ਪੁਣੇ- ਬੁੱਧਵਾਰ ਨੂੰ ਜਹਾਜ਼ ਹਾਦਸੇ 'ਚ ਆਪਣੇ ਭਤੀਜੇ ਅਤੇ ਮਹਾਰਾਸ਼ਟਰ ਦੇ ਉੱਪ ਮੁੱਖ ਮੰਤਰੀ ਅਜੀਤ ਪਵਾਰ ਦੀ ਮੌਤ ਦੇ ਕੁਝ ਘੰਟਿਆਂ ਬਾਅਦ ਬਾਰਾਮਤੀ ਪਹੁੰਚਣ 'ਤੇ ਬੇਹੱਦ ਦੁਖੀ ਅਤੇ ਗੰਭੀਰ ਨਜ਼ਰ ਆ ਰਹੇ ਸ਼ਰਦ ਪਵਾਰ ਨੇ ਪੁੱਛਿਆ,''ਇਹ ਸਭ ਕਿਵੇਂ ਹੋਇਆ?'' ਸ਼ਰਦ ਪਵਾਰ (85) ਅਤੇ ਉਨ੍ਹਾਂ ਦੀ ਪਤਨੀ ਪ੍ਰਤਿਭਾ ਪਵਾਰ ਖ਼ਬਰ ਸੁਣਦੇ ਹੀ ਮੁੰਬਈ ਤੋਂ ਹੈਲੀਕਾਪਟਰ 'ਤੇ ਆਪਣੇ ਗ੍ਰਹਿ ਨਗਰ ਲਈ ਰਵਾਨਾ ਹੋ ਗਏ। ਉਨ੍ਹਾਂ ਨੂੰ ਲੈਣ ਆਏ ਲੋਕਾਂ ਤੋਂ ਪਵਾਰ ਨੂੰ ਪੁੱਛਦੇ ਹੋਏ ਸੁਣਿਆ ਗਿਆ,''ਇਹ ਕਿਵੇਂ ਹੋਇਆ?''
ਬਾਅਦ 'ਚ ਉਹ ਉਸ ਹਸਪਤਾਲ ਲਈ ਰਵਾਨਾ ਹੋ ਗਏ, ਜਿੱਥੇ ਅਜੀਤ ਪਵਾਰ ਦੀ ਮ੍ਰਿਤਕ ਦੇਹ ਰੱਖੀ ਗਈ ਹੈ। ਸ਼ਰਦ ਪਵਾਰ ਦੀ ਸੁਰੱਖਿਆ 'ਚ ਮਹਾਰਾਸ਼ਟਰ ਦੀ ਰਾਜਨੀਤੀ 'ਚ ਅੱਗੇ ਵਧੇ ਅਜੀਤ ਨੇ ਸਾਲ 2023 'ਚ ਆਪਣੇ ਚਾਚਾ ਤੋਂ ਵੱਖ ਹੋ ਕੇ ਭਾਜਪਾ ਨਾਲ ਹੱਥ ਮਿਲਾ ਲਿਆ। ਇਸ ਨਾਲ ਰਾਸ਼ਟਰਵਾਦੀ ਕਾਂਗਰਸ ਪਾਰਟੀ 'ਚ ਵੰਡ ਹੋ ਗਈ ਪਰ ਹਾਲ ਹੀ 'ਚ ਰਾਕਾਂਪਾ ਦੇ ਦੋਵੇਂ ਧਿਰ ਪੁਣੇ ਅਤੇ ਪਿੰਪਰੀ-ਚਿਚੰਵੜ 'ਚ ਨਗਰ ਨਿਗਮ ਚੋਣ ਲੜਨ ਲਈ ਇਕੱਠੇ ਆਏ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਜੰਮੂ-ਕਸ਼ਮੀਰ 'ਚ ਕੁਦਰਤ ਦਾ ਕਹਿਰ ! ਭਾਰੀ ਬਰਫ਼ਬਾਰੀ ਮਗਰੋਂ ਲੈਂਡਸਲਾਈਡ, ਦਰਜਨਾਂ ਬੇਜ਼ੁਬਾਨਾਂ ਦੀ ਮੌਤ
NEXT STORY