ਮੁੰਬਈ (ਭਾਸ਼ਾ)— ਸ਼ਿਵ ਸੈਨਾ ਨੇ ਮੰਗਲਵਾਰ ਯਾਨੀ ਕਿ ਅੱਜ ਭਾਜਪਾ 'ਤੇ ਤਿੱਖਾ ਸ਼ਬਦੀ ਵਾਰ ਕੀਤਾ ਹੈ। ਸ਼ਿਵ ਸੈਨਾ ਨੇ ਕਿਹਾ ਕਿ ਨੋਟਬੰਦੀ ਦੀ ਚੌਥੀ ਵਰ੍ਹੇਗੰਢ ਮਨਾਉਣਾ ਉਨ੍ਹਾਂ ਲੋਕਾਂ ਦੀਆਂ ਕਬਰਾਂ 'ਤੇ ਕੇਕ ਕੱਟਣ ਬਰਾਬਰ ਹੈ, ਜੋ ਇਸ ਵਜ੍ਹਾ ਕਰ ਕੇ 'ਬਰਬਾਦ' ਹੋਏ ਅਤੇ ਜਿਨ੍ਹਾਂ 'ਚੋਂ ਕਈਆਂ ਨੇ ਖ਼ੁਦਕੁਸ਼ੀ ਤੱਕ ਕਰ ਲਈ ਸੀ। ਸ਼ਿਵ ਸੈਨਾ ਨੇ ਆਪਣੇ ਮੁੱਖ ਪੱਤਰ 'ਸਾਮਨਾ' 'ਚ ਪ੍ਰਕਾਸ਼ਤ ਸੰਪਾਦਕੀ 'ਚ ਸਾਲ 2016 ਦੀ ਨੋਟਬੰਦੀ ਦੇ ਫ਼ੈਸਲੇ ਨੂੰ ਭਾਰਤ ਦੇ ਇਤਿਹਾਸ ਦਾ 'ਕਾਲਾ ਅਧਿਆਏ' ਕਰਾਰ ਦਿੱਤਾ।
ਇਹ ਵੀ ਪੜ੍ਹੋ: 8 ਨਵੰਬਰ : PM ਮੋਦੀ ਦੇ ਇਕ ਫੈਸਲੇ ਨੇ ਪੂਰੇ ਦੇਸ਼ 'ਚ ਪਾ ਦਿੱਤੀਆਂ ਸਨ ਭਾਜੜਾਂ
ਪਾਰਟੀ ਨੇ ਦਾਅਵਾ ਕੀਤਾ ਕਿ ਨੋਟਬੰਦੀ ਅਤੇ ਵਸਤੂ ਤੇ ਸੇਵਾ ਟੈਕਸ (ਜੀ. ਐੱਸ. ਟੀ.) ਨੂੰ ਲਾਗੂ ਕਰਨ ਨਾਲ ਦੇਸ਼ ਦੇ ਹਿੱਤਾਂ ਨੂੰ ਨੁਕਸਾਨ ਹੋਇਆ। ਸਾਮਨਾ ਨੇ ਲਿਖਿਆ- ਨੋਟਬੰਦੀ ਦੇ ਫ਼ੈਸਲੇ 'ਤੇ ਜਸ਼ਨ ਮਨਾਉਣਾ, ਜਿਸ ਦੀ ਵਜ੍ਹਾ ਕਰ ਕੇ ਕਈ ਲੋਕਾਂ ਦੀਆਂ ਮੌਤਾਂ ਹੋਈਆਂ। ਨੌਕਰੀਆਂ ਚੱਲੀਆਂ ਗਈਆਂ, ਖ਼ੁਦਕੁਸ਼ੀਆਂ ਕੀਤੀਆਂ ਗਈਆਂ ਅਤੇ ਕਾਰੋਬਾਰ ਤਬਾਹ ਹੋ ਗਏ, ਉਂਝ ਹੀ ਹੈ ਜਿਵੇਂ ਅਜਿਹੇ ਲੋਕਾਂ ਦੀਆਂ ਕਬਰਾਂ 'ਤੇ ਜਨਮ ਦਿਨ ਦਾ ਕੇਕ ਕੱਟਣਾ।
ਇਹ ਵੀ ਪੜ੍ਹੋ: 'ਨੋਟਬੰਦੀ' 'ਤੇ ਰਾਹੁਲ ਦਾ PM ਮੋਦੀ 'ਤੇ ਸ਼ਬਦੀ ਵਾਰ, ਕਿਹਾ- 'ਸੋਚੀ ਸਮਝੀ ਚਾਲ ਸੀ'
ਜ਼ਿਕਰਯੋਗ ਹੈ ਕਿ 8 ਨਵੰਬਰ 2016 ਨੂੰ 500 ਅਤੇ 1000 ਰੁਪਏ ਦੇ ਪੁਰਾਣੇ ਨੋਟਾਂ ਨੂੰ ਬੰਦ ਕਰਨ ਦੇ ਫ਼ੈਸਲੇ ਦੀ ਚੌਥੀ ਵਰ੍ਹੇਗੰਢ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਇਸ ਨਾਲ ਕਾਲਾ ਧਨ ਘੱਟ ਕਰਨ ਅਤੇ ਪਾਰਦਰਸ਼ਤਾ ਲਿਆਉਣ ਵਿਚ ਮਦਦ ਮਿਲੀ। ਸ਼ਿਵ ਸੈਨਾ ਨੇ ਕਿਹਾ ਕਿ ਭਾਜਪਾ ਨੇ ਬਿਹਾਰ ਵਿਧਾਨ ਸਭਾ ਚੋਣਾਂ 'ਚ ਅਯੁੱਧਿਆ 'ਚ ਰਾਮ ਮੰਦਰ ਨਿਰਮਾਣ ਅਤੇ ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦਾ ਮੁੱਦਾ ਚੁੱਕਿਆ ਪਰ ਲੋਕਾਂ ਨੂੰ ਪ੍ਰਭਾਵਿਤ ਕਰਨ 'ਚ ਅਸਫ਼ਲ ਰਹੀ।
ਇਹ ਵੀ ਪੜ੍ਹੋ: ਨੋਟਬੰਦੀ ਦੇ 4 ਸਾਲ ਪੂਰੇ, ਜਾਣੋ ਕੀ ਬੋਲੇ ਪੀ. ਐੱਮ. ਮੋਦੀ
ਭਾਰਤ 'ਚ ਕੋਰੋਨਾ ਦਾ ਕਹਿਰ ਜਾਰੀ, ਪੀੜਤਾਂ ਦੀ ਗਿਣਤੀ 85 ਲੱਖ ਦੇ ਪਾਰ
NEXT STORY