ਸ਼੍ਰੀਨਗਰ/ਜੰਮੂ, (ਕਮਲ)– ਉਪ-ਰਾਜਪਾਲ ਮਨੋਜ ਸਿਨਹਾ ਨੇ ਇਕ ਅਹਿਮ ਫੈਸਲੇ ’ਚ ਮਾਤਾ ਵੈਸ਼ਣੋ ਦੇਵੀ ਸ਼੍ਰਾਈਨ ਬੋਰਡ ਤੇ ਅਮਰਨਾਥ ਸ਼੍ਰਾਈਨ ਬੋਰਡ ਦਾ ਪੁਨਰ-ਗਠਨ ਕੀਤਾ ਹੈ। ਉਨ੍ਹਾਂ ਦੋਵਾਂ ਸ਼੍ਰਾਈਨ ਬੋਰਡਾਂ ’ਚ ਵੱਖ-ਵੱਖ ਖੇਤਰਾਂ ਤੋਂ 9-9 ਵੱਕਾਰੀ ਵਿਅਕਤੀਆਂ ਨੂੰ 3 ਸਾਲ ਲਈ ਮੈਂਬਰ ਵਜੋਂ ਨਾਮਜ਼ਦ ਕੀਤਾ ਹੈ।
ਉਪ-ਰਾਜਪਾਲ ਸਿਨਹਾ ਦੋਵੇਂ ਸ਼੍ਰਾਈਨ ਬੋਰਡਾਂ ਦੇ ਚੇਅਰਮੈਨ ਹਨ ਅਤੇ ਉਨ੍ਹਾਂ ਬੋਰਡ ਦੇ ਪੁਨਰ-ਗਠਨ ਨੂੰ ਮਨਜ਼ੂਰੀ ਦੇਣ ਵਾਲਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।
ਮਾਤਾ ਵੈਸ਼ਣੋ ਦੇਵੀ ਸ਼੍ਰਾਈਨ ਬੋਰਡ ਦੇ 9 ਮੈਂਬਰਾਂ ਵਿਚ ਸੁਧਾ ਮੂਰਤੀ, ਮਹਾਮੰਡਲੇਸ਼ਵਰ ਸਵਾਮੀ ਵਿਸ਼ਵੇਸ਼ਵਰਾਨੰਦ ਗਿਰੀ ਮਹਾਰਾਜ, ਡਾ. ਅਸ਼ੋਕ ਭਾਨ ਆਈ. ਪੀ. ਐੱਸ. (ਸੇਵਾਮੁਕਤ), ਬਾਲੇਸ਼ਵਰ ਰਾਏ ਆਈ. ਏ. ਐੱਸ. (ਸੇਵਾਮੁਕਤ), ਗੁੰਜਨ ਰਾਣਾ, ਡਾ. ਕੇ. ਕੇ. ਤਲਵਾਰ, ਕੁਲਭੂਸ਼ਣ ਆਹੂਜਾ, ਲਲਿਤ ਭਸੀਨ ਤੇ ਸੁਰੇਸ਼ ਕੁਮਾਰ ਸ਼ਰਮਾ ਸ਼ਾਮਲ ਹਨ।
ਇਸੇ ਤਰ੍ਹਾਂ ਉਪ-ਰਾਜਪਾਲ ਮਨੋਜ ਸਿਨਹਾ ਨੇ ਅਮਰਨਾਥ ਸ਼੍ਰਾਈਨ ਬੋਰਡ ’ਚ ਵੱਖ-ਵੱਖ ਖੇਤਰਾਂ ਤੋਂ 9 ਵੱਕਾਰੀ ਵਿਅਕਤੀਆਂ ਸਵਾਮੀ ਅਵਧੇਸ਼ਾਨੰਦ ਗਿਰੀ ਮਹਾਰਾਜ, ਪ੍ਰੋ. ਕੈਲਾਸ਼ ਮਹਿਰਾ ਸਾਧੂ, ਕੇ. ਕੇ. ਸ਼ਰਮਾ, ਕੇ. ਐੱਨ. ਰਾਏ, ਮੁਕੇਸ਼ ਗਰਗ, ਡਾ. ਸ਼ੈਲੇਸ਼ ਰਾਣਾ, ਡਾ. ਸਮ੍ਰਿੱਧੀ ਬਿੰਦਰੂ, ਸੁਰੇਸ਼ ਹਵਾਰੇ ਤੇ ਪ੍ਰੋ. ਵਿਸ਼ਵਮੂਰਤੀ ਸ਼ਾਸਤਰੀ ਨੂੰ 3 ਸਾਲ ਲਈ ਮੈਂਬਰ ਵਜੋਂ ਨਾਮਜ਼ਦ ਕੀਤਾ ਹੈ।
ਦਿੱਲੀ ਪੁਲਸ ਨੇ ਫਰਜ਼ੀ ਸਰਕਾਰੀ ਨੌਕਰੀ ਭਰਤੀ ਗਿਰੋਹ ਦਾ ਕੀਤਾ ਪਰਦਾਫਾਸ਼, ਸਰਗਣਾ ਗ੍ਰਿਫਤਾਰ
NEXT STORY