ਹਮੀਰਪੁਰ (ਭਾਸ਼ਾ)- ਉੱਤਰ ਪ੍ਰਦੇਸ਼ 'ਚ ਹਮੀਰਪੁਰ ਜ਼ਿਲ੍ਹੇ ਦੇ ਸੁਮੇਰਪੁਰ ਕਸਬੇ ਵਿਚ 6ਵੀਂ ਜਮਾਤ ਦੇ ਇਕ ਵਿਦਿਆਰਥੀ ਨੇ ਯੂ-ਟਿਊਬ ’ਤੇ ਇਕ ਰੀਲ ਦੇਖਣ ਤੋਂ ਬਾਅਦ ਕਥਿਤ ਤੌਰ ’ਤੇ ਫਾਹਾ ਲੈ ਲਿਆ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਸੁਮੇਰਪੁਰ ਥਾਣੇ ਦੇ ਇੰਚਾਰਜ ਇੰਸਪੈਕਟਰ ਰਾਮ ਆਸਰੇ ਸਰੋਜ ਨੇ ਦੱਸਿਆ ਕਿ ਸੁਮੇਰਪੁਰ ਸ਼ਹਿਰ ’ਚ ਅਵਧੇਸ਼ ਸਾਹੂ ਦੇ ਪੁੱਤਰ ਨਿਖਿਲ ਸਾਹੂ (11) ਨੇ ਯੂ-ਟਿਊਬ ’ਤੇ ਰੀਲ ਦੇਖਣ ਤੋਂ ਬਾਅਦ ਫਾਹਾ ਲੈ ਲਿਆ।
ਇਹ ਵੀ ਪੜ੍ਹੋ : 52 ਸਾਲਾ ਸ਼ਖ਼ਸ ਨੇ 9 ਸਾਲਾ ਕੁੜੀ ਨੂੰ ਅਗਵਾ ਕਰ ਕੀਤਾ ਰੇਪ, ਫਿਰ ਕਤਲ ਕਰ ਨਹਿਰ 'ਚ ਸੁੱਟੀ ਲਾਸ਼
ਉਨ੍ਹਾਂ ਦੱਸਿਆ ਕਿ ਸ਼ਾਮ ਨੂੰ ਪਰਿਵਾਰ ਦੇ ਸਾਰੇ ਮੈਂਬਰ ਗੁਆਂਢ ’ਚ ਗਏ ਹੋਏ ਸਨ, ਇਸ ਦੌਰਾਨ ਘਰ ’ਚ ਇਕੱਲਾ ਨਿਖਿਲ ਯੂ-ਟਿਊਬ ’ਤੇ ਰੀਲ ਦੇਖ ਰਿਹਾ ਸੀ ਅਤੇ ਉਸ ਨੇ ਖੁਦਕੁਸ਼ੀ ਕਰਨ ਦੇ ਤਰੀਕੇ ਬਾਰੇ ਯੂ-ਟਿਊਬ ’ਤੇ ਰੀਲ ਦੇਖ ਕੇ ਫਾਹਾ ਲੈ ਲਿਆ। ਥਾਣਾ ਇੰਚਾਰਜ ਨੇ ਦੱਸਿਆ ਕਿ ਜਦੋਂ ਪਰਿਵਾਰ ਘਰ ਪਹੁੰਚਿਆ ਤਾਂ ਉਨ੍ਹਾਂ ਨੇ ਨਿਖਿਲ ਨੂੰ ਲਟਕਦੇ ਦੇਖਿਆ ਅਤੇ ਫਿਰ ਪੁਲਸ ਨੂੰ ਸੂਚਨਾ ਦਿੱਤੀ। ਥਾਣੇ ਦੇ ਇੰਚਾਰਜ ਇੰਸਪੈਕਟਰ ਨੇ ਦੱਸਿਆ,''ਉਸ ਨੇ ਖ਼ੁਦਕੁਸ਼ੀ ਕਰਨ ਦੇ ਤਰੀਕਿਆਂ ਬਾਰੇ ਯੂ-ਟਿਊਬ 'ਤੇ ਰੀਲ ਦੇਖੀ ਅਤੇ ਫਾਹਾ ਲਗਾਇਆ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ, ਜਿਸ 'ਚ ਪੁਸ਼ਟੀ ਹੋਈ ਕਿ ਉਸ ਦੀ ਮੌਤ ਖ਼ੁਦਕੁਸ਼ੀ (ਗਲ਼ਾ ਦੱਬਣ ਨਾਲ) ਨਾਲ ਹੋਈ।'' ਪੁਲਸ ਨੇ ਮੋਬਾਇਲ ਆਪਣੇ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
2023 ਦੌਰਾਨ ਕਸ਼ਮੀਰ 'ਚ ਆਏ 2 ਕਰੋੜ ਸੈਲਾਨੀ, ਇਹ ਸੁਰੱਖਿਆ 'ਚ ਸੁਧਾਰ ਦਾ ਸਬੂਤ : ਜਿਤੇਂਦਰ ਸਿੰਘ
NEXT STORY