ਕੱਛ— ਕਹਿੰਦੇ ਨੇ ਜਿਸ ਬੱਚੇ ਨੂੰ ਕੋਈ ਪਾਲਦਾ ਜਾਂ ਇੰਝ ਆਖ ਲਵੋ ਕਿ ਵੱਡਾ ਕਰਦਾ ਹੈ, ਉਸ ਨਾਲ ਡੂੰਘਾ ਲਗਾਅ ਹੋ ਜਾਂਦਾ ਹੈ। ਗੁਜਰਾਤ ਦੇ ਕੱਛ 'ਚ ਬੀਬੀਆਂ ਦੇ ਕਲਿਆਣ ਕੇਂਦਰ ਨੂੰ ਕਰੀਬ ਸਾਢੇ 6 ਸਾਲ ਪਹਿਲਾਂ ਜਦੋਂ ਇਕ ਦਿਨ ਦਾ ਬੱਚਾ ਮਿਲਿਆ ਸੀ, ਤਾਂ ਉਸ ਬਾਰੇ ਕਿਸੇ ਨੇ ਵੀ ਨਹੀਂ ਸੋਚਿਆ ਸੀ ਕਿ ਉਸ ਦਾ ਭਵਿੱਖ ਹਜ਼ਾਰਾਂ ਕਿਲੋਮੀਟਰ ਦੂਰ ਵਿਦੇਸ਼ 'ਚ ਹੋਵੇਗਾ। ਅਨਾਥ ਆਸ਼ਰਮ 'ਚ ਵੱਡਾ ਹੋਇਆ ਗੂੰਗਾ-ਬੋਲ਼ਾ ਬੱਚਾ ਹੁਣ ਯੂਰਪੀ ਦੇਸ਼ ਸਪੇਨ ਦੀ ਇਕ ਬੀਬੀ ਨੇ ਗੋਦ ਲਿਆ ਹੈ। ਬੱਚੇ ਦੀ ਵਿਦਾਈ ਹੋਈ ਤਾਂ ਇੱਥੇ ਸਾਰਿਆਂ ਦੀਆਂ ਅੱਖਾਂ 'ਚ ਹੰਝੂ ਰੋਕਿਆਂ ਨਹੀਂ ਰੁਕੇ। ਸੰਸਥਾ ਦੀਆਂ ਕੁੜੀਆਂ ਤਾਂ ਚੁੱਪ ਹੀ ਨਹੀਂ ਹੋ ਰਹੀਆਂ ਸਨ। ਉਨ੍ਹਾਂ ਨੇ ਸਕੀਆਂ ਭੈਣਾਂ ਵਾਂਗ ਉਸ ਨੂੰ ਬਹੁਤ ਪਿਆਰ ਨਾਲ ਪਾਲਿਆ ਸੀ ਕਿ ਉਹ ਇਕ ਪਲ ਲਈ ਉਨ੍ਹਾਂ ਤੋਂ ਦੂਰ ਨਹੀਂ ਰਹਿੰਦਾ ਸੀ। ਜਦੋਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ ਇੱਥੋਂ ਇਕੱਲੇ ਹੀ ਜਾ ਰਿਹਾ ਸੀ ਤਾਂ ਉਨ੍ਹਾਂ ਦਾ ਦਰਦ ਛਲਕ ਉਠਿਆ।
ਇਹ ਵੀ ਪੜ੍ਹੋ: ਬੱਚੇ ਨੂੰ ਬੈਗ 'ਚ ਚਿੱਠੀ ਨਾਲ ਲਵਾਰਿਸ ਛੱਡ ਗਿਆ ਪਿਤਾ, ਲਿਖਿਆ- 'ਕੁਝ ਦਿਨ ਮੇਰੇ ਪੁੱਤ ਨੂੰ ਪਾਲ ਲਓ'
ਇੱਥੇ ਅਨਾਥ ਆਸ਼ਰਮ ’ਚ ਰਹਿੰਦੇ ਸਾਢੇ 6 ਸਾਲ ਦੇ ਉਸ ਬੱਚੇ ਦਾ ਨਾਂ ਹਰਸ਼ ਰੱਖਿਆ ਗਿਆ ਸੀ। ਜਦੋਂ ਉਹ ਪੈਦਾ ਹੋਇਆ ਤਾਂ ਦੂਜੇ ਹੀ ਦਿਨ ਉਸ ਦੇ ਮਾਪੇ ਕੱਛ ’ਚ ਕਿਤੇ ਛੱਡ ਗਏ ਸਨ। ਜਿਸ ਤੋਂ ਬਾਅਦ ਉਸ ਨੂੰ ਅਨਾਥ ਆਸ਼ਰਮ ਲਿਆਂਦਾ ਗਿਆ, ਜਿੱਥੇ ਜਨਮ ਦੇ 3 ਤੋਂ 4 ਮਹੀਨੇ ਬਾਅਦ ਪਤਾ ਲੱਗਾ ਕਿ ਉਹ ਗੂੰਗਾ-ਬੋਲ਼ਾ ਹੈ। ਉਦੋਂ ਅਨਾਥ ਆਸ਼ਰਮ ’ਚ ਉਸ ਨੂੰ ਇਕ ਥੈਰੇਪੀ ਦਾ ਸਹਾਰਾ ਦਿੱਤਾ ਗਿਆ। ਇਸ ਤਰ੍ਹਾਂ ਅੱਜ ਉਹ ਮਸ਼ੀਨ ਸਹਾਰੇ ਸੁਣ ਸਕਦਾ ਹੈ ਅਤੇ ਥੋੜ੍ਹਾ-ਥੋੜ੍ਹਾ ਬੋਲ ਵੀ ਸਕਦਾ ਹੈ। ਕੱਛ ਬਾਲ ਕਲਿਆਣ ਕਮੇਟੀ ਦੇ ਚੇਅਰਪਰਸਨ ਦੀਪਾਬੇਨ ਬੋਲੀ ਕਿ ਹਰਸ਼ ਦਾ ਭਵਿੱਖ ਹੁਣ ਸਪੇਨ ’ਚ ਹੋਵੇਗਾ।
ਇਹ ਵੀ ਪੜ੍ਹੋ: 6ਵੀਂ 'ਚ ਪੜ੍ਹਦੀ ਮਾਸੂਮ ਬੱਚੀ 10 ਕਿਲੋਮੀਟਰ ਪੈਦਲ ਚੱਲ ਕੇ ਪਿਤਾ ਖ਼ਿਲਾਫ਼ ਇਹ ਸ਼ਿਕਾਇਤ ਕਰਨ ਲਈ ਪਹੁੰਚੀ
ਦੀਪਾਬੇਨ ਨੇ ਅੱਗੇ ਦੱਸਿਆ ਕਿ ਕੱਛ ਬੀਬੀਆਂ ਦੇ ਕਲਿਆਣ ਕੇਂਦਰ ਅਤੇ ਕਾਰਾ ਸੰਸਥਾ ਦੇ ਸਹਿਯੋਗ ਨਾਲ ਬੱਚਿਆਂ ਦਾ ਪਾਲਣ-ਪੋਸ਼ਣ ਕੀਤਾ ਜਾਂਦਾ ਹੈ। ਜਿਸ ਬੀਬੀ ਨੇ ਹਰਸ਼ ਨੂੰ ਗੋਦ ਲਿਆ ਹੈ, ਉਹ ਸਪੇਨ ਦੀ ਰਹਿਣ ਵਾਲੀ ਹੈ। ਉਸ ਦਾ ਨਾਂ ਨੋਰਮਾ ਮਾਰਟੀਨੀਸ ਹੈ, ਜਿਸ ਨੇ ਕਾਫੀ ਲੰਬੇ ਸਮੇਂ ਤੋਂ ਸਾਡੇ ਨਾਲ ਸੰਪਰਕ ਕੀਤਾ ਸੀ ਪਰ ਤਾਲਾਬੰਦੀ ਕਾਰਨ ਉਹ ਕਰੀਬ 6 ਮਹੀਨੇ ਬਾਅਦ ਭਾਰਤ ਆ ਸਕੀ। ਉਨ੍ਹਾਂ ਨੇ ਹਰਸ਼ ਨੂੰ ਕਾਨੂੰਨੀ ਰੂਪ ਨਾਲ ਗੋਦ ਲਿਆ ਹੈ। ਉਹ ਸਪੇਨ ਦੀ ਸਿੰਗਲ ਮਦਰ ਹੈ। ਨੋਰਮਾ ਨੇ ਹਰਸ਼ ਨੂੰ ਗੋਦ ਲੈ ਕੇ ਕਿਹਾ- ਧੰਨਵਾਦ ਇੰਡੀਆ, ਮੈਨੂੰ ਇਸ ਬੱਚੇ ਦੀ ਮਾਂ ਬਣਨ ਦਾ ਸੁੱਖ ਦੇਣ ਲਈ।
ਇਹ ਵੀ ਪੜ੍ਹੋ: 6 ਸਾਲਾ ਬੱਚੀ ਦੇ ਕਤਲ ਦਾ ਮਾਮਲਾ: ਪੁਲਸ ਨੇ ਸੁਲਝਾਈ ਗੁੱਥੀ, ਔਲਾਦ ਪ੍ਰਾਪਤੀ ਲਈ ਜੋੜੇ ਨੇ ਖਾਧਾ ਬੱਚੀ ਦਾ ਕਲੇਜਾ
ਇਸ ਮੌਕੇ ਨੋਰਮਾ ਨੇ ਆਸ਼ਰਮ ਦੇ ਹਰੇਕ ਵਿਅਕਤੀ ਦਾ ਧੰਨਵਾਦ ਜਤਾਇਆ। ਇਸ ਦੌਰਾਨ ਕੱਛ ਦੇ ਪੁਲਸ ਅਧਿਕਾਰੀ ਸੌਰਭ ਸਿੰਘ ਵੀ ਭਾਵੁਕ ਹੋ ਗਏ ਅਤੇ ਬੋਲਦੇ-ਬੋਲਦੇ ਰੁਕ ਗਏ। ਉਨ੍ਹਾਂ ਨੇ ਕਿਹਾ ਕਿ ਜ਼ਿੰਦਗੀ ਵਿਚ ਅਜਿਹਾ ਪਹਿਲੀ ਵਾਰ ਵੇਖਿਆ।
ਇਹ ਵੀ ਪੜ੍ਹੋ: 15 ਸਾਲਾਂ ਤੋਂ ਲਾਪਤਾ ਸਬ-ਇੰਸਪੈਕਟਰ ਕੂੜੇ 'ਚੋਂ ਰੋਟੀ ਲੱਭ ਕੇ ਖਾਣ ਨੂੰ ਮਜਬੂਰ, ਹਾਲਤ ਵੇਖ ਆਵੇਗਾ ਤਰਸ
ਹੈਰਾਨੀਜਨਕ! ਵਿਧਵਾ ਨੇ ਕੀਤਾ ਵਿਆਹ ਤੋਂ ਇਨਕਾਰ ਤਾਂ ਕੱਟ ਦਿੱਤੀ ਜੀਭ ਤੇ ਨੱਕ
NEXT STORY