ਭੋਪਾਲ— ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਕਈ ਵਾਰ ਇਹ ਦਾਅਵਾ ਕਰ ਚੁੱਕੇ ਹਨ ਕਿ ਮੱਧ ਪ੍ਰਦੇਸ਼ ਦੀਆਂ ਸੜਕਾਂ ਅਮਰੀਕਾ ਵਰਗੀਆਂ ਹਨ। 1 ਅਗਸਤ ਨੂੰ ਵੀ ਇਕ ਪ੍ਰੋਗਰਾਮ ਦੌਰਾਨ ਸ਼ਿਵਰਾਜ ਨੇ ਆਪਣੀ ਗੱਲ ਦੁਹਰਾਉਂਦੇ ਹੋਏ ਕਿਹਾ ਸੀ ਕਿ ਮੱਧ ਪ੍ਰਦੇਸ਼ ਦੀਆਂ ਸੜਕਾਂ ਅਮਰੀਕਾ ਨਾਲੋਂ ਕਿਸੇ ਪੱਖੋਂ ਵੀ ਘੱਟ ਨਹੀਂ ਹਨ। ਉਨ੍ਹਾਂ ਦੇ ਬਿਆਨ ਤੋਂ 3 ਦਿਨ ਬਾਅਦ ਹੀ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਦਫਤਰ (ਸੀ. ਐੱਮ. ਓ.) ਵੱਲੋਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਗਿਆ ਇਕ ਬਿਆਨ ਸ਼ਿਵਰਾਜ ਦੇ ਬਿਆਨ ਦਾ ਮਜ਼ਾਕ ਉਡਾਉਂਦਾ ਨਜ਼ਰ ਆ ਰਿਹਾ ਹੈ।
ਮੁੱਖ ਮੰਤਰੀ ਦਫਤਰ ਦੇ ਟਵਿਟਰ ਹੈਂਡਲ ਤੋਂ ਕੀਤੇ ਗਏ ਇਕ ਪੋਸਟ ਵਿਚ ਲਿਖਿਆ ਹੈ ਕਿ ਛਤਰਪੁਰ ਦੇ ਖਰਿਆਨੀ, ਸੁਖਵਾਹਾ ਸਮੇਤ 3 ਦੂਰ-ਦਰਾਜ ਦੇ ਪਿੰਡਾਂ ਤੱਕ ਸਿਹਤ ਵਿਭਾਗ ਦੀ ਟੀਮ ਵੱਲੋਂ ਟੀਕਾਕਰਨ ਦੇ ਨਾਲ ਮੱਧ ਪ੍ਰਦੇਸ਼ ਨੇ ਟੀਕਾਕਰਨ ਖੇਤਰ ਵਿਚ 100 ਫੀਸਦੀ ਸਫਲਤਾ ਹਾਸਲ ਕਰ ਲਈ ਹੈ ਪਰ ਸੜਕਾਂ ਨਾ ਹੋਣ ਕਾਰਨ ਟੀਮ 10 ਕਿਲੋਮੀਟਰ ਪੈਦਲ ਅਤੇ ਕਿਸ਼ਤੀ ਰਾਹੀਂ ਜੰਗਲ ਅਤੇ ਹੋਰ ਰੁਕਾਵਟਾਂ ਦੂਰ ਕਰ ਕੇ ਪੁੱਜੀ।
ਸਾਉਣ ਮਹੀਨੇ ਦੇ ਦੂਜੇ ਸੋਮਵਾਰ ਨੂੰ ਸ਼ਿਵ ਮੰਦਰਾਂ 'ਚ ਦਿੱਖੀ ਸ਼ਰਧਾਲੂਆਂ ਦੀ ਭਾਰੀ ਭੀੜ
NEXT STORY