ਸ਼ਿਮਲਾ (ਬਿਊਰੋ/ਖਿਆਲੀਰਾਮ)– ਨਵੀਂ ਦਿੱਲੀ-ਸ਼ਿਮਲਾ ਦਰਮਿਆਨ ਹਵਾਈ ਸੇਵਾ ਮੁੜ ਸ਼ੁਰੂ ਹੋ ਗਈ ਹੈ। ਸੋਮਵਾਰ ਨੂੰ ਮੌਸਮ ਸਾਫ ਹੋਣ ਕਾਰਨ ਤੈਅ ਸ਼ਡਿਊਲ ਮੁਤਾਬਕ ਨਵੀਂ ਦਿੱਲੀ ਤੋਂ ਅਲਾਇੰਸ ਏਅਰ ਦੀ ਫਲਾਈਟ (ATR-42-600) 34 ਯਾਤਰੀਆਂ ਨੂੰ ਲੈ ਕੇ ਸ਼ਿਮਲਾ ਪਹੁੰਚੀ। ਫਲਾਈਟ ਸਵੇਰੇ 9.45 ਵਜੇ ਸ਼ਿਮਲਾ ਦੇ ਜੁੱਬੜਹੱਟੀ ਏਅਰਪੋਰਟ ’ਤੇ ਲੈਂਡ ਹੋਈ। ਹੁਣ ਆਉਣ ਵਾਲੇ ਦਿਨਾਂ ’ਚ ਫਲਾਈਟ ਪਹਿਲਾਂ ਤੋਂ ਤੈਅ ਸ਼ਡਿਊਲ ਮੁਤਾਬਕ ਟੇਕ-ਆਫ ਤੇ ਲੈਂਡ ਕਰੇਗੀ।
ਇਹ ਵੀ ਪੜ੍ਹੋ- ਇਸ ਤਾਰੀਖ ਤੋਂ ਅਲਾਇੰਸ ਏਅਰ ਮੁੜ ਸ਼ੁਰੂ ਕਰੇਗੀ ਦਿੱਲੀ ਤੋਂ ਸ਼ਿਮਲਾ ਵਿਚਕਾਰ ਉਡਾਣਾਂ
ਮੁੱਖ ਮੰਤਰੀ ਜੈਰਾਮ ਠਾਕੁਰ ਨੇ ਸ਼ਿਮਲਾ ਤੋਂ ਨਵੀਂ ਦਿੱਲੀ ਗਈ ਫਲਾਈਟ ਨੂੰ ਵਰਚੁਅਲ ਢੰਗ ਨਾਲ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ, ਜਦੋਂਕਿ ਜੁੱਬੜਹੱਟੀ ਏਅਰਪੋਰਟ ਤੋਂ ਸੈਰ-ਸਪਾਟਾ ਤੇ ਸ਼ਹਿਰੀ ਹਵਾਬਾਜ਼ੀ ਵਿਭਾਗ ਦੇ ਡਾਇਰੈਕਟਰ ਅਮਿਤ ਕਸ਼ਯਪ ਨੇ ਫਲਾਈਟ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਫਲਾਈਟ ਸ਼ਿਮਲਾ ਤੋਂ ਨਵੀਂ ਦਿੱਲੀ ਲਈ 21 ਯਾਤਰੀਆਂ ਨੂੰ ਲੈ ਕੇ ਸੋਮਵਾਰ ਨੂੰ 10.45 ਵਜੇ ਰਵਾਨਾ ਹੋਈ।
ਇਹ ਵੀ ਪੜ੍ਹੋ- You Tube ’ਤੇ ਇਸ ਤਾਰੀਖ਼ ਨੂੰ ਹੋਵੇਗਾ ਸੁਪਰੀਮ ਕੋਰਟ ਦੀ ਸੁਣਵਾਈ ਦਾ ਸਿੱਧਾ ਪ੍ਰਸਾਰਣ
ਦੱਸ ਦੇਈਏ ਕਿ ਨਵੀਂ ਦਿੱਲੀ-ਸ਼ਿਮਲਾ ਦਰਮਿਆਨ ਢਾਈ ਸਾਲਾਂ ਬਾਅਦ ਹਵਾਈ ਸੇਵਾ ਬਹਾਲ ਹੋਈ ਹੈ। ਇਸ ਹਵਾਈ ਰੂਟ ’ਤੇ 22 ਮਾਰਚ, 2020 ਤੋਂ ਹਵਾਈ ਸੇਵਾ ਬੰਦ ਸੀ। ਕੇਂਦਰੀ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਜਨਰਲ ਰਿਟਾਇਰਡ (ਡਾ.) ਵੀ. ਕੇ. ਸਿੰਘ ਨੇ ਕਿਹਾ ਕਿ ਅਲਾਇੰਸ ਏਅਰ ਦੇ ਨਵੇਂ ATR-42-600 ਜਹਾਜ਼ ਰਾਹੀਂ ਹੁਣ ਜ਼ਿਆਦਾ ਯਾਤਰੀ ਆਵਾਜਾਈ ਕਰ ਸਕਣਗੇ।
50 ਫੀਸਦੀ ਸੀਟਾਂ ’ਤੇ ਮਿਲੇਗੀ ਸਬਸਿਡਾਈਜ਼ਡ ਕਿਰਾਏ ਦੀ ਸਹੂਲਤ
ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਕਿ ਏ.ਟੀ.ਆਰ.-42-600 ਜਹਾਜ਼ ਦਿੱਲੀ ਤੋਂ ਸ਼ਿਮਲਾ ਤੱਕ 48 ਯਾਤਰੀਆਂ ਨੂੰ ਲੈ ਕੇ ਜਾਵੇਗਾ, ਜਦੋਂ ਕਿ ਵਾਪਸੀ ਦੀ ਉਡਾਣ 'ਤੇ ਵੱਧ ਤੋਂ ਵੱਧ ਗਿਣਤੀ 24 ਹੋਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਉਡਾਣਾਂ 'ਤੇ 50 ਫੀਸਦੀ ਸੀਟਾਂ ਦਾ ਕਿਰਾਇਆ 2,480 ਰੁਪਏ ਹੋਵੇਗਾ, ਜਦਕਿ ਕਿਰਾਇਆ ਹੋਰ ਸੀਟਾਂ ਕੰਪਨੀ ਦੁਆਰਾ ਨਿਰਧਾਰਤ ਕੀਤੀਆਂ ਜਾਣਗੀਆਂ।
ਇਹ ਵੀ ਪੜ੍ਹੋ- ਕੋਲਕਾਤਾ: ‘ਮਾਂ ਤੁਝੇ ਸਲਾਮ’ ਥੀਮ ਅਧਾਰਿਤ ਦੁਰਗਾ ਪੂਜਾ ਪੰਡਾਲ, ਹਜ਼ਾਰਾਂ ਯਾਦਗਾਰੀ ਸਿੱਕਿਆਂ ਨਾਲ ਸਜਿਆ
ਰਾਜਸਥਾਨ ’ਚ ਸਿਆਸੀ ਸੰਕਟ ਬਰਕਰਾਰ, ਗਹਿਲੋਤ ਕਾਂਗਰਸ ਪ੍ਰਧਾਨ ਅਹੁਦੇ ਦੀ ਦੌੜ ’ਚੋਂ ਬਾਹਰ!
NEXT STORY