ਲਖਨਊ - ਲਖਨਊ ਵਿੱਚ ਥੱਪੜ ਦੀ ਗੂੰਜ ਰੁੱਕਣ ਦਾ ਨਾਮ ਨਹੀਂ ਲੈ ਰਹੀ। ਉੱਤਰ ਪ੍ਰਦੇਸ਼ ਦੀ ਰਾਜਧਾਨੀ ਵਿੱਚ ਥੱਪੜ ਗਰਲ ਦੇ ਹੱਥੋਂ ਲਗਾਤਾਰ ਥੱਪੜ ਖਾਣ ਵਾਲੇ ਕੈਬ ਡਰਾਈਵਰ ਸਹਾਦਤ ਅਲੀ ਨੇ ਕਿਹਾ ਹੈ ਕਿ ਜੇਕਰ ਥੱਪੜ ਗਰਲ ਦੀ ਗ੍ਰਿਫਤਾਰੀ ਨਹੀਂ ਹੁੰਦੀ ਹੈ ਤਾਂ ਉਹ ਹਾਈਕੋਰਟ ਤੱਕ ਜਾਵੇਗਾ ਪਰ ਥੱਪੜ ਗਰਲ ਨੂੰ ਜੇਲ੍ਹ ਭੇਜ ਕੇ ਰਹੇਗਾ।
ਕੈਬ ਡਰਾਈਵਰ ਸਹਾਦਤ ਅਲੀ ਤੋਂ ਪੁੱਛਿਆ ਕਿ ਥੱਪੜ ਗਰਲ ਪ੍ਰਿਅਦਰਸ਼ਨੀ ਹੁਣ ਸਮਝੌਤਾ ਕਰਨਾ ਚਾਹੁੰਦੀ ਹੈ ਤਾਂ ਇਸ ਗੱਲ ਤੋਂ ਉਹ ਬਿਲਕੁਲ ਵੀ ਤਿਆਰ ਨਹੀਂ ਹੈ। ਸਹਾਦਤ ਅਲੀ ਕਹਿੰਦਾ ਹੈ ਕਿ ਕੁੜੀ ਨੇ ਗਲਤ ਕੀਤਾ ਹੈ ਅਤੇ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਉਹ ਉਸਦੇ ਨਾਲ ਸਮਝੌਤਾ ਨਹੀਂ ਕਰੇਗਾ। ਸਹਾਦਤ ਅਲੀ ਮੁਤਾਬਕ ਮੇਰੇ ਮਾਨ ਸਨਮਾਨ ਨੂੰ ਠੇਸ ਪਹੁੰਚੀ ਹੈ ਅਤੇ ਮੇਰੀ ਸਮਾਜ ਵਿੱਚ ਕੋਈ ਇੱਜਤ ਨਹੀਂ ਰਹਿ ਗਈ ਹੈ।
ਇਹ ਵੀ ਪੜ੍ਹੋ - ਰੇਪ ਪੀੜਤਾ ਬੱਚੀ ਦੀ ਮਾਂ ਨੇ ਕਿਹਾ- ਰਾਹੁਲ ਗਾਂਧੀ ਦੇ ਟਵੀਟ ਜਾਂ ਫੋਟੋ ਨਾਲ ਕੋਈ ਇਤਰਾਜ਼ ਨਹੀਂ
ਇਸ ਤੋਂ ਪਹਿਲਾਂ ਕੈਬ ਡਰਾਈਵਰ ਨੂੰ ਕੁੱਟਣ ਤੋਂ ਬਾਅਦ ਚਰਚਾ ਵਿੱਚ ਆਈ ਥੱਪੜ ਗਰਲ ਪ੍ਰਿਅਦਰਸ਼ਿਨੀ ਯਾਦਵ ਹੁਣ ਇਸ ਮਾਮਲੇ ਵਿੱਚ ਸਮਝੌਤਾ ਕਰਨਾ ਚਾਹੁੰਦੀ ਹੈ। ਪ੍ਰਿਅਦਰਸ਼ਿਨੀ ਨੇ ਕਿਹਾ ਕਿ ਜੇਕਰ ਪੁਲਸ ਆਪਣਾ ਕੰਮ ਠੀਕ ਨਾਲ ਕਰਦੀ ਤਾਂ ਉਹ ਥੱਪੜ ਗਰਲ ਨਹੀਂ ਬਣਦੀ।
ਲਖਨਊ ਪੁਲਸ 'ਤੇ ਦੋਸ਼ ਲਗਾਉਂਦੇ ਹੋਏ ਸਹਾਦਾਤ ਅਲੀ ਨੇ ਕਿਹਾ ਕਿ ਪੁਲਸ ਉਸ ਕੁੜੀ ਨਾਲ ਮਿਲ ਕੇ ਮੇਰੀ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਉਹ ਮੇਰੇ ਕੇਸ ਨੂੰ ਕਮਜ਼ੋਰ ਕਰ ਰਹੀ ਹੈ। ਅਜਿਹੇ ਵਿੱਚ ਜੇਕਰ ਇਹੀ ਕਾਂਡ ਮੇਰੇ ਹੱਥੋਂ ਹੋਇਆ ਹੁੰਦਾ ਤਾਂ ਹੁਣ ਤੱਕ ਮੈਨੂੰ ਪੁਲਸ ਜੇਲ੍ਹ ਭੇਜ ਚੁੱਕੀ ਹੁੰਦੀ।
ਇਹ ਵੀ ਪੜ੍ਹੋ - ਭਾਰਤ ਬਾਇਓਟੈਕ ਦੇ ਨੇਜ਼ਲ ਵੈਕਸੀਨ ਦੇ ਦੂਜੇ ਅਤੇ ਤੀਸਰੇ ਪੜਾਅ ਦੇ ਕਲੀਨਿਕਲ ਟ੍ਰਾਇਲ ਨੂੰ ਮਿਲੀ ਮਨਜ਼ੂਰੀ
ਸਹਾਦਤ ਅਲੀ ਨੇ ਕਿਹਾ, ਥੱਪੜ ਗਰਲ ਨੇ ਮੈਨੂੰ 22 ਥੱਪੜ ਮਾਰੇ। ਮੈਂ ਕੁੜੀ ਦਾ ਸਨਮਾਨ ਕਰਦੇ ਹੋਏ 30 ਥੱਪੜ ਤੱਕ ਖਾ ਸਕਦਾ ਹਾਂ। ਉਨ੍ਹਾਂ ਨੇ ਪੁਲਸ 'ਤੇ ਸੁਸਤੀ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਥੱਪੜ ਕਾਂਡ ਨੂੰ 15 ਦਿਨ ਹੋ ਗਏ ਪਰ ਮੇਰੇ ਕੇਸ ਵਿੱਚ ਕੁੜੀ ਦੀ ਹੁਣ ਤੱਕ ਗ੍ਰਿਫਤਾਰੀ ਨਹੀਂ ਹੋਈ। ਕੁੜੀ ਜੋ ਵੀ ਦੋਸ਼ ਲਗਾ ਰਹੀ ਹੈ ਉਹ ਸਾਰੇ ਝੂਠ ਹਨ। ਮੇਰੀ ਉਸ ਨਾਲ ਕਦੇ ਮੁਲਾਕਾਤ ਨਹੀਂ ਹੋਈ ਅਤੇ ਨਾ ਹੀ ਮੈਂ ਉਸ ਦੀ ਕੋਈ ਮਾਰ ਕੁਟਾਈ ਕੀਤੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਅਮਰੀਕੀ ਦੂਤਘਰ 'ਚ ਕ੍ਰੇਨ ਦਾ ਇਕ ਹਿੱਸਾ ਡਿੱਗਣ ਕਾਰਨ 2 ਦੀ ਮੌਤ ਤੇ 1 ਜ਼ਖ਼ਮੀ
NEXT STORY