ਸ਼ਿਮਲਾ– ਹਿਮਾਚਲ ਪ੍ਰਦੇਸ਼ ’ਚ ਵੀ ਪਾਣੀ ਦੀ ਭਰੀ ਕਮੀ ਨਾਲ ਜੂਝ ਰਿਹਾ ਹੈ, ਜਿਸ ਕਾਰਨ ਲੋਕ ਪਰੇਸ਼ਾਨ ਹਨ। ਅਜਿਹੇ ’ਚ ਰਾਜਧਾਨੀ ਸ਼ਿਮਲਾ ਦੇ ਵਾਸੀਆਂ ਨੂੰ ਅੱਜ ਤੋਂ ਬਦਲਵੇਂ ਦਿਨਾਂ ’ਚ ਪਾਣੀ ਦੀ ਸਪਲਾਈ ਮਿਲੇਗੀ। ਸ਼ਿਮਲਾ ਜਲ ਪ੍ਰਬੰਧਨ ਨਿਗਮ ਲਿਮਟਿਡ (SJPNL) ਨੇ ਗਿਰੀ ਯੋਜਨਾ ’ਚ ਪਾਣੀ ਦੀ ਉਪਲੱਬਧਤਾ ’ਚ ਅਚਾਨਕ ਭਾਰੀ ਕਮੀ ਮਗਰੋਂ ਇਹ ਵੱਡਾ ਫ਼ੈਸਲਾ ਕੀਤਾ ਹੈ। ਗੁਮਾ ਜਲ ਯੋਜਨਾ ਦੂਜੀ ਵੱਡੀ ਯੋਜਨਾ ਹੈ ਜੋ ਗਿਰੀ ਯੋਜਨਾ ਦੇ ਨਾਲ ਸ਼ਿਮਲਾ ਸ਼ਹਿਰ ਨੂੰ 90 ਫ਼ੀਸਦੀ ਤੋਂ ਵੱਧ ਪਾਣੀ ਪ੍ਰਦਾਨ ਕਰਦੀ ਹੈ। ਅੱਜ ਸ਼ਹਿਰ ਨੂੰ ਸਿਰਫ਼ 34.29 ਮਿਲੀਅਨ ਲੀਟਰ ਪਾਣੀ ਮਿਲ ਰਿਹਾ ਹੈ। ਜਦੋਂ ਕਿ ਆਮ ਤੌਰ 'ਤੇ ਇਹ 42 ਮਿਲੀਅਨ ਲੀਟਰ ਤੋਂ 45 ਮਿਲੀਅਨ ਲੀਟਰ ਦੇ ਵਿਚਕਾਰ ਮਿਲਦਾ ਹੈ।
ਮੀਂਹ 'ਤੇ ਹਨ ਉਮੀਦਾਂ-
ਨਿਗਮ ਪ੍ਰਬੰਧਨ ਦੇ ਏ.ਜੀ.ਐਮ ਅਨਿਲ ਜਸਵਾਲ ਨੇ ਕਿਹਾ ਕਿ ਅਸੀਂ ਇਸ ਸਮੇਂ ਸਿਰਫ਼ ਇਕ ਹਫ਼ਤੇ ਲਈ ਇਹ ਯੋਜਨਾ ਬਣਾਈ ਹੈ। ਆਉਣ ਵਾਲੇ ਦਿਨਾਂ 'ਚ ਮੀਂਹ ਪੈਣ ਦਾ ਅਨੁਮਾਨ ਹੈ। ਸਰੋਤਾਂ 'ਤੇ ਪਾਣੀ ਦੀ ਆਮ ਉਪਲੱਬਧਤਾ ਹੋਣ 'ਤੇ ਅਸੀਂ ਆਮ ਜਲ ਸਪਲਾਈ 'ਤੇ ਵਾਪਸ ਆਵਾਂਗੇ। ਜਸਵਾਲ ਨੇ ਅੱਗੇ ਕਿਹਾ ਕਿ ਪਿਛਲੇ ਦੋ ਦਿਨਾਂ ਵਿਚ ਗਿਰੀ ਯੋਜਨਾ ਵਿਚ ਲਗਭਗ 3 ਤੋਂ 4 ਮਿਲੀਅਨ ਲੀਟਰ ਪਾਣੀ ਦੀ ਕਮੀ ਆਈ ਹੈ। ਪਿਛਲੇ ਸਾਲ ਵੀ ਅਸੀਂ ਇਸ ਸਮੱਸਿਆ ’ਚੋਂ ਲੰਘੇ ਸੀ। ਪਾਣੀ ਦੀ ਕਮੀ ਨੂੰ ਵੇਖਦੇ ਹੋਏ ਅਸੀਂ ਇਕ ਵਿਕਲਪ (ਬਦਲ) ਲਏ ਜਾਣ ਦਾ ਫੈਸਲਾ ਕੀਤਾ ਹੈ।
ਪਾਣੀ ਦੀ ਕਮੀ ਕਾਰਨ ਲੋਕਾਂ ਲਈ ਵੱਡੀ ਮੁਸ਼ਕਲ-
ਜਸਵਾਲ ਨੇ ਕਿਹਾ ਪਾਣੀ ਦੀ ਸਪਲਾਈ 'ਤੇ ਪਹਿਲਾਂ ਹੀ ਕੁਝ ਪਾਬੰਦੀਆਂ ਲਗਾ ਦਿੱਤੀਆਂ ਹਨ। ਮੁੱਖ ਤੌਰ 'ਤੇ 7 ਜ਼ੋਨਾਂ ’ਚੋਂ ਇਕ ਨੂੰ ਇਕ ਹਫ਼ਤੇ ਵਿਚ ਸ਼ੈਡਿਊਲ ’ਚੋਂ ਬਾਹਰ ਰੱਖਿਆ ਗਿਆ ਹੈ। ਇਹ ਦੇਖਦੇ ਹੋਏ ਕਿ ਲੋਕਾਂ ਨੂੰ ਹਫ਼ਤੇ ’ਚ ਇਕ ਵਾਰ ਛੱਡਣ ਦੇ ਬਾਵਜੂਦ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਬਦਲਵੇਂ ਦਿਨ ਦੀ ਵਿਵਸਥਾ ਹੋਰ ਵੀ ਮੁਸ਼ਕਲਾਂ ਪੈਦਾ ਕਰਨ ਵਾਲੀ ਹੈ। ਅਸੀਂ ਸਿਰਫ਼ ਇਕ ਹਫ਼ਤੇ ਲਈ ਇਸ ਦੀ ਯੋਜਨਾ ਬਣਾਈ ਹੈ। ਆਉਣ ਵਾਲੇ ਦਿਨਾਂ 'ਚ ਮੀਂਹ ਪੈਣ ਦਾ ਅਨੁਮਾਨ ਹੈ। ਇਕ ਵਾਰ ਸਰੋਤਾਂ 'ਤੇ ਪਾਣੀ ਦੀ ਆਮ ਉਪਲੱਬਧਤਾ ਹੋਣ ’ਤੇ ਅਸੀਂ ਆਮ ਸਪਲਾਈ 'ਤੇ ਵਾਪਸ ਆਵਾਂਗੇ।
ਸ਼ਿਮਲਾ ’ਚ ਸੈਲਾਨੀਆਂ ਦੀ ਆਮਦ ਵਧੇਰੇ-
ਜਸਵਾਲ ਨੇ ਕਿਹਾ ਕਿ ਸ਼ਿਮਲਾ ਸ਼ਹਿਰ ਵਿਚ ਸੈਲਾਨੀਆਂ ਦੀ ਆਮਦ ਪਹਿਲਾਂ ਹੀ ਜ਼ਿਆਦਾ ਹੈ ਅਤੇ ਆਉਣ ਵਾਲੇ ਦਿਨਾਂ ’ਚ ਇਹ ਵਧਣ ਦੀ ਸੰਭਾਵਨਾ ਹੈ। ਅਜਿਹੇ ’ਚ ਪਾਣੀ ਦੀ ਸਪਲਾਈ ਦੀ ਮੰਗ ਵੀ ਵਧਣ ਦੀ ਸੰਭਾਵਨਾ ਹੈ। ਅਜਿਹੇ ’ਚ ਪਾਣੀ ਦੀ ਕਮੀ ਨੂੰ ਵੇਖਦੇ ਹੋਏ ਸਾਨੂੰ ਇਹ ਫ਼ੈਸਲਾ ਲੈਣਾ ਪਿਆ। ਉਮੀਦ ਹੈ ਕਿ ਇਸ ਸਮੱਸਿਆ ਨੂੰ ਛੇਤੀ ਹੀ ਹੱਲ ਕਰ ਲਿਆ ਜਾਵੇਗਾ।
ਹਰਿਆਣਾ ਦੀ ਮਿੱਟੀ ’ਚ ਅਜਿਹਾ ਕੀ ਹੈ... PM ਮੋਦੀ ਦੇ ਸਵਾਲ ਦਾ ਖਿਡਾਰਣ ਨੇ ਦਿੱਤਾ ਇਹ ਜਵਾਬ
NEXT STORY