ਛਛਰੌਲੀ (ਯਮੁਨਾਨਗਰ) - ਹਰਿਆਣਾ ’ਚ ਯਮੁਨਾਨਗਰ ਦੇ ਸਿਵਲ ਹਸਪਤਾਲ ’ਚ ਜਬਰ-ਜ਼ਨਾਹ ਦਾ ਸ਼ਿਕਾਰ 11 ਸਾਲ ਦੀ ਇਕ ਪੀੜਤਾ ਨੇ ਬੱਚੀ ਨੂੰ ਜਨਮ ਦਿੱਤਾ ਹੈ। ਸਿਵਲ ਸਰਜਨ ਡਾ. ਜਤਿੰਦਰ ਕੁਮਾਰ ਨੇ ਦੱਸਿਆ ਕਿ ਮਾਂ ਤੇ ਬੱਚੀ ਦੋਵੇਂ ਤੰਦਰੁਸਤ ਹਨ। ਰਿਪੋਰਟਾਂ ਅਨੁਸਾਰ ਪੀੜਤਾ ਦੇ ਪਰਿਵਾਰ ਨੇ ਮਈ ’ਚ ਛਛਰੌਲੀ ਪੁਲਸ ਸਟੇਸ਼ਨ ’ਚ ਸ਼ਿਕਾਇਤ ਦਰਜ ਕਰਵਾਈ ਸੀ। ਉਸ ਸਮੇਂ ਬੱਚੀ ਲੱਗਭਗ 7 ਮਹੀਨਿਆਂ ਦੀ ਗਰਭਵਤੀ ਸੀ।
ਪੜ੍ਹੋ ਇਹ ਵੀ - 'ਨੀਟ ਪ੍ਰਦਰਸ਼ਨ 'ਚ ਸ਼ਾਮਲ ਵਿਦਿਆਰਥੀਆਂ ਨੂੰ ਮਿਲੇਗੀ ਸਰਕਾਰੀ ਨੌਕਰੀ ਤੇ ਪੈਨਸ਼ਨ', ਤੇਜਸਵੀ ਦਾ ਵੱਡਾ ਐਲਾਨ
ਪੁਲਸ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਛਛਰੌਲੀ ’ਚ ਇਕ ਫਾਰਮੇਸੀ ਕੰਪਨੀ ਦੇ ਮਾਲਕ ਦਾ ਡਰਾਈਵਰ ਹੈ। ਪੁਲਸ ਨੇ ਮੁਲਜ਼ਮ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਹੈ ਤੇ ਉਸ ਨੂੰ ਜੁਡੀਸ਼ੀਅਲ ਹਿਰਾਸਤ ’ਚ ਭੇਜ ਦਿੱਤਾ ਹੈ। ਪਰਿਵਾਰ ਅਨੁਸਾਰ 22 ਮਈ ਨੂੰ ਸਕੂਲ ’ਚ ਬਿਮਾਰ ਹੋਣ ਤੋਂ ਬਾਅਦ ਜਾਂਚ ਦੌਰਾਨ ਵਿਦਿਆਰਥਣ ਦੇ ਗਰਭਵਤੀ ਹੋਣ ਦਾ ਪਤਾ ਲੱਗਾ ਸੀ।
ਰਾਜ ਪੱਧਰ 'ਤੇ ਧੂਮਧਾਮ ਨਾਲ ਮਨਾਇਆ ਜਾਵੇਗਾ ਸੰਤ ਸ਼੍ਰੋਮਣੀ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਪੁਰਬ : CM ਸੈਣੀ
NEXT STORY