ਸੀਤਾਪੁਰ— ਉੱਤਰ ਪ੍ਰਦੇਸ਼ ਦੇ ਸੀਤਾਪੁਰ ਜ਼ਿਲੇ 'ਚ ਇਕ ਕਾਲੀਨ (ਦਰੀ) ਫੈਕਟਰੀ 'ਚ 7 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਮਰਨ ਵਾਲਿਆਂ 'ਚ 2 ਨੌਜਵਾਨ, 2 ਔਰਤਾਂ ਅਤੇ 3 ਬੱਚੇ ਸ਼ਾਮਲ ਹਨ। ਮੌਤ ਦਾ ਕਾਰਨ ਫੈਕਟਰੀ 'ਚ ਜ਼ਹਿਰੀਲੀ ਗੈਸ ਦਾ ਲੀਕ ਹੋਣਾ ਦੱਸਿਆ ਜਾ ਰਿਹਾ ਹੈ। ਇਲਾਕੇ 'ਚ ਲੋਕ ਡਰ 'ਚ ਹਨ। ਪੁਲਸ ਮੌਕੇ 'ਤੇ ਪਹੁੰਚ ਗਈ ਹੈ ਪਰ ਗੈਸ ਲੀਕ ਹੋਣ ਦੇ ਕਾਰਨ ਕੋਈ ਵੀ ਫੈਕਟਰੀ ਤੱਕ ਨਹੀਂ ਪਹੁੰਚ ਪਾ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਦਰੀ ਦੀ ਰੰਗਾਈ ਲਈ ਕੈਮੀਕਲ ਦੀ ਵਰਤੋਂ ਕੀਤੀ ਜਾਂਦੀ ਹੈ, ਇਸੇ ਤੋਂ ਗੈਸ ਲੀਕ ਹੋਈ ਹੈ। ਸ਼ੁਰੂਆਤੀ ਜਾਣਕਾਰੀ ਅਨੁਸਾਰ ਸਵੇਰੇ ਕਰੀਬ 8 ਵਜੇ ਦਰੀ ਦੀ ਰੰਗਾਈ ਲਈ ਜਿਵੇਂ ਹੀ ਕੈਮੀਕਲ ਦੀ ਵਰਤੋਂ ਕੀਤੀ ਤਾਂ ਗੈਸ ਲੀਕ ਹੋ ਗਈ। ਇਸ ਕਾਰਨ ਦਮ ਘੁੱਟਣ ਨਾਲ 7 ਲੋਕਾਂ ਦੀ ਮੌਤ ਹੋ ਗਈ।
ਹੁਣ ਰੋਹਤਕ PGI 'ਚ ਭਰਤੀ ਹੋਇਆ ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼
NEXT STORY