਰੋੜ ਦਾ ਬਣਾਇਆ ਜਾਵੇਗਾ ਰਾਹਤ ਟਰੱਸਟ, ਹਾਦਸੇ ਦੇ ਪੀੜਤਾਂ ਨੂੰ ਮਿਲੇਗੀ ਮਦਦ
NEXT STORY