ਜੰਮੂ/ਸ਼੍ਰੀਨਗਰ (ਅਰੁਣ) - ਆਉਣ ਵਾਲੀ ਸ਼੍ਰੀ ਅਮਰਨਾਥ ਯਾਤਰਾ ਲਈ ਕੀਤੇ ਜਾ ਰਹੇ ਵਿਆਪਕ ਸੁਰੱਖਿਆ ਪ੍ਰਬੰਧਾਂ ਦੇ ਹਿੱਸੇ ਵਜੋਂ ਗੰਦਰਬਲ ਪੁਲਸ ਨੇ ‘ਪਹਿਚਾਨ ਐਪ’ ਲਾਂਚ ਕੀਤਾ ਹੈ। ਇਹ ਸੋਨਮਾਰਗ ਦੇ ਨਾਲ ਹੀ ਯਾਤਰਾ ਦੇ ਬਾਲਟਾਲ ਰੂਟ ’ਤੇ ਕੰਮ ਕਰਨ ਵਾਲੇ ਸੇਵਾ ਪ੍ਰਦਾਤਿਆਂ ਦੀ ਰਜਿਸਟ੍ਰੇਸ਼ਨ ਤੇ ਤਸਦੀਕ ਲਈ ਇਕ ਨਵਾਂ ਕਿਊ. ਆਰ. ਕੋਡ-ਆਧਾਰਿਤ ਡਿਜੀਟਲ ਪਲੇਟਫਾਰਮ ਹੈ। ਇਸ ਪਹਿਲ ਅਧੀਨ ਥਜਵਾਸ ਗਲੇਸ਼ੀਅਰ, ਜ਼ੀਰੋ ਪੁਆਇੰਟ ਜ਼ੋਜਿਲਾ, ਮੇਨ ਬਾਊਲ ਸੋਨਮਾਰਗ, ਬਾਲਟਾਲ ਰੂਟ, ਯਾਤਰਾ ਟ੍ਰੈਕ ਤੇ ਆਲੇ-ਦੁਆਲੇ ਦੇ ਹੋਰ ਖੇਤਰਾਂ ਦੀਆਂ ਪ੍ਰਮੁੱਖ ਥਾਵਾਂ ’ਤੇ ਤੀਰਥ ਯਾਤਰੀਆਂ ਨਾਲ ਸਬੰਧਤ ਸੇਵਾਵਾਂ ਵਿਚ ਲੱਗੇ ਲੋਕਾਂ ਨੂੰ ਕਵਰ ਕੀਤਾ ਗਿਆ ਹੈ।
ਪੜ੍ਹੋ ਇਹ ਵੀ - ਮੈਟਰੋ ਜਾਂ ਬੱਸ 'ਚ ਸਫ਼ਰ ਕਰਨ ਵਾਲਿਆਂ ਲਈ ਖ਼ਾਸ ਖ਼ਬਰ, ਮਿਲੇਗਾ 10% ਵਾਧੂ ਭੱਤਾ, ਦਿੱਲੀ ਸਰਕਾਰ ਦਾ ਐਲਾਨ
ਸ਼੍ਰੀ ਅਮਰਨਾਥ ਯਾਤਰਾ ਲਈ ਲਾਂਚ ਕੀਤੀ ‘ਪਹਿਚਾਨ ਐਪ’ ਰਾਹੀਂ ਹਰੇਕ ਰਜਿਸਟਰਡ ਸੇਵਾ ਪ੍ਰਦਾਤਾ ਦੀ ਇਕ ਵਿਲੱਖਣ ਕਿਊ. ਆਰ. ਕੋਡ-ਆਧਾਰਿਤ ਪਛਾਣ ਨਿਰਧਾਰਤ ਕੀਤੀ ਜਾਂਦੀ ਹੈ, ਜਿਸ ਦੀ ਸੁਰੱਖਿਆ ਮੁਲਾਜ਼ਮਾਂ ਤੇ ਸ਼ਰਧਾਲੂਆਂ ਵੱਲੋਂ ਆਸਾਨੀ ਨਾਲ ਤਸਦੀਕ ਕੀਤੀ ਜਾ ਸਕਦੀ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਕਤ ਐਪ ਯਾਤਰਾ ਦੌਰਾਨ ਸੁਰੱਖਿਅਤ ਤੇ ਜਵਾਬਦੇਹ ਮਾਹੌਲ ਬਣਾਉਣ ਵੱਲ ਇਕ ਅਹਿਮ ਕਦਮ ਹੈ। ਸੇਵਾ ਪ੍ਰਦਾਤਿਆਂ ਦਾ ਇਕ ਪ੍ਰਮਾਣਿਤ ਡਾਟਾਬੇਸ ਬਣਾਉਣ ਪਿੱਛੇ ਜੰਮੂ ਕਸ਼ਮੀਰ ਪੁਲਸ ਦਾ ਮੰਤਵ ਸੁਰੱਖਿਆ ਸਾਵਧਾਨੀਆਂ ਨੂੰ ਮਜ਼ਬੂਤ ਕਰਨਾ, ਤਸਦੀਕ ਪ੍ਰਕਿਰਿਆ ਨੂੰ ਸੌਖਾ ਬਣਾਉਣਾ ਤੇ ਗੈਰ-ਅਧਿਕਾਰਤ ਵਿਅਕਤੀਆਂ ਵੱਲੋਂ ਤੀਰਥ ਯਾਤਰਾ ਅਤੇ ਸੈਰ-ਸਪਾਟੇ ਦੀ ਦੁਰਵਰਤੋਂ ਨੂੰ ਰੋਕਣਾ ਹੈ।
ਪੜ੍ਹੋ ਇਹ ਵੀ - ਹਨੀਮੂਨ 'ਤੇ ਪੁੱਜ ਗਿਆ ਪੂਰਾ ਸਹੁਰਾ ਪਰਿਵਾਰ, ਨਵੀਂ ਲਾੜੀ ਦਾ ਚੜ੍ਹਿਆ ਪਾਰਾ, ਫਿਰ ਉਹ ਹੋਇਆ, ਜੋ ਸੋਚਿਆ ਨਾ ਸੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮੈਟਰੋ ਜਾਂ ਬੱਸ 'ਚ ਸਫ਼ਰ ਕਰਨ ਵਾਲਿਆਂ ਲਈ ਖ਼ਾਸ ਖ਼ਬਰ, ਮਿਲੇਗਾ 10% ਵਾਧੂ ਭੱਤਾ, ਦਿੱਲੀ ਸਰਕਾਰ ਦਾ ਐਲਾਨ
NEXT STORY