ਨੈਸ਼ਨਲ ਡੈਸਕ- ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਇਕ ਵਾਰ ਫਿਰ ਲਾਲੂ ਯਾਦਵ ਦੇ ਪਰਿਵਾਰ ’ਤੇ ਹਮਲਾ ਬੋਲਿਆ ਹੈ। ਨਿਤੀਸ਼ ਨੇ ਕਿਹਾ ਕਿ ਲਾਲੂ ਯਾਦਵ ਦੇ ਬੇਟਾ ਨਹੀਂ ਹੋ ਰਿਹਾ ਸੀ, ਸਿਰਫ ਬੇਟੀਆਂ ਹੋ ਰਹੀਆਂ ਸੀ, ਇਸ ਲਈ ਉਨ੍ਹਾਂ ਨੇ 9-9 ਬੱਚੇ ਪੈਦਾ ਕਰ ਦਿੱਤੇ। ਦਰਅਸਲ ਸੀ. ਐੱਮ. ਨਿਤੀਸ਼ ਕੁਮਾਰ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਮੋਤੀਹਾਰੀ ਲੋਕ ਸਭਾ ਸੀਟ ਤੋਂ ਐੱਨ. ਡੀ. ਏ. ਉਮੀਦਵਾਰ ਰਾਧਾ ਮੋਹਨ ਸਿੰਘ ਦੇ ਹੱਕ ’ਚ ਕੇਸਰੀਆ ’ਚ ਆਯੋਜਿਤ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੇ ਲਾਲੂ ਯਾਦਵ ’ਤੇ ਜ਼ੋਰਦਾਰ ਹਮਲਾ ਬੋਲਿਆ। ਉਨ੍ਹਾਂ ਨੇ ਸਵਾਲੀਆ ਲਹਿਜੇ ’ਚ ਕਿਹਾ ਕਿ ਕੀ ਕੋਈ 9-9 ਬੱਚੇ ਪੈਦਾ ਕਰਦਾ ਹੈ? ਉਨ੍ਹਾਂ ਦੇ ਘਰ ਬੇਟਾ ਨਹੀਂ ਹੋ ਰਿਹਾ ਸੀ, ਸਿਰਫ਼ ਬੇਟੀਆਂ ਹੋ ਰਹੀਆਂ ਸਨ, ਇਸ ਲਈ ਉਨ੍ਹਾਂ ਨੇ 9-9 ਬੱਚੇ ਪੈਦਾ ਕਰ ਦਿੱਤੇ ਅਤੇ ਉਸ ਤੋਂ ਬਾਅਦ ਹੁਣ ਉਸ ਨੂੰ ਨੇਤਾ ਬਣਾਉਣ ਲਈ ਦਿਨ-ਰਾਤ ਲੱਗੇ ਰਹਿੰਦੇ ਹਨ।
ਨਿਤੀਸ਼ ਨੇ ਅੱਗੇ ਕਿਹਾ ਕਿ ਅਸੀਂ ਲੋਕ ਵੀ ਰਾਜਨੀਤੀ ’ਚ ਹਾਂ ਪਰ ਅਸੀਂ ਕਦੇ ਵੀ ਆਪਣੇ ਪਰਿਵਾਰ ਨੂੰ ਅੱਗੇ ਨਹੀਂ ਵਧਾਇਆ। ਉਨ੍ਹਾਂ ਨੂੰ ਦੇਖੋ ਆਪਣੇ ਪਰਿਵਾਰ ਲਈ ਕਿਵੇਂ ਪ੍ਰੇਸ਼ਾਨ ਰਹਿੰਦੇ ਹਨ। ਭ੍ਰਿਸ਼ਟਾਚਾਰ ਨੂੰ ਲੈ ਕੇ ਲਾਲੂ ਪਰਿਵਾਰ ’ਤੇ ਹਮਲਾ ਬੋਲਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਲੋਕਾਂ ’ਤੇ ਕਿੰਨੇ ਮਾਮਲੇ ਹਨ, ਸਾਰਿਆਂ ਨੂੰ ਪਤਾ ਹੈ। ਦੂਜੇ ਪਾਸੇ ਇੰਨੇ ਦਿਨ ਸੱਤਾ ’ਚ ਰਹਿਣ ਤੋਂ ਬਾਅਦ ਵੀ ਸਾਡੇ ’ਤੇ ਕੋਈ ਦੋਸ਼ ਨਹੀਂ ਲੱਗਾ ਹੈ। ਇਸ ਦੌਰਾਨ ਸੀ. ਐੱਮ. ਨਿਤੀਸ਼ ਨੇ ਕਿਹਾ ਕਿ ਇਹ ਕਾਂਗਰਸੀ ਕੀ ਬੋਲਣਗੇ, ਜਾਤੀ ਆਧਾਰਤ ਮਰਦਮਸ਼ੁਮਾਰੀ ਤਾਂ ਅਸੀਂ ਕਰਵਾਈ ਹੈ। ਸੀ. ਐੱਮ. ਨਿਤੀਸ਼ ਕੁਮਾਰ ਨੇ ਕਿਹਾ ਕਿ ਲਾਲੂ ਪਰਿਵਾਰ ਅਤੇ ਕਾਂਗਰਸ ਨੂੰ ਜਦੋਂ ਵੀ ਮੌਕਾ ਮਿਲਿਆ, ਉਦੋਂ ਉਨ੍ਹਾਂ ਨੇ ਗੜਬੜ ਕੀਤੀ। ਉਨ੍ਹਾਂ ਕਿਹਾ ਕਿ ਸੂਬੇ ’ਚ ਬਹੁਤ ਕੰਮ ਹੋ ਰਿਹਾ ਹੈ। ਇਸ ਨੂੰ ਯਾਦ ਰੱਖੋ, ਪਹਿਲਾਂ ਕੋਈ ਇਧਰ-ਓਧਰ ਗੜਬੜ ਕਰਦਾ ਸੀ ਅਤੇ ਆਪਣੇ ਪਰਿਵਾਰ ’ਚ ਲੱਗਾ ਰਹਿੰਦਾ ਸੀ। ਅਸੀਂ ਇਕ ਵਾਰ ਗਲਤੀ ਕੀਤੀ ਸੀ ਕਿ ਉਨ੍ਹਾਂ ਨੂੰ ਬਣਾ ਦਿੱਤਾ ਸੀ ਪਰ ਜਦੋਂ ਗੜਬੜ ਦਾ ਪਤਾ ਲੱਗਾ ਤਾਂ ਅਸੀਂ ਉਨ੍ਹਾਂ ਨੂੰ ਹਟਾ ਦਿੱਤਾ।
ਜ਼ਿਕਰਯੋਗ ਹੈ ਕਿ ਭਾਜਪਾ ਆਗੂ ਵੀ ਲਾਲੂ ਯਾਦਵ ਤੇ ਵਿਰੋਧੀ ‘ਇੰਡੀਆ’ ਗੱਠਜੋੜ ਨੂੰ ਭਾਈ-ਭਤੀਜਾਵਾਦ ਦੇ ਮੁੱਦੇ ਨੂੰ ਲੈ ਕੇ ਹਮਲਾਵਰ ਹਨ। ਹਾਲ ਹੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਹਾਜ਼ੀਪੁਰ ’ਚ ਚੋਣ ਰੈਲੀ ’ਚ ਰਾਸ਼ਟਰੀ ਜਨਤਾ ਦਲ ਅਤੇ ਕਾਂਗਰਸ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਸੀ ਕਿ ਇਨ੍ਹਾਂ ਨੂੰ ਆਪਣੇ ਬੇਟੇ ਨੂੰ ਸੈੱਟ ਕਰਨ ਦੀ ਚਿੰਤਾ ਹੈ, ਇਹ ਤੁਹਾਡੇ ਬੱਚਿਆਂ ਦੀ ਚਿੰਤਾ ਕੀ ਕਰਨਗੇ। ਰਾਧਾ ਮੋਹਨ ਸਿੰਘ ਦੇ ਹੱਕ ’ਚ ਕੀਤੀ ਗਈ ਰੈਲੀ ’ਚ ਬਿਹਾਰ ਦੇ ਡਿਪਟੀ ਸੀ. ਐੱਮ. ਸਮਰਾਟ ਚੌਧਰੀ, ਸੰਜੇ ਝਾਅ, ਜਨਕ ਰਾਮ, ਵਿਜੇ ਚੌਧਰੀ ਵੀ ਮੌਜੂਦ ਸਨ। ਰੈਲੀ ’ਚ ਸਮਰਾਟ ਚੌਧਰੀ ਨੇ ਕਿਹਾ ਕਿ ਦੇਸ਼ ਦੇ ਨਾਲ-ਨਾਲ ਬਿਹਾਰ ’ਚ ਵੀ ਵਧੀਆ ਸ਼ਾਸਨ ਦੀ ਸਰਕਾਰ ਹੈ। ਇਹੀ ਕਾਰਨ ਹੈ ਕਿ ਲਾਲੂ ਯਾਦਵ ਦੀ ਬੇਟੀ ਵਿਦੇਸ਼ ਤੋਂ ਟੂਰਿਸਟ ਬਣ ਕੇ ਬਿਹਾਰ ਆਈ ਹੈ ਅਤੇ ਚੋਣ ਲੜ ਰਹੀ ਹੈ।
ਜਹਾਜ਼ ਦੇ ਉਡਾਣ ਭਰਨ ਦੇ ਕੁਝ ਮਿੰਟ ਬਾਅਦ ਇੰਜਣ 'ਚ ਲੱਗੀ ਅੱਗ, ਸਵਾਰ ਸਨ 179 ਯਾਤਰੀ
NEXT STORY