ਵਾਰਾਨਸੀ— ਯੂ.ਪੀ ਦੇ ਵਾਰਾਨਸੀ 'ਚ ਇਕ ਭਰਾ ਨੇ ਰੱਖੜੀ 'ਤੇ ਭੈਣ ਨੂੰ ਇਕ ਅਣਮੋਲ ਗਿਫਟ ਦਿੱਤਾ ਹੈ। ਪੈਸੇ ਜਾਂ ਕੋਈ ਹੋਰ ਗਿਫਟ ਨਹੀਂ ਸਗੋਂ ਗਿਫਟ 'ਚ ਟਾਇਲਟ ਹੈ। ਮਜ਼ਦੂਰਾਂ ਦੀ ਤਰ੍ਹਾਂ 3 ਦਿਨਾਂ ਤੱਕ ਲਗਾਤਾਰ ਆਪਣੇ ਹੱਥਾਂ ਨਾਲ ਇੱਟਾਂ ਢੋ ਕੇ ਟਾਇਲਟ ਤਿਆਰ ਕਰਵਾਇਆ। ਭੈਣ ਦਾ ਕਹਿਣਾ ਹੈ ਕਿ 11 ਸਾਲ ਤੋਂ ਬਾਹਰ ਬਾਥਰੂਮ ਕਰਨ ਜਾ ਰਹੀ ਸੀ। ਹੁਣ ਬੇਟੀ ਵੀ ਵੱਡੀ ਹੋ ਰਹੀ ਹੈ, ਭਰਾ ਨੇ ਸਮੱਸਿਆ ਸਮਝੀ ਹੈ। ਜੀਜੂ ਦਾ ਕਹਿਣਾ ਹੈ ਕਿ ਸਾਲੇ ਦਾ ਭਰਾ ਲਈ ਇੰਨਾ ਪਿਆਰ ਦੇਖ ਕੇ ਸਲਾਮ ਕਰਨ ਨੂੰ ਮਨ ਕਰਦਾ ਹੈ।

ਮਾਮਲਾ ਰਾਜਾਤਾਲਾਬ ਦੇ ਦੀਪਾਪੁਰ ਪਿੰਡ ਦਾ ਹੈ। ਇੱਥੇ ਲੋਹਤਾ ਘਮਹਾਪੁਰ ਦੇ ਰਹਿਣ ਵਾਲੇ ਅਸ਼ੋਕ ਕੁਮਾਰ ਪਟੇਲ ਨੇ ਭੈਣ ਦੇ ਵਿਆਹ ਦੇ 11 ਸਾਲ ਬਾਅਦ ਟਾਇਲਟ ਗਿਫਟ ਕੀਤਾ ਹੈ। 3 ਦਿਨਾਂ ਤੋਂ ਵਿਅਕਤੀ ਅਸ਼ੋਕ 15,000 ਹਜ਼ਾਰ ਦੀ ਲਾਗਤ ਨਾਲ ਭੈਣ ਸੁਨੀਤਾ ਦੇ ਘਰ ਰੁੱਕ ਕੇ ਟਾਇਲਟ ਬਣਵਾਇਆ। ਖੁਦ ਉਹ ਆਪਣੇ ਹੱਥਾਂ ਨਾਲ ਇੱਟਾਂ ਢੋ ਕੇ ਲਿਆਇਆ। ਵਿਅਕਤੀ ਅਸ਼ੋਕ ਦਾ ਕਹਿਣਾ ਹੈ ਕਿ ਪਤਨੀ ਪੂਜਾ ਪਟੇਲ ਦੇ ਪਿੰਡ ਪ੍ਰਧਾਨ ਬਣਦੇ ਹੀ ਉਸ ਨੇ ਪੀ.ਐਮ ਮੋਦੀ ਦੇ ਸਵੱਛਤਾ ਅਭਿਆਨ ਤਹਿਤ ਸਾਰਿਆਂ ਨੂੰ ਟਾਇਲਟ ਨੂੰ ਲੈ ਕੇ ਜਾਗਰੁੱਕ ਕਰਵਾਇਆ।

ਇਸ ਦੇ ਬਾਅਦ ਪ੍ਰਧਾਨ ਫੰਡ ਨਾਲ 60 ਤੋਂ ਉਪਰ ਟਾਇਲਟ ਘਮਹਾਪੁਰ ਲੋਹਤਾ 'ਚ ਬਣਵਾਇਆ। ਦੀਦੀ 11 ਸਾਲ ਤੋਂ ਬਾਹਰ ਬਾਥਰੂਮ ਕਰਨ ਜਾ ਰਹੀ ਸੀ। ਹੁਣ ਤਾਂ ਉਸ ਦੀ ਬੇਟੀ ਵੀ ਨਾਲ ਜਾਣ ਲੱਗੀ ਹੈ। ਇਹ ਗੱਲ ਮੈਨੂੰ ਪਰੇਸ਼ਾਨ ਕਰਨ ਲੱਗੀ ਅਤੇ ਮੈਂ ਸੋਚ ਲਿਆ ਕਿ ਇਸ ਵਾਰ ਰੱਖੜੀ 'ਤੇ ਕੱਪੜੇ-ਪੈਸਿਆਂ ਦੀ ਜਗ੍ਹਾ ਟਾਇਲਟ ਗਿਫਟ ਕਰਾਗਾਂ। ਸੁਨੀਤਾ ਦਾ ਕਹਿਣਾ ਹੈ ਕਿ 2006 'ਚ ਮੇਰੀ ਦੀਦੀ ਦਾ ਵਿਆਹ ਪ੍ਰਭਾਤ ਕੁਮਾਰ ਨਾਲ ਹੋਇਆ ਸੀ। ਸਾਡਾ ਪਰਿਵਾਰ ਮਿਡਲ ਕਲਾਸ ਹੈ ਅਤੇ ਪਤੀ ਕਿਸਾਨੀ ਹੈ। ਪਿੰਡ 'ਚ ਸਿਰਫ 3 ਫੀਸਦੀ ਲੋਕਾਂ ਨੇ ਟਾਇਲਟ ਬਣਵਾਇਆ ਹੋਵੇਗਾ।

1 ਕਿਲੋਮੀਟਰ ਦੂਰ ਤੱਕ ਬਾਥਰੂਮ ਕਰਨ ਜਾਣਾ ਪੈਂਦਾ ਸੀ। ਆਏ ਦਿਨ ਦੂਜੇ ਪਿੰਡਾਂ 'ਚ ਛੇੜਛਾੜ ਦੀਆਂ ਘਟਨਾਵਾਂ ਸੁਣਨ ਨੂੰ ਮਿਲਦੀਆਂ ਸੀ। ਹੁਣ ਬੇਟੀ ਰਾਣੀ ਵੀ ਵੱਡੀ ਹੋ ਰਹੀ ਹੈ, ਇਸ ਨੂੰ ਦੇਖਦੇ ਹੋਏ ਭਰਾ ਨੇ ਵਧੀਆ ਗਿਫਟ ਦਿੱਤਾ ਹੈ। ਪਤੀ ਪ੍ਰਭਾਤ ਦਾ ਕਹਿਣਾ ਹੈ ਕਿ 2007 'ਚ ਪਿਤਾ ਦੀ ਮੌਤ ਦੇ ਬਾਅਦ ਦੋ ਭੈਣਾਂ ਗਿਆਨੰਤੀ ਅਤੇ ਮਾਨੰਤੀ ਦੇ ਵਿਆਹ ਦੀ ਜ਼ਿੰਮੇਵਾਰੀ ਮੇਰੇ 'ਤੇ ਆ ਗਈ। ਇਸ ਕਾਰਨ ਤੋਂ ਟਾਇਲਟ ਬਣਵਾਉਣ ਦੇ ਬਾਰੇ ਸੋਚ ਹੀ ਨਹੀਂ ਪਾਇਆ। ਸਾਲੇ ਦਾ ਭੈਣ ਲਈ ਇੰਨਾ ਪਿਆਰ ਦੇਖ ਕੇ ਸਲਾਮ ਕਰਨ ਦਾ ਮਨ ਕਰਦਾ ਹੈ।

2.60 ਲੱਖ ਸ਼ਰਧਾਲੂਆਂ ਨੇ ਕੀਤੇ ਬਾਬਾ ਬਰਫਾਨੀ ਦੇ ਦਰਸ਼ਨ
NEXT STORY