ਸਿਰਸਾ— ਨਸ਼ਾ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਘੁਣ ਵਾਂਗ ਖਾ ਰਿਹਾ ਹੈ। ਹਰਿਆਣਾ ਦੇ ਸਿਰਸਾ ਜ਼ਿਲੇ 'ਚ ਨੌਜਵਾਨ ਨਸ਼ੇ ਦੀ ਭਿਆਨਕ ਲਤ ਤੋਂ ਪੀੜਤ ਹਨ। ਸਿਰਸਾ ਜ਼ਿਲੇ ਵਿਚ ਬੀਤੇ ਤਿੰਨ ਸਾਲਾਂ 'ਚ ਨਸ਼ੇ ਦੇ ਮਰੀਜ਼ਾਂ ਦੀ ਗਿਣਤੀ 5 ਵਾਰ ਵਧੀ ਹੈ। ਸਾਲ 2019 'ਚ ਕਰੀਬ 30,148 ਨਸ਼ੇ ਕਰਨ ਵਾਲੇ ਮਰੀਜ਼ ਸਿਵਲ ਹਸਪਤਾਲ ਦੇ ਨਸ਼ਾ ਛੁਡਾਓ ਕੇਂਦਰ ਪੁੱਜੇ। ਸਿਰਸਾ ਦੇ ਸਿਵਲ ਸਰਜਨ ਵੀਰੇਸ਼ ਭੂਸ਼ਣ ਨੇ ਕਿਹਾ ਕਿ ਜਨਤਾ ਵਿਚਾਲੇ ਜਾਗਰੂਕਤਾ ਦੀ ਪਹਿਲਕਦਮੀ ਕਾਰਨ ਅਜਿਹਾ ਹੋਇਆ ਹੈ। 2017 'ਚ ਕੇਂਦਰ 'ਚ ਜਾਣ ਵਾਲੇ ਮਰੀਜ਼ਾਂ ਦੀ ਗਿਣਤੀ 5,780 ਰਹੀ। ਹੈਰਾਨੀ ਵੱਲ ਗੱਲ ਤਾਂ ਇਹ ਹੈ ਕਿ ਰੋਜ਼ਾਨਾ ਔਸਤਨ 82 ਮਰੀਜ਼ ਨਸ਼ਾ ਛੁਡਾਓ ਕੇਂਦਰ ਜਾਂਦੇ ਹਨ। ਜ਼ਿਲਾ ਅਧਿਕਾਰੀਆਂ ਨੇ ਇਨ੍ਹਾਂ ਕੇਸਾਂ ਨੂੰ ਲੈ ਕੇ ਹੈਰਾਨੀ ਜ਼ਾਹਰ ਕੀਤੀ ਕਿ ਨਸ਼ੇ ਦੇ ਮਰੀਜ਼ ਵਧ ਰਹੇ ਹਨ। ਖਾਸ ਕਰ ਕੇ ਪੰਜਾਬ ਅਤੇ ਰਾਜਸਥਾਨ ਦੀ ਸਰਹੱਦ ਨਾਲ ਲੱਗਦੇ ਇਲਾਕਿਆਂ ਵਿਚ।
ਓਧਰ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਨੌਜਵਾਨਾਂ ਵਿਚਾਲੇ ਵਧਦੀ ਨਸ਼ੇ ਦੀ ਲਤ ਨੂੰ ਰੋਕਣ ਲਈ ਉਨ੍ਹਾਂ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ, ਨਸ਼ਾ ਉਨ੍ਹਾਂ ਲਈ ਕਿੰਨਾ ਖਤਰਨਾਕ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਇਹ ਸਭ ਸਮਾਜਿਕ ਨਿਆਂ ਵਿਭਾਗ, ਪੁਲਸ ਅਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਹੋ ਸਕਦਾ ਹੈ। ਨਸ਼ਿਆਂ ਨੂੰ ਰੋਕਣ ਲਈ ਪ੍ਰੋਗਰਾਮ ਉਲੀਕੇ ਜਾਣੇ ਚਾਹੀਦੇ ਹਨ। ਇਹ ਗੱਲ ਚਿੰਤਾ ਦਾ ਵਿਸ਼ਾ ਹੈ ਕਿ ਦਿਹਾੜੀਦਾਰ ਮਜ਼ਦੂਰਾਂ 'ਚ ਨਸ਼ੇ ਦੀ ਵਰਤੋਂ ਜ਼ਿਆਦਾ ਵਧ ਰਹੀ ਹੈ। ਪਹਿਲਾਂ ਹੈਰੋਇਨ ਦੀ ਕੀਮਤ 5,000 ਰੁਪਏ ਸੀ। ਹੁਣ ਇਹ 200 ਤੋਂ 100 ਰੁਪਏ 'ਚ ਉਪਲੱਬਧ ਹੋ ਰਹੀ ਹੈ, ਜਿਸ ਨੂੰ ਘੱਟ ਕੁਆਲਿਟੀ ਦਾ 'ਚਿੱਟਾ' ਕਿਹਾ ਜਾਂਦਾ ਹੈ।
ਲਾਸ਼ ਰੱਖ ਕੇ ਮੰਗਾਂ ਮਨਵਾਉਣ ਨੂੰ ਕਾਨੂੰਨੀ ਅਪਰਾਧ ਘੋਸ਼ਿਤ ਕੀਤਾ ਜਾਵੇ : ਮਨੁੱਖੀ ਅਧਿਕਾਰੀ ਕਮਿਸ਼ਨ
NEXT STORY