ਨਵੀਂ ਦਿੱਲੀ-ਰਾਫੇਲ ਡੀਲ ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ 'ਤੇ ਹਮਲਾਵਰ ਕਾਂਗਰਸ ਨੇ ਹੁਣ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਕਾਂਗਰਸ ਪਾਰਟੀ ਦੇ ਬੁਲਾਰੇ ਰਣਦੀਪ ਸੂਰਜੇਵਾਲ ਨੇ ਦੋਸ਼ ਲਾਇਆ ਹੈ ਕਿ ਸਰਕਾਰੀ ਕੰਪਨੀ ਹਿੰਦਸਤਾਨ ਏਅਰੋਨੈਟਿਕਸ ਲਿਮਟਿਡ (ਐੱਚ. ਏ. ਐੱਲ) ਨੂੰ ਲੈ ਕੇ ਰੱਖਿਆ ਮੰਤਰੀ ਝੂਠ ਬੋਲ ਰਹੀ ਹੈ।
ਸੂਰਜੇਵਾਲ ਨੇ ਆਪਣੇ ਟਵੀਟ 'ਚ ਲਿਖਿਆ ਹੈ, ''ਰੱਖਿਆ ਮੰਤਰੀ ਦਾ ਝੂਠ ਬੇਨਕਾਬ ਹੋ ਗਿਆ ਹੈ। ਰੱਖਿਆ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਇਕ ਕਰੋੜ ਰੁਪਏ ਦਾ ਖਰੀਦ ਆਰਡਰ ਐੱਚ. ਏ. ਐੱਲ. ਨੂੰ ਦਿੱਤਾ ਗਿਆ ਹੈ ਪਰ ਐੱਚ. ਏ. ਐੱਲ ਨੇ ਕਿਹਾ ਹੈ ਕਿ ਇਕ ਪੈਸਾ ਵੀ ਉਸ ਨੂੰ ਨਹੀਂ ਮਿਲਿਆ ਹੈ, ਜਿਵੇਂ ਕਿ ਇਕ ਸੌਦਾ ਵੀ ਉਸ ਦੇ ਨਾਲ ਨਹੀਂ ਹੋਇਆ ਹੈ। ਇਸ ਕਾਰਨ ਕਰਕੇ ਐੱਚ. ਏ. ਐੱਲ. ਤਨਖਾਹ ਦੇਣ ਲਈ 1000 ਕਰੋੜ ਰੁਪਏ ਦਾ ਕਰਜ਼ਾ ਲੈਣ ਲਈ ਮਜ਼ਬੂਰ ਹੋਣਾ ਪਿਆ ਹੈ।''
ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਕਾਂਗਰਸ ਨੇ ਰਾਫੇਲ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਵਿੰਨ੍ਹਿਆ ਸੀ। ਪਾਰਟੀ ਦੇ ਨੇਤਾ ਪਵਨ ਖੇੜਾ ਨੇ ਦਾਅਵਾ ਕਰਦੇ ਹੋਏ ਕਿਹਾ,''ਪ੍ਰਧਾਨ ਮੰਤਰੀ ਨੂੰ ਬਚਾਉਣ ਲਈ ਉਨ੍ਹਾਂ ਦੇ ਮੰਤਰੀ ਲਗਾਤਾਰ ਝੂਠ ਬੋਲ ਰਹੇ ਹਨ, ਇੱਥੋ ਤੱਕ ਕਿ ਸੰਸਦ 'ਚ ਵੀ ਝੂਠ ਬੋਲਿਆ ਜਾ ਰਿਹਾ ਹੈ।''
ਮੋਦੀ ਦੀ ਪ੍ਰਸਿੱਧੀ ਤੋਂ ਡਰਿਆ ਪਾਕਿ, ਕਰਨ ਲੱਗਾ ਅਜਿਹੇ ਕਾਰੇ
NEXT STORY