ਨਵੀਂ ਦਿੱਲੀ- ਸੋਨੀਆ ਗਾਂਧੀ ਭਾਵੇਂ ਆਪਣੇ ਬੇਟੇ ਰਾਹੁਲ ਗਾਂਧੀ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਸਮਰਥਨ ਜਤਾਉਣ ਵਾਸਤੇ ਰਾਏਬਰੇਲੀ ਗਈ ਹੋਵੇ ਪਰ ਉਹ ਕਾਫੀ ਹੱਦ ਤਕ ਸ਼ਾਂਤ ਜੀਵਨ ਜੀਅ ਰਹੀ ਹੈ। ਰਾਹੁਲ ਦੀ ਭੈਣ ਪ੍ਰਿਯੰਕਾ ਗਾਂਧੀ ਚੋਣਾਂ ਲਈ ਦੇਸ਼ ਭਰ ਵਿਚ ਘੁੰਮ-ਘੁੰਮ ਕੇ ਪ੍ਰਚਾਰ ਕਰ ਰਹੀ ਹੈ। ਉਹ ਰਾਏਬਰੇਲੀ ਦੀ ਇੰਚਾਰਜ ਹੋਵੇਗੀ। ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ ’ਚੋਂ ਆ ਰਹੀ ਠੰਡੀ ਹਵਾ ਕਾਰਨ ਦਿੱਲੀ ਦਾ ਮੌਸਮ ਅਜੇ ਵੀ ਚੰਗਾ ਹੈ ਅਤੇ ਕਾਂਗਰਸੀ ਉਮੀਦਵਾਰਾਂ ਦੀ ਚੋਣ ਲਗਭਗ ਪੂਰੀ ਹੋ ਚੁੱਕੀ ਹੈ। ਇਸ ਲਈ ਸੋਨੀਆ ਤੋਂ ਮਦਦ ਮੰਗਣ ਲਈ ਬਹੁਤ ਸਾਰੇ ਲੋਕ ਫੋਨ ਨਹੀਂ ਕਰ ਰਹੇ। ਉਂਝ ਵੀ ਸੋਨੀਆ ਉਨ੍ਹਾਂ ਨੂੰ ਜਾਂ ਤਾਂ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਜਾਂ ਰਾਹੁਲ ਗਾਂਧੀ ਜਾਂ ਸਬੰਧਤ ਮਾਮਲਿਆਂ ਨੂੰ ਸੰਭਾਲਣ ਵਾਲੇ ਲੋਕਾਂ ਨਾਲ ਗੱਲ ਕਰਨ ਦੀ ਹਦਾਇਤ ਦੇ ਰਹੀ ਹੈ। ਇਹ ਵੀ ਸੰਭਵ ਹੈ ਕਿ ਸੋਨੀਆ ਗਾਂਧੀ ਬਦਲੇ ਹਾਲਾਤ ਕਾਰਨ ਅਮੇਠੀ ਤੇ ਰਾਏਬਰੇਲੀ ’ਚ ਹੀ ਜ਼ਿਆਦਾ ਤੋਂ ਜ਼ਿਆਦਾ ਪ੍ਰਚਾਰ ਕਰੇ।
ਸੋਨੀਆ ਆਪਣਾ ਜ਼ਿਆਦਾਤਰ ਸਮਾਂ ਸ਼ਾਂਤੀ ਨਾਲ ਬਿਤਾ ਰਹੀ ਹੈ ਅਤੇ ਚੁੱਪਚਾਪ ਦਿੱਲੀ ’ਚ ਵੱਖ-ਵੱਖ ਸਥਾਨਾਂ ਦਾ ਦੌਰਾ ਕਰ ਰਹੀ ਹੈ। ਹੁਣੇ ਜਿਹੇ ਉਨ੍ਹਾਂ ਨੂੰ ਰਾਜਧਾਨੀ ਦੇ ਇੰੰਡੀਆ ਇੰਟਰਨੈਸ਼ਨਲ ਸੈਂਟਰ ਵਿਚ ਵੇਖਿਆ ਗਿਆ। ਸਾਬਕਾ ਮੁੱਖ ਚੋਣ ਕਮਿਸ਼ਨਰ ਨਵੀਨ ਚਾਵਲਾ ਦੀ ਪਤਨੀ ਰੂਪਿਕਾ ਚਾਵਲਾ ਨਾਲ ਯੂ. ਪੀ. ਏ. ਦੀ ਪ੍ਰਧਾਨ ਇਕ ਕਲਾ ਪ੍ਰਦਰਸ਼ਨੀ ਵੇਖਣ ਲਈ ਉੱਥੇ ਗਈ ਸੀ। ਸੋਨੀਆ ਕਿਸੇ ਦੀ ਵੀ ਨਜ਼ਰ ਵਿਚ ਨਹੀਂ ਆਈ, ਸਿਵਾਏ ਉਨ੍ਹਾਂ ਕੁਝ ਲੋਕਾਂ ਦੇ ਜਿਨ੍ਹਾਂ ਦਾ ਉਨ੍ਹਾਂ ਦੀ ਮੌਜੂਦਗੀ ਵੱਲ ਧਿਆਨ ਗਿਆ। ਉਸ ਸਮੇਂ ਕਾਂਗਰਸ ਕਾਰਜਕਾਰਣੀ ਦੇ ਕਈ ਅਹੁਦੇਦਾਰ ਵੀ ਉੱਥੇ ਮੌਜੂਦ ਸਨ ਪਰ ਉਹ ਲਾਊਂਜ ’ਚ ਚਾਹ ਪੀਣ ਤੇ ਗੱਪਸ਼ਪ ਕਰਨ ’ਚ ਬਿਜ਼ੀ ਸਨ। ਬਾਅਦ ’ਚ ਉਹ ਇਸ ਗੱਲ ਲਈ ਹੱਥ ਮਲ ਰਹੇ ਸਨ ਕਿ ਉਨ੍ਹਾਂ ਸੋਨੀਆ ਗਾਂਧੀ ਦੇ ‘ਦਰਸ਼ਨ’ ਕਰਨ ਦਾ ਮੌਕਾ ਗੁਆ ਦਿੱਤਾ। ਇਕ ਵਾਰ ਸੋਨੀਆ ਇਕ ਪ੍ਰਦਰਸ਼ਨੀ ’ਚ ਇੰਡੀਆ ਹੈਬੀਟੇਟ ਸੈਂਟਰ ’ਚ ਵੀ ਗਈ ਸੀ।
ਹਿਮਾਚਲ ’ਚ ਕਾਂਗਰਸ ਦੇ ਸਾਰੇ ਉਮੀਦਵਾਰ ਐਲਾਨ ਹੋਣ ਮਗਰੋਂ ਸਿਆਸਤ ਭਖੀ
NEXT STORY