ਵਡੋਦਰਾ (ਭਾਸ਼ਾ)- ਗੁਜਰਾਤ ਦੇ ਵਡੋਦਰਾ ਸ਼ਹਿਰ ਦੀ ਬਾਹਰੀ ਸਰਹੱਦ 'ਤੇ ਅਹਿਮਦਾਬਾਦ-ਮੁੰਬਈ ਰਾਸ਼ਟਰੀ ਰਾਜਮਾਰਗ 'ਤੇ ਮੰਗਲਵਾਰ ਸਵੇਰੇ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ 'ਚ ਬੱਸ ਦੇ ਟ੍ਰੇਲਰ (ਮਾਲ ਢੋਹਣ ਲਈ ਇਸਤੇਮਾਲ ਹੋਣ ਵਾਲਾ ਟਰੱਕ) ਨਾਲ ਟਕਰਾਉਣ ਨਾਲ 6 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 15 ਹੋਰ ਲੋਕ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹਾਦਸਾ ਸਵੇਰੇ ਕਰੀਬ 4.30 ਵਜੇ ਹੋਇਆ, ਜਦੋਂ ਲਗਜਰੀ ਬੱਸ ਰਾਜਸਥਾਨ ਤੋਂ ਸੂਰਤ (ਗੁਜਰਾਤ) ਵੱਲ ਜਾ ਰਹੀ ਸੀ।
ਪਾਣੀਗੇਟ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਰਾਜਮਾਰਗ 'ਤੇ 'ਓਵਰਟੇਕ' ਕਰਨ ਦੀ ਕੋਸ਼ਿਸ਼ 'ਚ ਬੱਸ ਨੇ ਟ੍ਰੇਲਰ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ। ਪੁਲਸ ਡਿਪਟੀ ਕਮਿਸ਼ਨਰ ਯਸ਼ਪਾਲ ਜਗਨੀਆ ਨੇ ਦੱਸਿਆ ਕਿ ਹਾਦਸੇ 'ਚ 6 ਯਾਤਰੀਆਂ ਦੀ ਜਾਨ ਚੱਲੀ ਗਈ, ਜਦੋਂ ਕਿ 15 ਹੋਰ ਜ਼ਖ਼ਮੀ ਹੋ ਗਏ। ਉਨ੍ਹਾਂ ਕਿਹਾ,''ਚਾਰ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ ਅਤੇ 2 ਹੋਰ ਨੇ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ।'' ਪੁਲਸ ਨੇ ਦੱਸਿਆ ਕਿ ਹਾਦਸੇ 'ਚ ਜਾਨ ਗੁਆਉਣ ਵਾਲਿਆਂ 'ਚ ਇਕ ਬੱਚਾ, ਇਕ ਔਰਤ ਅਤੇ ਚਾਰ ਪੁਰਸ਼ ਹਨ।
ਕਾਂਗਰਸ ਪ੍ਰਧਾਨ ਅਹੁਦੇ ਦੀ ਚੋਣ ’ਚ 96 ਫੀਸਦੀ ਪੋਲਿੰਗ
NEXT STORY