ਭੀਲਵਾੜਾ- ਭਾਰਤ ਆਜ਼ਾਦ ਹੋਇਆ 75 ਸਾਲ ਬੀਤ ਗਏ ਹਨ ਪਰ ਔਰਤਾਂ ਅਜੇ ਵੀ ਪੂਰੀ ਤਰ੍ਹਾਂ ਆਜ਼ਾਦ ਨਹੀਂ ਹਨ। ਰੋਜ਼ਾਨਾ ਉਨ੍ਹਾਂ ਨਾਲ ਜਬਰ-ਜ਼ਿਨਾਹ, ਸ਼ੋਸ਼ਣ ਅਤੇ ਉਤਪੀੜਨ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਜਦੋਂ ਤੱਕ ਔਰਤਾਂ ਪ੍ਰਤੀ ਮਾਨਸਿਕਤਾ ਨੂੰ ਬਦਲਿਆ ਨਹੀਂ ਜਾਂਦਾ, ਉਦੋਂ ਤੱਕ ਔਰਤ ਆਜ਼ਾਦ ਮਹਿਸੂਸ ਨਹੀਂ ਕਰੇਗੀ। ਸੀਰੀਆ-ਇਰਾਕ ਵਰਗੇ ਮੁਲਕਾਂ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਮਾਸੂਮ ਕੁੜੀਆਂ ਨੂੰ ‘ਗੁਲਾਮ’ ਬਣਾ ਦਿੱਤਾ ਜਾਂਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਅਜਿਹਾ ਹੀ ਘਿਣੌਨਾ ਜੁਰਮ ਹੁਣ ਭਾਰਤ ਦੇ ਇਕ ਸੂਬੇ ’ਚ ਵੀ ਵੇਖਣ ਨੂੰ ਮਿਲ ਰਿਹਾ ਹੈ।
ਕੁੜੀਆ ਨੂੰ ਸਟੈਂਪ ਪੇਪਰ ’ਤੇ ਖਰੀਦ ਕੇ ਵੇਚਿਆ ਜਾਂਦਾ-
ਦਰਅਸਲ ਰਾਜਸਥਾਨ ਦੇ ਅੱਧਾ ਦਰਜਨ ਜ਼ਿਲ੍ਹਿਆਂ ’ਚ ਜਾਤੀ ਪੰਚਾਇਤ ਵਲੋਂ ਅਜਿਹਾ ਜ਼ੁਰਮ ਕੀਤਾ ਜਾ ਰਿਹਾ ਹੈ। 8 ਤੋਂ 18 ਸਾਲ ਦੀਆਂ ਕੁੜੀਆਂ ਨੂੰ ਨਿਲਾਮ ਕਰ ਕੇ ਯੂ. ਪੀ. ਮੁੰਬਈ, ਦਿੱਲੀ ਅਤੇ ਇੱਥੋਂ ਤੱਕ ਕਿ ਵਿਦੇਸ਼ਾਂ ਤੱਕ ਵੇਚਿਆ ਜਾ ਰਿਹਾ ਹੈ। ਰਾਜਸਥਾਨ ਦੇ ਭੀਲਵਾੜਾ ’ਚ ਕਈ ਅਜਿਹੀਆਂ ਬਸਤੀਆਂ ਹਨ, ਜਿੱਥੇ ਗਰੀਬ ਪਰਿਵਾਰਾਂ ਦੀਆਂ ਕੁੜੀਆਂ ਨੂੰ ਦਲਾਲ ਸਟੈਂਪ ਪੇਪਰ ’ਤੇ ਖਰੀਦ ਕੇ ਵੇਚਿਆ ਜਾਂਦਾ ਹੈ।
ਝਗੜੇ ਦੇ ਨਿਪਟਾਰੇ ਲਈ ਕੁੜੀਆਂ ਨੂੰ ਬਣਾਇਆ ਜਾਂਦਾ ਹੈ ਗੁਲਾਮ
ਭੀਲਵਾੜਾ ’ਚ ਕਈ ਬਸਤੀਆਂ ’ਚ ਅੱਜ ਵੀ ਦੋ ਪੱਖਾਂ ਵਿਚਾਲੇ ਝਗੜਾ ਹੋਵੇ ਤਾਂ ਪੁਲਸ ਕੋਲ ਨਹੀਂ ਜਾਂਦੇ। ਝਗੜੇ ਦੇ ਨਿਪਟਾਰੇ ਲਈ ਜਾਤੀ ਪੰਚਾਇਤ ਬਿਠਾਈ ਜਾਂਦੀ ਹੈ। ਇੱਥੋਂ ਹੀ ਕੁੜੀਆਂ ਨੂੰ ਗੁਲਾਮ ਬਣਾਉਣ ਦੀ ਖੇਡ ਸ਼ੁਰੂ ਹੁੰਦੀ ਹੈ। ਜੇਕਰ ਉਨ੍ਹਾਂ ਨੂੰ ਵੇਚਿਆ ਨਹੀਂ ਜਾਂਦਾ ਤਾਂ ਉਨ੍ਹਾਂ ਦੀ ਮਾਂ ਨਾਲ ਜਬਰ-ਜ਼ਿਨਾਹ ਵਰਗੇ ਘਿਣੌਨੇ ਅਪਰਾਧ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ।
ਕੁੜੀਆਂ ਨੂੰ ਖਰੀਦ ਕੇ ਫਿਰ ਵੇਚਿਆ ਜਾਂਦਾ
ਇਸ ਅਪਰਾਧ ਨੂੰ ਅੰਜ਼ਾਮ ਦੇਣ ਲਈ ਜਾਤੀ ਪੰਚਾਇਤ ਕੁੜੀਆਂ 8 ਲੱਖ ਰੁਪਏ ’ਚ ਖਰੀਦਦੇ। ਕੁੜੀਆਂ ਨੂੰ ਖਰੀਦ ਕੇ ਉਨ੍ਹਾਂ ਨਾਲ ਜਬਰ-ਜ਼ਿਨਾਹ ਕੀਤਾ ਜਾਂਦਾ ਅਤੇ ਫਿਰ ਅੱਗੇ ਵੇਚ ਦਿੱਤਾ ਜਾਂਦਾ ਹੈ। ਪੰਚਾਇਤ ਦੇ ਏਜੰਡਾਂ ਦੇ ਖ਼ੌਫ ਅੱਗੇ ਕੋਈ ਪੁਲਸ ਅਤੇ ਪ੍ਰਸ਼ਾਸਨ ਬੋਲਣ ਦੀ ਹਿੰਮਤ ਨਹੀਂ ਕਰਦਾ।
ਬੰਗਾਲ : ਬੰਬ ਨੂੰ ਗੇਂਦ ਸਮਝ ਕੇ ਖੇਡ ਰਹੇ ਸਨ ਬੱਚੇ, ਅਚਾਨਕ ਹੋਏ ਧਮਾਕੇ ਵਿਚ ਇਕ ਦੀ ਮੌਤ
NEXT STORY