ਮੁੰਬਈ— ਭਾਰਤ ਅਤੇ ਹਿੰਦੂਆਂ ਨੂੰ ਬਦਨਾਮ ਕਰਨ ਦਾ ਦੋਸ਼ ਲਗਾਉਂਦੇ ਹੋਏ ਨੈੱਟਫਲਿਕਸ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸ਼ਿਵ ਸੈਨਾ ਆਈ.ਟੀ. ਸੈੱਲ ਦੇ ਮੈਂਬਰ ਰਮੇਸ਼ ਸੋਲੰਕੀ ਨੇ ਇਹ ਐੱਫ.ਆਈ.ਆਰ. ਦਰਜ ਕਰਵਾਈ ਹੈ। ਮੁੰਬਈ ਦੇ ਐੱਲ.ਟੀ. ਮਾਰਗ ਪੁਲਸ ਸਟੇਸ਼ਨ 'ਚ ਦਰਜ ਸ਼ਿਕਾਇਤ 'ਚ ਉਨ੍ਹਾਂ ਨੇ 'ਸੇਕ੍ਰੇਡ ਗੇਮਜ਼', 'ਲੈਲਾ' ਅਤੇ 'ਘੋਲ' ਸਮੇਤ ਸਟੈਂਡਅਪ ਕਾਮੇਡੀਅਨ ਹਸਨ ਮਿਨਹਾਜ ਦੇ ਸ਼ੋਅ ਦਾ ਹਵਾਲਾ ਦਿੰਦੇ ਹੋਏ ਨੈੱਟਫਲਿਕਸ 'ਤੇ ਦੁਨੀਆ ਭਰ 'ਚ ਹਿੰਦੂਆਂ ਵਿਰੁੱਧ ਗਲਤ ਪ੍ਰਚਾਰ ਕਰਨ ਦਾ ਦੋਸ਼ ਲਗਾਇਆ ਹੈ।
ਦੇਸ਼ ਦਾ ਅਕਸ ਖਰਾਬ ਦਿਖਾ ਰਿਹਾ
ਸੋਲੰਕੀ ਨੇ ਆਪਣੀ ਸ਼ਿਕਾਇਤ 'ਚ ਕਿਹਾ,''ਨੈੱਟਫਲਿਕਸ ਇੰਡੀਆ 'ਤੇ ਦਿਖਾਈ ਜਾਣ ਵਾਲੀਆਂ ਲਗਭਗ ਸਾਰੀਆਂ ਸੀਰੀਜ਼ ਗਲੋਬਲ ਪੱਧਰ 'ਤੇ ਭਾਰਤ ਨੂੰ ਬਦਨਾਮ ਕਰਨ ਦੀ ਮੰਸ਼ਾ ਦਰਸਾਉਂਦੀਆਂ ਹਨ। ਇਹ ਪਲੇਟਫਾਰਮ ਗਹਿਰੀ ਜਮੀ ਹਿੰਦੂਫੋਬੀਆ (ਹਿੰਦੂਆਂ ਨੂੰ ਲੈ ਕੇ ਡਰ) ਕਾਰਨ ਦੇਸ਼ ਦਾ ਖਰਾਬ ਅਕਸ ਦਿਖਾ ਰਿਹਾ ਹੈ।''
ਕਾਨੂੰਨੀ ਕਾਰਵਾਈ ਦੀ ਕੀਤੀ ਮੰਗ
ਇਸ ਦੇ ਨਾਲ ਹੀ ਸੋਲੰਕੀ ਨੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਦੁਖੀ ਕਰਨ ਦਾ ਦੋਸ਼ ਲਗਾਉਂਦੇ ਹੋਏ ਨੈੱਟਫਲਿਕਸ ਵਿਰੁੱਧ ਉੱਚਿਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ,''ਮੈਂ ਅਧਿਕਾਰੀਆਂ ਨੂੰ ਅਪੀਲ ਕਰਦਾ ਹਾਂ ਕਿ ਉੱਪਰ ਦੱਸੀਆਂ ਗਈਆਂ ਸਾਰੀਆਂ ਸੀਰੀਜ਼ 'ਤੇ ਨਜ਼ਰ ਪਾਉਣ ਅਤੇ ਨੈੱਟਫਲਿਕਸ ਟੀਮ ਨੂੰ ਸੰਮਨ ਭੇਜਣ ਤੋਂ ਲੈ ਕੇ ਉਨ੍ਹਾਂ ਦਾ ਲਾਇਸੈਂਸ ਰੱਦ ਕਰਨ ਤੱਕ ਜੋ ਵੀ ਜ਼ਰੂਰੀ ਕਦਮ ਹੋਣ, ਉਹ ਚੁੱਕਣ।'' ਜ਼ਿਕਰਯੋਗ ਹੈ ਕਿ ਮੀਡੀਆ ਸਰਵਿਸ ਪ੍ਰੋਵਾਈਡਰ ਨੈੱਟਫਲਿਕਸ ਇਕ ਅਮੇਰੀਕਨ ਕੰਪਨੀ ਹੈ। ਪਿਛਲੇ ਕਈ ਸਾਲਾਂ 'ਚ ਇਹ ਭਾਰਤ 'ਚ ਮਨੋਰੰਜਨ ਦੇ ਖੇਤਰ 'ਚ ਕਾਫੀ ਲੋਕਪ੍ਰਿਯ ਹੋਈ ਹੈ। ਕਈ ਵੈੱਬ ਸੀਰੀਜ਼ ਕਾਰਨ ਨੈੱਟਫਲਿਕਸ ਨੂੰ ਜ਼ਿਆਦਾ ਲੋਕ ਜਾਣਦੇ ਹਨ। ਹਾਲਾਂਕਿ ਇਸ ਦਾ ਵਿਵਾਦਾਂ ਨਾਲ ਵੀ ਸੰਬੰਧ ਰਿਹਾ ਹੈ।
ਚੰਦਰਮਾ ਤੋਂ ਕੁਝ ਕਦਮ ਦੂਰ ਚੰਦਰਯਾਨ-2, ਡੀ-ਆਰਬਿਟਰ ਦੀ ਦੂਜੀ ਪ੍ਰਕਿਰਿਆ ਪੂਰੀ
NEXT STORY