ਖੂੰਟੀ (ਭਾਸ਼ਾ)- ਝਾਰਖੰਡ ਦੇ ਖੂੰਟੀ ਜ਼ਿਲ੍ਹੇ ਦੇ ਤੋਰਪਾ ਬਲਾਕ 'ਚ ਇਕ ਵਿਆਹ ਸਮਾਰੋਹ 'ਚ ਛੋਟੇ ਜਿਹੇ ਆਪਸੀ ਵਿਵਾਦ ਤੋਂ ਬਾਅਦ ਅੱਧਾ ਦਰਜਨ ਨਾਬਾਲਗਾਂ ਨੇ ਸਬਕ ਸਿਖਾਉਣ ਲਈ ਯੋਜਨਾਬੱਧ ਢੰਗ ਨਾਲ 10 ਸਾਲ ਦੀ ਇਕ ਮਾਸੂਮ ਬੱਚੀ ਨਾਲ ਸਮੂਹਿਕ ਜਬਰ ਜ਼ਿਨਾਹ ਕੀਤਾ, ਇਸ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ ਉਨ੍ਹਾਂ ਸਾਰੇ ਦੋਸ਼ੀਆਂ ਨੂੰ ਬਾਲ ਸੁਧਾਰ ਗ੍ਰਹਿ ਭੇਜ ਦਿੱਤਾ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਇਸ ਘਟਨਾ ਦੀ ਜਾਣਕਾਰੀ ਸ਼ੁੱਕਰਵਾਰ ਨੂੰ ਉਦੋਂ ਹੋਈ ਜਦੋ ਪੰਚਾਇਤ 'ਚ ਮਾਮਲਾ ਨਾ ਸੁਲਝਣ 'ਤੇ ਪੀੜਤ ਕੁੜੀ ਦੀ ਮਾਂ ਨੇ ਤਪਕਰਾ ਥਾਣੇ 'ਚ ਐੱਫ.ਆਈ.ਆਰ. ਦਰਜ ਕਰਵਾਈ। ਖੂੰਟੀ ਦੇ ਤਪਕਰਾ ਥਾਣੇ ਦੇ ਇੰਚਾਰਜ ਸੱਤਿਆਜੀਤ ਕੁਮਾਰ ਨੇ ਦੱਸਿਆ ਕਿ ਥਾਣੇ 'ਚ ਐੱਫ.ਆਈ.ਆਰ. ਦਰਜ ਹੋਣ ਤੋਂ ਬਾਅਦ ਪੁਲਸ ਨੇ ਕਾਰਵਾਈ ਕਰਦੇ ਹੋਏ ਸ਼ੁੱਕਰਵਾਰ ਨੂੰ ਹੀ 5 ਨਾਬਾਲਗ ਦੋਸ਼ੀਆਂ ਨੂੰ ਫੜ ਲਿਆ, ਜਦੋਂ ਕਿ ਇਕ ਦੋਸ਼ੀ ਨੂੰ ਅੱਜ ਯਾਨੀ ਸ਼ਨੀਵਾਰ ਨੂੰ ਫੜਿਆ ਜਾ ਸਕਿਆ। ਉਨ੍ਹਾਂ ਦੱਸਿਆ ਕਿ ਦੋਸ਼ੀ ਅਤੇ ਪੀੜਤ ਸਾਰੇ ਆਦਿਵਾਸੀ ਭਾਈਚਾਰੇ ਤੋਂ ਹਨ। ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ ਗੁਆਂਢੀ ਪਿੰਡ 'ਚ ਇਕ ਵਿਆਹ ਸੀ। ਉਨ੍ਹਾਂ ਦੱਸਿਆ ਕਿ ਇਸ 'ਚ 10 ਸਾਲਾ ਪੀੜਤਾ ਵੀ ਸ਼ਾਮਲ ਹੋਣ ਗਈ ਸੀ। ਉਸੇ ਦੌਰਾਨ ਕਿਸੇ ਗੱਲ ਨੂੰ ਲੈ ਕੇ ਕੁੜੀ ਨਾਲ ਬਾਰਾਤ 'ਚ ਹੀ ਆਏ ਕੁਝ ਮੁੰਡਿਆਂ ਦੀ ਕਹਾਸੁਣੀ ਹੋ ਗਈ।
ਇਹ ਵੀ ਪੜ੍ਹੋ : ਵਿਦਿਆਰਥਣਾਂ ਦਾ ਟਾਇਲਟ ਸਾਫ਼ ਕਰਨ ਦਾ ਵੀਡੀਓ ਵਾਇਰਲ, ਜ਼ਿਲ੍ਹਾ ਪ੍ਰਸ਼ਾਸਨ ਨੇ ਦਿੱਤੇ ਜਾਂਚ ਦੇ ਆਦੇਸ਼
ਕੁਮਾਰ ਨੇ ਦੱਸਿਆ ਕਿ ਕਹਾਸੁਣੀ ਤੋਂ ਬਾਅਦ ਰਾਤ ਨੂੰ ਕੁੜੀ ਜਦੋਂ ਇਕੱਲੀ ਆਪਣੇ ਪਿੰਡ ਪਰਤ ਰਹੀ ਸੀ, ਉਦੋਂ ਯੋਜਨਾ ਅਨੁਸਾਰ ਵਿਵਾਦ 'ਚ ਸ਼ਾਮਲ ਸਾਰੇ 5 ਨਾਬਾਲਗ ਮੁੰਡੇ, ਉਸ ਨੂੰ ਫੜ ਕੇ ਜ਼ਬਰਦਸਤੀ ਸੁੰਨਸਾਨ ਜਗ੍ਹਾ ਲੈ ਗਏ ਅਤੇ ਉਸ ਨਾਲ ਸਮੂਹਿਕ ਜਬਰ ਜ਼ਿਨਾਹ ਕੀਤਾ ਅਤੇ ਮੌਕੇ 'ਤੇ ਫਰਾਰ ਹੋ ਗਏ। ਹਾਦਸੇ ਤੋਂ ਬਾਅਦ ਪੀੜਤਾ ਕਿਸੇ ਤਰ੍ਹਾਂ ਆਪਣੇ ਪਿੰਡ ਪਹੁੰਚੀ ਅਤੇ ਘਰ ਪਹੁੰਚ ਕੇ ਉਸ ਨੇ ਪੂਰੇ ਮਾਮਲੇ ਦੀ ਜਾਣਕਾਰੀ ਆਪਣੇ ਪਰਿਵਾਰ ਵਾਲਿਆਂ ਨੂੰ ਦਿੱਤੀ। ਘਟਨਾ ਤੋਂ ਬਾਅਦ ਪਿੰਡ 'ਚ ਵੀਰਵਾਰ ਨੂੰ ਪੰਚਾਇਤ ਬੁਲਾ ਕੇ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਗੱਲ ਨਹੀਂ ਬਣਨ 'ਤੇ ਤਪਕਰਾ ਥਾਣੇ 'ਚ ਸ਼ੁੱਕਰਵਾਰ ਨੂੰ ਐੱਫ.ਆਈ.ਆਰ. ਦਰਜ ਕਰਵਾਈ ਗਈ। ਸੱਤਿਆਜੀਤ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਨੇ 5 ਨਾਬਾਲਗ ਦੋਸ਼ੀਆਂ ਨੂੰ ਫੜ ਲਿਆ ਪਰ 6ਵੇਂ ਦੋਸ਼ੀ ਨੂੰ ਅੱਜ ਯਾਨੀ ਸ਼ਨੀਵਾਰ ਨੂੰ ਫੜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਰੇ ਦੋਸ਼ੀਆਂ ਦੀ ਉਮਰ 9 ਤੋਂ 15 ਸਾਲ ਦਰਮਿਆਨ ਹੈ ਅਤੇ ਸਾਰੇ ਸਕੂਲ 'ਚ ਪੜ੍ਹਦੇ ਹਨ। ਉਨ੍ਹਾਂ ਦੱਸਿਆ ਕਿ ਫੜੇ ਗਏ ਸਾਰੇ ਬੱਚਿਆਂ ਨੂੰ ਬਾਲ ਸੁਧਾਰ ਗ੍ਰਹਿ ਭੇਜ ਦਿੱਤਾ ਗਿਆ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਪਾਕਿਸਤਾਨ ਦਾ ਰਿਕਾਰਡ ਤੋੜਨ ਲਈ 75 ਹਜ਼ਾਰ ਤੋਂ ਵਧੇਰੇ ਭਾਰਤੀਆਂ ਨੇ ਇਕੱਠੇ ਲਹਿਰਾਇਆ ‘ਤਿਰੰਗਾ’
NEXT STORY