ਨੈਸ਼ਨਲ ਡੈਸਕ- ਭਾਰਤ ਦੇ ਕੇਰਲ ਸੂਬੇ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਸਮੁੰਦਰੀ ਤੱਟ ਨੇੜੇ ਇਕ ਸਿੰਗਾਪੁਰ ਦੇ ਝੰਡੇ ਵਾਲੇ ਕੰਟੇਨਰ ਜਹਾਜ਼ ‘MV Wan Hai 503’ ‘ਚ ਅਚਾਨਕ ਧਮਾਕਾ ਹੋਣ ਕਾਰਨ ਹਲਚਲ ਮਚ ਗਈ। ਇਹ ਜਹਾਜ਼ ਕੋਲੰਬੋ ਤੋਂ ਮੁੰਬਈ ਵੱਲ ਜਾ ਰਿਹਾ ਸੀ। ਇਸ ਦੌਰਾਨ ਸਵੇਰੇ ਕਰੀਬ 10:30 ਵਜੇ ਇਸ ‘ਚ ਧਮਾਕਾ ਹੋਇਆ।
ਜਹਾਜ਼ ਦੇ ਕੁੱਲ 22 ਕ੍ਰੂ ਮੈਂਬਰਾਂ ‘ਚੋਂ 18 ਨੇ ਤੁਰੰਤ ਜਹਾਜ਼ ਛੱਡ ਦਿੱਤਾ ਅਤੇ ਉਨ੍ਹਾਂ ਨੂੰ ਭਾਰਤੀ ਜਲ ਸੈਨਾ ਅਤੇ ਕੋਸਟ ਗਾਰਡ ਦੀ ਤੁਰੰਤ ਕਾਰਵਾਈ ਨਾਲ ਬਚਾ ਲਿਆ ਗਿਆ। ਜਹਾਜ਼ ਵਿੱਚ ਹੋਏ ਧਮਾਕੇ ਅਤੇ ਅੱਗ ਲੱਗਣ ਕਾਰਨ 5 ਮੈਂਬਰ ਜ਼ਖ਼ਮੀ ਹੋ ਗਏ ਹਨ ਅਤੇ 4 ਵਿਅਕਤੀ ਅਜੇ ਵੀ ਲਾਪਤਾ ਹਨ।
ਇਹ ਵੀ ਪੜ੍ਹੋ- 5 ਜ਼ਿਲ੍ਹਿਆਂ 'ਚ ਕਰਫ਼ਿਊ ! ਇੰਟਰਨੈੱਟ ਵੀ ਹੋ ਗਿਆ ਬੰਦ, ਲੱਗ ਗਈਆਂ ਸਖ਼ਤ ਪਾਬੰਦੀਆਂ
ਭਾਰਤੀ ਜਲ ਸੈਨਾ ਨੇ INS Surat ਜਹਾਜ਼ ਨੂੰ ਤੁਰੰਤ ਮੌਕੇ ‘ਤੇ ਰਵਾਨਾ ਕੀਤਾ, ਜਦਕਿ ਕੋਸਟ ਗਾਰਡ ਵੱਲੋਂ Dornier ਹਵਾਈ ਜਹਾਜ਼ ਰਾਹੀਂ ਹਵਾਈ ਨਿਰੀਖਣ ਕੀਤਾ ਗਿਆ। ਜਹਾਜ਼ ਅਜੇ ਵੀ ਸਮੁੰਦਰ ਵਿੱਚ ਤੈਰ ਰਿਹਾ ਹੈ ਪਰ ਇਹ ਕੰਟਰੋਲ ‘ਚ ਦਿਖਾਈ ਦੇ ਰਿਹਾ ਹੈ।
ਇਸ ਜਹਾਜ਼ ਦੀ ਲੰਬਾਈ 270 ਮੀਟਰ ਹੈ ਅਤੇ ਇਸ ਦੀ ਡ੍ਰਾਫਟ 12.5 ਮੀਟਰ ਹੈ। ਇਹ 7 ਜੂਨ ਨੂੰ ਕੋਲੰਬੋ ਤੋਂ ਰਵਾਨਾ ਹੋਇਆ ਸੀ ਅਤੇ 10 ਜੂਨ ਨੂੰ ਮੁੰਬਈ ਪੁੱਜਣ ਵਾਲਾ ਸੀ। ਹਾਲਾਤ ‘ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਬਚਾਅ ਕਾਰਜ ਜਾਰੀ ਹਨ। ਜਲ ਸੈਨਾ ਅਤੇ ਕੋਸਟ ਗਾਰਡ ਵੱਲੋਂ ਲਾਪਤਾ ਕਰਮਚਾਰੀਆਂ ਦੀ ਭਾਲ ਲਈ ਰਾਹਤ ਮੁਹਿੰਮ ਚਲਾਈ ਜਾ ਰਹੀ ਹੈ।
ਇਹ ਵੀ ਪੜ੍ਹੋ- ਮੰਤਰੀ ਸਾਬ੍ਹ ਨੂੰ ਰਿਸ਼ਵਤ ! ਹੈਰਾਨ ਕਰ ਦੇਵੇਗਾ ਪੂਰਾ ਮਾਮਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦੋ ਤੋਂ ਵਧੇਰੇ ਬੱਚੇ ਪੈਦਾ ਕਰਨ ਵਾਲਿਆਂ ਨੂੰ ਸਰਕਾਰ ਦੇਵੇਗੀ ਪੈਸੇ! ਮੁੱਖ ਮੰਤਰੀ ਨੇ ਕੀਤਾ ਐਲਾਨ
NEXT STORY