ਨਵੀਂ ਦਿੱਲੀ— ਕਾਂਗਰਸ ਆਗੂ ਰਾਹੁਲ ਗਾਂਧੀ ਕਿਸੇ ਨਾ ਕਿਸੇ ਮੁੱਦੇ ’ਤੇ ਸੋਸ਼ਲ ਮੀਡੀਆ ਜ਼ਰੀਏ ਮੋਦੀ ਸਰਕਾਰ ਨੂੰ ਘੇਰਦੇ ਹਨ। ਹੁਣ ਰਾਹੁਲ ਨੇ ਟੋਕੀਓ ਓਲੰਪਿਕ ਵਿਚ ਸੋਨ ਤਮਗਾ ਜਿੱਤ ਕੇ ਭਾਰਤ ਦਾ ਨਾਂ ਰੌਸ਼ਨ ਕਰਨ ਵਾਲੇ ਖਿਡਾਰੀ ਨੀਰਜ ਚੋਪੜਾ ਦੇ ਕੁਝ ਪੁਰਾਣੇ ਟਵੀਟਸ ਨੂੰ ਆਪਣੇ ਇੰਸਟਾਗ੍ਰਾਮ ’ਤੇ ਸ਼ੇਅਰ ਕਰ ਕੇ ਮੋਦੀ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਹੈ। ਰਾਹੁਲ ਨੇ ਲਿਖਿਆ ਕਿ ਖਿਡਾਰੀਆਂ ਨੂੰ ਵਧਾਈ ਦੇ ਨਾਲ-ਨਾਲ ਉਨ੍ਹਾਂ ਦਾ ਹੱਕ ਵੀ ਮਿਲਣਾ ਚਾਹੀਦਾ ਹੈ, ਨਾ ਕਿ ਖੇਡ ਬਜਟ ਵਿਚ ਕਟੌਤੀ।
ਫੋਨ ਕਾਲ ਦਾ ਵੀਡੀਓ ਬਹੁਤ ਹੋਈਆਂ, ਹੁਣ ਇਨਾਮ ਦੀ ਰਾਸ਼ੀ ਵੀ ਦਿਓ! ਦਰਅਸਲ ਰਾਹੁਲ ਗਾਂਧੀ ਨੇ ਨੀਰਜ ਦੇ ਪੁਰਾਣੇ ਟਵੀਟਸ ਦੀ ਤਸਵੀਰ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਤੁਸੀਂ ਜੋ ਖਿਡਾਰੀਆਂ ਨੂੰ ਇਨਾਮ ਰਾਸ਼ੀ ਦੇਣ ਦਾ ਵਾਅਦਾ ਕੀਤਾ ਸੀ, ਕ੍ਰਿਪਾ ਕਰ ਕੇ ਉਸ ਨੂੰ ਪੂਰਾ ਕਰੋ ਤਾਂ ਕਿ ਅਸੀਂ ਇਨ੍ਹਾਂ ਚੀਜ਼ਾਂ ਤੋਂ ਆਪਣਾ ਧਿਆਨ ਹਟਾ ਕੇ ਪੂਰਾ ਫੋਕਸ ਆਉਣ ਵਾਲੇ ਓਲੰਪਿਕ ਖੇਡਾਂ ’ਤੇ ਲਾ ਸਕੀਏ ਅਤੇ ਆਪਣੇ ਦੇਸ਼ ਅਤੇ ਸੂਬੇ ਦਾ ਨਾਂ ਰੌਸ਼ਨ ਕਰ ਸਕੀਏ।
ਨੀਰਜ ਚੋਪੜਾ ਦਾ ਇਕ ਹੋਰ ਪੁਰਾਣਾ ਟਵੀਟ ਉਨ੍ਹਾਂ ਨੇ ਸ਼ੇਅਰ ਕੀਤਾ ਹੈ, ਜਿਸ ਵਿਚ ਨੀਰਜ ਨੇ ਲਿਖਿਆ ਕਿ ਸਰ ਜਦੋਂ ਅਸੀਂ ਮੈਡਲ ਜਿੱਤ ਕੇ ਆਉਂਦੇ ਹਾਂ ਤਾਂ ਪੂਰਾ ਦੇਸ਼ ਖੁਸ਼ ਹੁੰਦਾ ਹੈ ਅਤੇ ਤੁਸੀਂ ਵੀ ਮਾਣ ਨਾਲ ਕਹਿੰਦੇ ਹੋ ਕਿ ਸਾਡੇ ਹਰਿਆਣਾ ਦੇ ਖਿਡਾਰੀ ਹਨ। ਹਰਿਆਣਾ ਦੇ ਖਿਡਾਰੀਆਂ ਨੇ ਖੇਡ ਜਗਤ ਵਿਚ ਆਪਣੀ ਵੱਖਰੀ ਛਾਪ ਛੱਡੀ ਹੈ, ਦੂਜੇ ਸੂਬੇ ਵੀ ਹਰਿਆਣਾ ਦੀ ਮਿਸਾਲ ਦਿੰਦੇ ਹਨ। ਕ੍ਰਿਪਾ ਕਰ ਕੇ ਇਸ ਮਿਸਾਲ ਨੂੰ ਕਾਇਮ ਰਹਿਣ ਦਿਓ।
ਇਨ੍ਹਾਂ ਦੋਹਾਂ ਟਵੀਟਸ ਨੂੰ ਪੜ੍ਹਨ ਤੋਂ ਬਾਅਦ ਅੰਦਾਜ਼ਾ ਲਾਇਆ ਜਾ ਸਕਦਾ ਹੈ ਭਾਰਤ ਨੂੰ ਸੋਨ ਤਮਗਾ ਦਿਵਾਉਣ ਵਾਲੇ ਨੀਰਜ ਚੋਪੜਾ ਕਿਹੜੀਆਂ ਪਰੇਸ਼ਾਨੀਆਂ ਨਾਲ ਜੂਝ ਰਹੇ ਸਨ। ਰਾਹੁਲ ਗਾਂਧੀ ਨੇ ਇਸ ਨੂੰ ਲੈ ਕੇ ਸਰਕਾਰ ’ਤੇ ਤੰਜ ਕੱਸਿਆ ਹੈ ਵੀਡੀਓ ਬਹੁਤ ਹੋ ਗਿਆ, ਹੁਣ ਇਨਾਮ ਦੀ ਰਾਸ਼ੀ ਵੀ ਦਿਓ। ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਓਲੰਪਿਕ ਖਿਡਾਰੀਆਂ ਨਾਲ ਫੋਨ ’ਤੇ ਗੱਲ ਕਰ ਕੇ ਵਧਾਈ ਦਿੱਤੀ ਹੈ। ਨੀਰਜ ਚੋਪੜਾ ਦੇ ਜਿੱਤਣ ’ਤੇ ਉਨ੍ਹਾਂ ਨੂੰ ਫੋਨ ਕਰ ਕੇ ਵਧਾਈ ਦਿੱਤੀ ਸੀ।
ਸੋਸ਼ਲ ਮੀਡੀਆ ਦੀ ਤਾਕਤ, ਵਾਇਰਲ ਸੰਦੇਸ਼ ਨੇ ਅਨਾਥ ਭਰਾ-ਭੈਣ ਨੂੰ ਦਿੱਤਾ ਨਵਾਂ ਜੀਵਨ
NEXT STORY