ਆਗਰਾ - ਉੱਤਰ ਪ੍ਰਦੇਸ਼ ਦੇ ਆਗਰਾ ਜ਼ਿਲੇ ’ਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਏ ਝਗੜੇ ’ਚ ਭਰਾ ਨੇ ਆਪਣੀ ਭੈਣ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਘਟਨਾ ਵੀਰਵਾਰ ਰਾਤ ਥਾਣਾ ਸ਼ਾਹਗੰਜ ਖੇਤਰ ਦੇ ਅਯੁੱਧਿਆ ਕੁੰਜ ਮੁਹੱਲੇ ਦੀ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਜਾਣਕਾਰੀ ਅਨੁਸਾਰ ਮੁਲਜ਼ਮ ਰਵੀ ਆਪਣੇ 2 ਸਾਥੀਆਂ ਨਾਲ ਭੈਣ ਅਨੀਤਾ ਦੇ ਘਰ ਪਹੁੰਚਿਆ ਸੀ। ਪੈਸਿਆਂ ਨੂੰ ਲੈ ਕੇ ਦੋਵਾਂ ਦੇ ਵਿਚਾਲੇ ਪਹਿਲਾਂ ਤੋਂ ਝਗੜਾ ਚੱਲ ਰਿਹਾ ਸੀ। ਵੀਰਵਾਰ ਰਾਤ ਵੀ ਤੂੰ-ਤੂੰ ਮੈਂ-ਮੈਂ ਦੌਰਾਨ ਮਾਮਲਾ ਵਧ ਗਿਆ, ਜਿਸ ਤੋਂ ਬਾਅਦ ਰਵੀ ਨੇ ਪਿਸਤੌਲ ਕੱਢ ਕੇ ਅਨੀਤਾ ਨੂੰ ਗੋਲੀ ਮਾਰ ਦਿੱਤੀ। ਗੋਲੀ ਲੱਗਦਿਆਂ ਹੀ ਉਹ ਗੰਭੀਰ ਰੂਪ ’ਚ ਜ਼ਖਮੀ ਹੋ ਗਈ ਅਤੇ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ।
ਸੂਚਨਾ ਮਿਲਣ ’ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਅਨੁਸਾਰ ਮੁਲਜ਼ਮ ਰਵੀ ਪਹਿਲਾਂ ਇਕ ਮਾਮਲੇ ’ਚ ਜੇਲ ਜਾ ਚੁੱਕਾ ਹੈ ਅਤੇ ਉਸ ਦੀ ਜ਼ਮਾਨਤ ਵੀ ਭੈਣ ਨੇ ਕਰਵਾਈ ਸੀ। ਫਿਲਹਾਲ ਰਵੀ ਅਤੇ ਉਸ ਦੇ ਸਾਥੀਆਂ ਦੀ ਭਾਲ ’ਚ ਪੁਲਸ ਦੀਆਂ 4 ਟੀਮਾਂ ਗਠਿਤ ਕੀਤੀਆਂ ਗਈਆਂ ਹਨ।
ਸੱਚ ਲਿਖਣ ਵਾਲਿਆਂ ਨੂੰ ਡਰਾ ਰਹੀ ਹੈ ਕੇਜਰੀਵਾਲ ਐਂਡ ਕੰਪਨੀ, 'ਆਪ' ਸਰਕਾਰ ਦਾ ਅੰਤ ਤੈਅ: ਸਤਪਾਲ ਸੱਤੀ
NEXT STORY