ਸਿਰਸਾ — ਹਰਿਆਣਾ ਵਿਧਾਨ ਸਭਾ ਚੋਣ 'ਚ ਬੀਜੇਪੀ ਭਾਵੇ ਬਹੁਮਤ ਤੋਂ ਖੁੰਝ ਗਈ ਹੋਵੇ ਪਰ ਸਰਕਾਰ ਬਣਾਉਣ ਦੀ ਕਵਾਇਦ 'ਚ ਲੱਗ ਗਈ ਹੈ। ਇਸੇ ਤਰ੍ਹਾਂ ਹਰਿਆਣਾ ਦੇ ਸਿਰਸਾ ਤੋਂ ਬੀਜੇਪੀ ਸੰਸਦ ਸੁਨੀਤਾ ਦੁੱਗਲ ਵੀਰਵਾਰ ਨੂੰ ਦੇਰ ਸ਼ਾਮ ਗੋਪਾਲ ਕਾਂਡਾ ਸਣੇ 2 ਵਿਧਾਇਕਾਂ ਨੂੰ ਲੈ ਕੇ ਦਿੱਲੀ ਲਈ ਰਵਾਨਾ ਹੋਈ।
ਦੱਸ ਦਈਏ ਕਿ ਹਰਿਆਣਾ ਲੋਕਹਿੱਤ ਪਾਰਟੀ ਦੇ ਉਮੀਦਵਾਰ ਗੋਪਾਲ ਕਾਂਡਾ ਨੇ ਸਿਰਸਾ ਵਿਧਾਨ ਸਭਾ ਸੀਟ ਤੋਂ ਜਿੱਤ ਦਰਜ ਕੀਤੀ ਹੈ। ਕਾਂਡਾ ਨੇ ਆਪਣੇ ਨਜ਼ਦੀਕੀ ਉਮੀਦਵਾਰ ਆਜ਼ਾਦ ਗੋਕੁਲ ਸੇਤੀਆ ਨੂੰ 602 ਵੋਟਾਂ ਦੇ ਮਾਮੂਲੀ ਫਾਸਲੇ ਨਾਲ ਹਰਾਇਆ। ਸਾਬਕਾ ਮੰਤਰੀ ਕਾਂਡਾ ਹਰਿਆਣਾ ਦੇ ਇਕ ਪ੍ਰਭਾਵਸ਼ਾਲੀ ਰਾਜਨੀਤਕ ਹਸਤੀ ਹਨ। ਉਨ੍ਹਾਂ ਦਾ ਨਾਂ ਉਦੋਂ ਸੁਰਖੀਆਂ 'ਚ ਆਇਆ ਸੀ ਜਦੋਂ ਉਨ੍ਹਾਂ ਦੀ ਏਅਰਲਾਈਨ ਕੰਪਨੀ 'ਚ ਕੰਮ ਕਰਨ ਵਾਲੀ ਇਕ ਮਹਿਲਾ ਕਰਮਚਾਰੀ ਨੇ ਆਤਮ ਹੱਤਿਆ ਕਰ ਲਈ ਸੀ। ਇਸ ਮਾਮਲੇ 'ਚ ਗੋਪਾਲ ਕਾਂਡਾ 'ਤੇ ਕਈ ਗੰਭੀਰ ਦੋਸ਼ ਲੱਗੇ ਅਤੇ ਉਨ੍ਹਾਂ ਨੂੰ ਜੇਲ ਦੀ ਹਵਾ ਖਾਣੀ ਪਈ।
ਮੌਸਮ ਵਿਭਾਗ ਦੀ ਐਡਵਾਇਜ਼ਰੀ, 27 ਅਕਤੂਬਰ ਤਕ ਗੋਆ ਨਾ ਆਉਣ ਸੈਲਾਨੀ
NEXT STORY