ਜੈਪੁਰ— ਅੱਜ ਦੇ ਯੁੱਗ 'ਚ ਪੁੱਤਾਂ ਤੋਂ ਵੀ ਵੱਧ ਕੇ ਧੀਆਂ ਵੀ ਮਾਪਿਆਂ ਦਾ ਖਿਆਲ ਰੱਖ ਸਕਦੀਆਂ ਨੇ ਇਸ ਗੱਲ ਨੂੰ ਸੱਚ ਕਰਦੇ ਹੋਏ ਗੁਰੂਨਾਨਕਪੁਰਾ (ਰਾਜਪਾਰਕ) ਵਾਸੀ ਪ੍ਰਭਜੋਤ ਕੌਰ ਆਪਣੇ ਭਵਿੱਖ ਦੀ ਫਿਕਰ ਨਾ ਕਰਦੇ ਹੋਏ ਆਪਣੇ ਬਿਮਾਰ ਪਿਤਾ ਦੇ ਇਲਾਜ ਲਈ ਪੁਰਜ਼ੋਰ ਕੋਸ਼ਿਸ਼ਾਂ ਕਰ ਰਹੀ ਹੈ।
ਪਿਛਲੇ ਚਾਰ ਮਹੀਨਿਆਂ ਤੋਂ ਪ੍ਰਭਜੋਤ ਦੇ ਪਿਤਾ ਅਜੇ ਪਾਲ ਸਿੰਘ ਗੁਜਰਾਲ ਗੰਭੀਰ ਬੀਮਾਰੀਆਂ ਦੇ ਚੱਲਦੇ ਹਸਪਤਾਲ 'ਚ ਭਰਤੀ ਹਨ। ਪਿਤਾ ਦੀ ਬਿਮਾਰੀ ਨਾਲ ਪਿਛਲੇ 4 ਮਹੀਨਿਆਂ ਤੋਂ ਸੰਘਰਸ਼ ਕਰ ਰਹੀ ਇਹ ਧੀ ਪਿਛਲੇ 3 ਸਾਲਾ ਤੋਂ ਆਪਣੇ ਪਰਿਵਾਰ ਦੇ ਖਰਚੇ ਵੀ ਚੁੱਕ ਰਹੀ ਹੈ।
ਪ੍ਰਭਜੋਤ ਨੇ ਦੱਸਿਆ ਕਿ ਉਹ ਨੌਕਰੀ ਲਈ 3 ਸਾਲ ਪਹਿਲਾਂ ਮੁੰਬਈ ਗਈ ਸੀ ਪਰ ਤਨਖਾਹ ਨਾਲ ਜੈਪੁਰ ਅਤੇ ਮੁੰਬਈ ਦਾ ਖਰਚਾ ਚਲਾਉਣਾ ਮੁਸ਼ਿਕਲ ਹੋ ਰਿਹਾ ਸੀ। ਉਸ ਨੇ ਦੱਸਿਆ ਕਿ 5 ਮਹੀਨੇ ਪਹਿਲਾਂ ਆਪਣੇ ਮਾਤਾ-ਪਿਤਾ ਨੂੰ ਉਸ ਨੇ ਮੁੰਬਈ ਹੀ ਬੁਲਾ ਲਿਆ ਸੀ ਅਤੇ ਸ਼ੁਰੂਆਤੀ ਦਿਨਾਂ 'ਚ ਸਭ ਕੁੱਝ ਠੀਕ ਚੱਲ ਰਿਹਾ ਸੀ। ਉਸ ਨੇ ਦੱਸਿਆ ਕਿ ਜੂਨ 'ਚ ਅਚਾਨਕ ਇਕ ਦਿਨ ਉਸ ਦੇ ਪਿਤਾ ਨੂੰ ਦਿਮਾਗ ਦਾ ਦੌਰਾ ਪੈ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਸਥਾਨਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਉਸ ਦਿਨ ਉਨ੍ਹਾਂ ਨੂੰ ਦਿਮਾਗੀ ਦੌਰੇ ਨਾਲ ਲਕਵਾ ਵੀ ਮਾਰ ਗਿਆ ਸੀ ਅਤੇ ਹਸਪਤਾਲ 'ਚ ਇਲਾਜ ਦੌਰਾਨ ਕਈ ਇੰਫੈਕਸ਼ਨਜ਼ ਨੇ ਵੀ ਉਨ੍ਹਾਂ ਨੂੰ ਘੇਰ ਲਿਆ। ਜਿਸ ਦੌਰਾਨ ਉਨ੍ਹਾਂ ਦੀ ਕਿਡਨੀ ਅਤੇ ਲੀਵਰ ਵੀ ਪ੍ਰਭਾਵਿਤ ਹੋਣ ਲੱਗ ਪਏ ਅਤੇ ਹਸਪਤਾਲ ਵਾਲਿਆਂ ਨੇ ਜਵਾਬ ਦੇ ਦਿੱਤਾ। ਇਸ ਦੌਰਾਨ 3 ਹਸਪਤਾਲਾਂ ਦਾ ਬਿੱਲ ਕੁੱਲ ਮਿਲਾ ਕੇ ਕਰੀਬ 20 ਲੱਖ ਰੁਪਏ ਬਣਿਆ। ਦੋਸਤਾਂ, ਕਰੀਬੀ ਰਿਸ਼ਤੇਦਾਰਾਂ ਅਤੇ ਸਹਿਯੋਗੀਆਂ ਦੀ ਸਹਾਇਤਾ ਨਾਲ ਉਸ ਨੇ ਹਸਪਤਾਲਾਂ ਦਾ ਬਿੱਲ ਜਮ੍ਹਾ ਕਰਾਇਆ।
ਇੰਨੇ ਰੁਪਏ ਕਿਥੋਂ ਲਿਆਵਾਂ ਨਹੀਂ ਆ ਰਿਹੈ ਸਮਝ
ਪ੍ਰਭਜੋਤ ਨੇ ਦੱਸਿਆ ਕਿ ਮੁੰਬਈ 'ਚ ਡਾਕਟਰਾਂ ਨੇ ਜਦੋਂ ਜਵਾਬ ਦੇ ਦਿੱਤਾ ਤਾਂ ਪਿਤਾ ਨੂੰ ਟਰੇਨ ਐਂਬੁਲੈਂਸ ਰਾਹੀ ਜੈਪੁਰ ਲਿਆਂਦਾ। ਇੱਥੇ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ ਇਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਸਿਹਤ 'ਚ ਸੁਧਾਰ ਆਉਣ ਤੋਂ ਬਾਅਦ ਉਨ੍ਹਾਂ ਨੂੰ ਘਰ ਲਿਆਂਦਾ।
ਘਰ 'ਚ ਲਿਆ ਕੇ ਉਨ੍ਹਾਂ ਦੀ ਹਾਲਤ ਸੁਧਰ ਗਈ ਸੀ ਪਰ 22 ਸਤੰਬਰ ਨੂੰ ਅਚਾਨਕ ਫਿਰ ਤੋਂ ਇਨਫੈਕਸ਼ਨਜ਼ ਹੋ ਗਈ ਅਤੇ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ।
ਪ੍ਰਭਜੋਤ ਨੇ ਦੱਸਿਆ ਕਿ ਹਸਪਤਾਲ ਦਾ ਬਿੱਲ ਕਰੀਬ 10 ਲੱਖ ਰੁਪਏ ਬਣ ਚੁਕਿਆ ਪਰ ਇੰਨੇ ਰੁਪਏ ਉਹ ਕਿਥੋਂ ਲਿਆਵੇ ਇਹ ਸਮਝ ਨਹੀਂ ਆ ਰਿਹਾ ਹੈ।
ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਤੋਂ ਸਹਾਇਤਾ ਦੀ ਗੁਹਾਰ
ਪਿਤਾ ਦੇ ਇਲਾਜ ਲਈ ਪ੍ਰਭਜੋਤ ਨੇ ਦੋਸਤਾਂ, ਰਿਸ਼ਤੇਦਾਰਾਂ ਤੋਂ ਇਲਾਵਾ ਆਨਲਾਈਨ ਅਪੀਲ ਵੀ ਕੀਤੀ ਹੈ। ਪ੍ਰਭਜੋਤ ਨੇ ਦੱਸਿਆ ਕਿ ਕੁੱਝ ਆਨਲਾਈਨ ਲੋਕਾਂ ਨੇ ਵੀ ਰਾਸ਼ੀ ਭੇਜੀ ਹੈ। ਹੁਣ ਉਸ ਨੇ ਇਲਾਜ ਲਈ ਮੁੱਖ ਮੰਤਰੀ ਸਹਾਇਤਾ, ਪ੍ਰਧਾਨ ਮੰਤਰੀ ਸਹਾਇਤਾ 'ਚ ਵੀ ਗੁਹਾਰ ਲਗਾਈ ਹੈ ਪਰ ਅਜੇ ਤੱਕ ਉਥੋਂ ਵੀ ਸਹਾਇਤਾ ਰਾਸ਼ੀ ਨਹੀਂ ਮਿਲੀ ਹੈ।
5 ਮਹੀਨਿਆਂ ਤੋਂ ਮੌਤ ਬਣ ਕੇ ਘੁੰਮ ਰਹੀ ਸ਼ੇਰਨੀ ਦੀ ਕਰੰਟ ਲੱਗਣ ਨਾਲ ਮੌਤ
NEXT STORY