ਪ੍ਰਯਾਗਰਾਜ/ਵਾਰਾਣਸੀ (ਬਿਊਰੋ) : ਗਊ ਰੱਖਿਆ ਅਭਿਆਨ ਅਤੇ ਮਾਘ ਮੇਲਾ ਵਿਵਾਦ ਕਰਕੇ ਸੁਰਖੀਆਂ ਵਿੱਚ ਰਹਿਣ ਵਾਲੇ ਜਯੋਤਿਰਮੱਠ ਦੇ ਸ਼ੰਕਰਾਚਾਰੀਆ ਸੁਆਮੀ ਅਵੀਮੁਕਤੇਸ਼ਵਰਾਨੰਦ ਸਰਸਵਤੀ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇੱਕ ਅਣਪਛਾਤੇ ਵਿਅਕਤੀ ਨੇ ਸ਼ੰਕਰਾਚਾਰੀਆ ਦੇ ਸਹਿਯੋਗੀ ਨੂੰ ਫੋਨ ਕਰਕੇ ਕਿਹਾ ਕਿ ਉਨ੍ਹਾਂ ਦਾ ਹਾਲ ‘ਅਤੀਕ ਅਹਿਮਦ’ ਵਰਗਾ ਕਰ ਦਿੱਤਾ ਜਾਵੇਗਾ। ਇਸ ਧਮਕੀ ਤੋਂ ਬਾਅਦ ਸ਼ੰਕਰਾਚਾਰੀਆ ਦੇ ਸਮਰਥਕਾਂ ਅਤੇ ਸੰਤ ਸਮਾਜ ਵਿੱਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ - ਪਹਿਲੀ ਜਮਾਤ 'ਚ ਦਾਖ਼ਲਾ ਲੈਣ ਦੇ ਬਦਲੇ ਨਿਯਮ, ਨਾਇਬ ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ
ਫੋਨ ਅਤੇ ਵੌਇਸਮੇਲ ਰਾਹੀਂ ਦਿੱਤੀਆਂ ਧਮਕੀਆਂ
ਮੀਡੀਆ ਇੰਚਾਰਜ ਸੰਜੇ ਪਾਂਡੇ ਨੇ ਦੱਸਿਆ ਕਿ ਜਯੋਤਿਰਮੱਠ ਦੇ ਸਰਕਾਰੀ ਨੰਬਰ 'ਤੇ 1 ਅਪ੍ਰੈਲ ਨੂੰ ਇੱਕ ਸ਼ੱਕੀ ਵਿਅਕਤੀ ਵੱਲੋਂ ਕਈ ਇਤਰਾਜ਼ਯੋਗ ਸੰਦੇਸ਼ ਭੇਜੇ ਗਏ ਸਨ। ਜਦੋਂ ਨੰਬਰ ਬਲਾਕ ਕਰ ਦਿੱਤਾ ਗਿਆ ਤਾਂ 6 ਅਪ੍ਰੈਲ ਨੂੰ 'ਵੌਇਸਮੇਲ' ਰਾਹੀਂ ਦੋ ਧਮਕੀ ਭਰੇ ਆਡੀਓ ਸੰਦੇਸ਼ ਭੇਜੇ ਗਏ। ਇਨ੍ਹਾਂ ਸੰਦੇਸ਼ਾਂ ਵਿੱਚ ਬੇਹੱਦ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ ਅਤੇ ਸ਼ੰਕਰਾਚਾਰੀਆ ਨੂੰ ਖਤਮ ਕਰਨ ਦੀ ਗੱਲ ਕਹੀ ਗਈ ਹੈ।
ਇਹ ਵੀ ਪੜ੍ਹੋ - Rain Alert : ਅਗਲੇ 24 ਘੰਟੇ ਖ਼ਤਰਨਾਕ! ਇਨ੍ਹਾਂ 11 ਸੂਬਿਆਂ 'ਚ ਭਾਰੀ ਮੀਂਹ, ਹਨ੍ਹੇਰੀ-ਤੂਫ਼ਾਨ ਦਾ ਅਲਰਟ ਜਾਰੀ
'ਅਤੀਕ ਅਹਿਮਦ ਵਰਗਾ ਹਾਲ ਕਰਨ' ਦੀ ਕਹੀ ਗੱਲ
ਧਮਕੀ ਦੇਣ ਵਾਲਾ ਸ਼ਖਸ ਸ਼ੰਕਰਾਚਾਰੀਆ ਵੱਲੋਂ ਚਲਾਏ ਜਾ ਰਹੇ 'ਗਊ ਰੱਖਿਆ ਅਭਿਆਨ' ਅਤੇ ਉਨ੍ਹਾਂ ਦੇ ਵੱਖ-ਵੱਖ ਬਿਆਨਾਂ ਤੋਂ ਨਾਰਾਜ਼ ਦੱਸਿਆ ਜਾ ਰਿਹਾ ਹੈ। ਫੋਨ ਕਰਨ ਵਾਲੇ ਨੇ ਖੁੱਲ੍ਹੇਆਮ ਚਿਤਾਵਨੀ ਦਿੱਤੀ ਕਿ ਉਨ੍ਹਾਂ ਦਾ ਹਾਲ ਵੀ ਮਾਫੀਆ ਅਤੀਕ ਅਹਿਮਦ ਵਰਗਾ ਕਰ ਦਿੱਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਇਸ ਧਮਕੀ ਭਰੀ ਕਾਲ ਦੀ ਰਿਕਾਰਡਿੰਗ ਵੀ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ - 3 ਦਿਨ ਬੰਦ ਸ਼ਰਾਬ ਦੀਆਂ ਦੁਕਾਨਾਂ, ਪੁਡੂਚੇਰੀ ਚੋਣਾਂ ਦੇ ਮੱਦੇਨਜ਼ਰ ਪ੍ਰਸ਼ਾਸਨ ਦਾ ਵੱਡਾ ਫੈਸਲਾ
ਗਊ ਰੱਖਿਆ ਅਭਿਆਨ ਕਾਰਨ ਨਿਸ਼ਾਨੇ 'ਤੇ ਸ਼ੰਕਰਾਚਾਰੀਆ?
ਸ਼ੰਕਰਾਚਾਰੀਆ ਇਸ ਸਮੇਂ 'ਗਊ ਮਾਤਾ ਰਾਸ਼ਟਰ ਮਾਤਾ' ਅਭਿਆਨ ਚਲਾ ਰਹੇ ਹਨ। ਉਹ 3 ਮਈ ਤੋਂ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦਾ ਦੌਰਾ ਕਰਨ ਵਾਲੇ ਹਨ ਤਾਂ ਜੋ ਗਊ ਰੱਖਿਆ ਪ੍ਰਤੀ ਜਾਗਰੂਕਤਾ ਵਧਾਈ ਜਾ ਸਕੇ ਅਤੇ 'ਰਾਮ ਗਊ ਧਾਮ' ਦੀ ਉਸਾਰੀ ਕੀਤੀ ਜਾ ਸਕੇ। ਸਮਰਥਕਾਂ ਦਾ ਦੋਸ਼ ਹੈ ਕਿ ਕੁਝ ਅਸਮਾਜਿਕ ਤੱਤ ਇਸ ਅਭਿਆਨ ਨੂੰ ਰੋਕਣ ਲਈ ਲਗਾਤਾਰ ਧਮਕੀਆਂ ਦੇ ਰਹੇ ਹਨ।
ਕਾਨੂੰਨੀ ਕਾਰਵਾਈ ਦੀ ਤਿਆਰੀ
ਇਸ ਘਟਨਾ ਤੋਂ ਬਾਅਦ ਹਰਕਤ ਵਿੱਚ ਆਏ ਸ਼ੰਕਰਾਚਾਰੀਆ ਦੇ ਕਾਨੂੰਨੀ ਸਲਾਹਕਾਰਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੰਜੇ ਪਾਂਡੇ ਅਨੁਸਾਰ, ਵੀਰਵਾਰ ਨੂੰ ਪੁਲਿਸ ਕੋਲ ਰਸਮੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ ਤਾਂ ਜੋ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾ ਸਕੇ। ਫਿਲਹਾਲ ਇਸ ਮਾਮਲੇ 'ਤੇ ਸ਼ੰਕਰਾਚਾਰੀਆ ਅਵੀਮੁਕਤੇਸ਼ਵਰਾਨੰਦ ਵੱਲੋਂ ਕੋਈ ਸਿੱਧੀ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ। ਦੱਸਣਯੋਗ ਹੈ ਕਿ ਸ਼ੰਕਰਾਚਾਰੀਆ ਪਿਛਲੇ ਕਾਫੀ ਸਮੇਂ ਤੋਂ ਪ੍ਰਸ਼ਾਸਨ ਅਤੇ ਸੱਤਾ ਵਿਰੁੱਧ ਆਪਣੇ ਤਿੱਖੇ ਤੇਵਰਾਂ ਕਾਰਨ ਚਰਚਾ ਵਿੱਚ ਹਨ, ਜਿਸ ਕਾਰਨ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਸਵਾਲ ਖੜ੍ਹੇ ਹੋ ਰਹੇ ਹਨ।
ਇਹ ਵੀ ਪੜ੍ਹੋ - ਟਰੰਪ ਦੇ ਜੰਗਬੰਦੀ ਐਲਾਨ ਤੋਂ ਬਾਅਦ ਧੜੰਮ ਡਿੱਗੀਆਂ ਤੇਲ ਦੀਆਂ ਕੀਮਤਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸਲੇਮਪੁਰ 'ਚ ਗੈਸ ਭਰਦਿਆਂ ਫਟ ਗਿਆ ਸਿਲੰਡਰ ! ਹੋਇਆ ਜ਼ਬਰਦਸਤ ਧਮਾਕਾ, ਬੁਰੀ ਤਰ੍ਹਾਂ ਝੁਲਸ ਗਏ 10 ਲੋਕ
NEXT STORY