ਬਰੇਲੀ- ਉੱਤਰ ਪ੍ਰਦੇਸ਼ ਦੇ ਬਰੇਲੀ ਸ਼ਹਿਰ 'ਚ ਸਿਗਰਟ ਦੇ ਪੈਸੇ ਮੰਗਣ ਨੂੰ ਲੈ ਕੇ ਹੋਏ ਵਿਵਾਦ ਵਿਚ ਬਦਮਾਸ਼ਾਂ ਨੇ ਦੁਕਾਨਦਾਰ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਗੋਲੀ ਚਲਾਈ। ਪੁਲਸ ਨੇ ਮੰਗਲਵਾਰ ਤੜਕੇ ਦਬਿਸ਼ ਦੇ ਕੇ 5 ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਸੂਤਰਾਂ ਨੇ ਦਰਜ ਰਿਪੋਰਟ ਦੇ ਹਵਾਲੇ ਤੋਂ ਦੱਸਿਆ ਕਿ ਸੋਮਵਾਰ ਦੀ ਰਾਤ ਇਕ ਜਨਰਲ ਸਟੋਰ ਦਾ ਸੰਚਾਲਕ, ਸੁਭਾਸ਼ ਨਗਰ ਵਾਸੀ ਸ਼ੁਭਮ ਯਾਦਵ ਦੁਕਾਨ ਬੰਦ ਕਰ ਕੇ ਘਰ ਜਾਣ ਲਈ ਆਪਣੀ ਕਾਰ ਵਿਚ ਬੈਠਾ ਸੀ ਤਾਂ ਆਕਾਸ਼ ਗੁੱਜਰ, ਪ੍ਰੇਮ ਦੀਪ ਉਰਫ਼ ਲਾਲੂ ਰਾਕ, ਅੰਕਿਤ ਯਾਦਵ, ਰਿਸ਼ਭ ਠਾਕੁਰ, ਹਰਸ਼ ਅਤੇ ਤਿੰਨ ਹੋਰ ਲੋਕ ਮੋਟਰਸਾਈਕਲ ਤੋਂ ਆਏ।
ਉਨ੍ਹਾਂ ਵਿਚ ਪ੍ਰੇਮ ਦੀਪ ਨੇ ਸ਼ੁਭਮ ਨੂੰ ਨਿਸ਼ਾਨਾ ਬਣਾਉਂਦੇ ਹੋਏ ਗੋਲੀ ਚਲਾਈ ਪਰ ਉਹ ਵਾਲ-ਵਾਲ ਬਚ ਗਿਆ। ਇਸੇ ਦੌਰਾਨ ਨੇੜੇ ਸਥਿਤ ਇਕ ਹੋਟਲ ਦੇ ਕਾਮਿਆਂ ਅਤੇ ਖਾਣਾ ਖਾ ਰਹੇ ਲੋਕਾਂ ਨੇ ਰੌਲਾ ਪਾਉਣ 'ਤੇ ਹਮਲਾਵਰ ਧਮਕੀ ਦਿੰਦੇ ਹੋਏ ਦੌੜ ਗਏ। ਇਸ ਮਾਮਲੇ 'ਚ ਪੁਲਸ ਨੇ ਅੱਜ ਤੜਕੇ ਕਰੀਬ 4 ਵਜੇ ਦਬਿਸ਼ ਦੇ ਕੇ ਪ੍ਰੇਮ ਦੀਪ, ਰਿਸ਼ਭ ਠਾਕੁਰ, ਹਰਸ਼, ਸੌਰਭ ਅਤੇ ਸ਼ੰਕਰ ਨਾਮੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਸ਼ੁਭਮ ਨੇ ਦੱਸਿਆ ਕਿ ਪਿਛਲੀ 4 ਅਕਤੂਬਰ ਨੂੰ ਆਕਾਸ਼, ਪ੍ਰੇਮ ਦੀਪ ਅਤੇ ਅੰਕਿਤ ਯਾਦਵ ਉਸ ਦੀ ਦੁਕਾਨ 'ਤੇ ਸਿਗਰਟ ਲੈਣ ਆਏ ਸਨ। ਉਸ ਨੇ ਜਦੋਂ ਉਸ ਤੋਂ ਸਿਗਰੇਟ ਦੇ ਪੈਸੇ ਮੰਗੇ ਤਾਂ ਉਹ ਉਸ ਨੂੰ ਧਮਕਾਉਣ ਲੱਗੇ। ਮੌਕੇ 'ਤੇ ਭੀੜ ਜਮ੍ਹਾਂ ਹੋਣ 'ਤੇ ਤਿੰਨੋਂ 50 ਰੁਪਏ ਦੇ ਕੇ ਜਾਨ ਤੋਂ ਮਾਰਨ ਦੀ ਧਮਕੀ ਦਿੰਦੇ ਹੋਏ ਦੌੜ ਗਏ। ਬਦਮਾਸ਼ਾਂ ਨੇ ਰਸਤੇ 'ਚ ਉਸ ਦੀ ਕਾਰ 'ਤੇ ਪਥਰਾਅ ਵੀ ਕੀਤਾ ਸੀ। ਉਸ ਨੇ ਕਿਹਾ ਕਿ ਇਸ ਗੱਲ ਨੂੰ ਲੈ ਕੇ ਸੋਮਵਾਰ ਰਾਤ ਬਦਮਾਸ਼ਾਂ ਨੇ ਉਸ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ।
ਬਾਬਾ ਬਾਲਕ ਨਾਥ ਦੇ ਸ਼ਰਧਾਲੂਆਂ ਲਈ ਖ਼ਾਸ ਖ਼ਬਰ, ਦਰਸ਼ਨ ਕਰਨਾ ਹੋਵੇਗਾ ਆਸਾਨ
NEXT STORY