ਲਖਨਊ— ਉੱਤਰ ਪ੍ਰਦੇਸ਼ 'ਚ ਲਖਨਊ ਦੇ ਪਾਸ਼ ਇਲਾਕੇ ਹਜ਼ਰਤਗੰਜ ਖੇਤਰ ਵਿਚ ਵਿਧਾਨ ਪਰੀਸ਼ਦ ਮੈਂਬਰ (ਐੱਮ. ਐੱਲ. ਸੀ.) ਦੀ ਰਿਹਾਇਸ਼ 'ਤੇ ਜਨਮ ਦਿਨ ਦੀ ਪਾਰਟੀ ਦੌਰਾਨ ਸ਼ੱਕੀ ਹਲਾਤਾਂ ਵਿਚ ਪਿਸਟਲ ਤੋਂ ਚੱਲੀ ਗੋਲੀ ਇਕ ਵਿਅਕਤੀ ਨੂੰ ਲੱਗੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਪੁਲਸ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਸਮਾਜਵਾਦੀ ਪਾਰਟੀ (ਸਪਾ) ਦੇ ਸ਼ਾਹਜਹਾਂਪੁਰ ਤੋਂ ਵਿਧਾਨ ਪਰੀਸ਼ਦ ਮੈਂਬਰ ਅਮਿਤ ਯਾਦਵ ਦੀ ਰਿਹਾਇਸ਼ 'ਤੇ ਸ਼ੁੱਕਰਵਾਰ ਨੂੰ ਵਿਨੇ ਯਾਦਵ ਦੇ ਜਨਮ ਦਿਨ 'ਤੇ ਉਸ ਦੇ ਚਾਰ ਸਾਥੀ ਪਾਰਟੀ ਕਰ ਰਹੇ ਸਨ। ਨਸ਼ੇ ਦੌਰਾਨ ਵਿਨੇ ਅਤੇ ਰਾਕੇਸ਼ ਰਾਵਤ ਵਿਚਾਲੇ ਖਿੱਚੋਂਤਾਣ ਦੌਰਾਨ ਪਿਸਟਲ ਚੱਲ ਗਈ ਅਤੇ ਗੋਲੀ ਬਾਰਾਬੰਕੀ ਵਾਸੀ 34 ਸਾਲਾ ਰਾਕੇਸ਼ ਦੇ ਚਿਹਰੇ 'ਤੇ ਲੱਗੀ, ਜਿਸ ਨਾਲ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਗੰਭੀਰ ਹਾਲਤ ਵਿਚ ਉਸ ਨੂੰ ਟਰਾਮਾ ਸੈਂਟਰ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਦੁਖ਼ਦ ਖ਼ਬਰ: ਹੱਸਦੇ-ਵੱਸਦੇ ਘਰ 'ਚ ਪਏ ਕੀਰਨੇ, 3 ਸਕੇ ਭਰਾਵਾਂ ਦੀ ਮੌਤ
ਇਨ੍ਹਾਂ ਲੋਕਾਂ ਨੇ ਘਟਨਾ ਦੇ ਕਈ ਘੰਟਿਆਂ ਬਾਅਦ ਪੁਲਸ ਨੂੰ ਜਾਣਕਾਰੀ ਦਿੱਤੀ। ਦੇਰ ਰਾਤ ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪੁੱਜੀ ਅਤੇ ਮਾਮਲੇ ਦੀ ਛਾਣਬੀਨ ਸ਼ੁਰੂ ਕੀਤੀ। ਉਨ੍ਹਾਂ ਨੇ ਦੱਸਿਆ ਕਿ ਯਾਦਵ ਦੀ ਰਿਹਾਇਸ਼ 'ਤੇ ਪੰਕਜ ਪਿਛਲੇ 5 ਸਾਲਾਂ ਤੋਂ ਰਹਿ ਰਿਹਾ ਹੈ। ਕੱਲ ਰਾਤ ਵਿਨੇ ਯਾਦਵ ਦੀ ਜਨਮ ਦਿਨ ਪਾਰਟੀ ਸੀ ਅਤੇ ਉਸੇ ਦੌਰਾਨ ਇਹ ਘਟਨਾ ਵਾਪਰੀ। ਉਨ੍ਹਾਂ ਨੇ ਦੱਸਿਆ ਕਿ ਪਾਰਟੀ ਵਿਚ 'ਚ ਰਾਕੇਸ਼, ਵਿਨੇ, ਗਿਆਨੇਂਦਰ, ਪੰਕਜ ਅਤੇ ਆਫਤਾਬ ਆਲਮ ਮੌਜੂਦ ਸਨ। ਪਾਰਟੀ ਦੌਰਾਨ ਆਫਤਾਬ ਬੀਅਰ ਲੈ ਕੇ ਆਇਆ ਸੀ। ਬੀਅਰ ਪੀਣ ਮਗਰੋਂ ਇਹ ਘਟਨਾ ਵਾਪਰੀ। ਇਸ ਮਾਮਲੇ ਵਿਚ ਪੁਲਸ ਨੇ ਚਾਰੋਂ ਲੋਕਾਂ ਨੂੰ ਹਿਰਾਸਤ ਵਿਚ ਲੈ ਕੇ ਪੁੱਛ-ਗਿੱਛ ਕਰ ਰਹੀ ਹੈ।
ਇਹ ਵੀ ਪੜ੍ਹੋ: 6 ਸਾਲਾ ਬੱਚੇ ਨੂੰ ਮਿਲੀ ਸਪੇਨ ਦੀ ਮਾਂ, ਵਿਦਾਈ ਸਮੇਂ ਰੋਕਿਆਂ ਨਾ ਰੁਕੇ ਸਭ ਦੇ ਹੰਝੂ (ਤਸਵੀਰਾਂ)
ਇਹ ਵੀ ਪੜ੍ਹੋ: ਇਸ ਸ਼ਖਸ ਨੇ 7 ਸਾਲ ਪਹਿਲਾਂ ਦੁਕਾਨ ਦਾ ਨਾਮ ਰੱਖਿਆ ਸੀ 'ਕੋਰੋਨਾ', ਹੁਣ ਹੋਇਆ ਫਾਇਦਾ (ਤਸਵੀਰਾਂ)
ਇਹ ਵੀ ਪੜ੍ਹੋ: ASI ਜ਼ਖ਼ਮੀ ਜਨਾਨੀ ਨੂੰ ਮੋਢਿਆਂ 'ਤੇ ਚੁੱਕ ਕੇ ਦੌੜੇ ਹਸਪਤਾਲ, ਮੁਕਾਬਲੇ 'ਚ ਨਕਾਰਾ ਹੋਇਆ ਸੀ ਇਕ ਹੱਥ
ਗਾਇਬ ਪਤਨੀ ਨੂੰ ਲੱਭਦਾ ਹੋਇਆ ਦੋਸਤ ਦੇ ਘਰ ਪੁੱਜਿਆ ਪਤੀ, ਫਲੈਟ ਅੰਦਰ ਦੇਖਦੇ ਹੀ ਉੱਡੇ ਹੋਸ਼
NEXT STORY