ਲੁਧਿਆਣਾ (ਵਿੱਕੀ) : ਸੀ. ਬੀ. ਐੱਸ. ਈ. ਕਲਾਸ ਦੇ ਮੈਥਸ ਦੇ ਪ੍ਰਸ਼ਨ-ਪੱਤਰ ਵਿਚ ਕਿਉੂ ਆਰ ਕੋਡ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਵਿਵਾਦ ਛਿੜ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰੀਖਿਆ ਕੇਂਦਰ ਵਿਚ ਕਿਊ ਆਰਡ ਕੋਡ ਨੂੰ ਸਕੈਨ ਕਰਨ ’ਤੇ ਅੰਗਰੇਜ਼ੀ ਗਾਇਕ ਰਿਕ ਐਸਟਲੀ ਦੇ ਪਾਪੂਲਰ ਗਾਣੇ ‘Never gonna give You up’ ਦਾ ਯੂ-ਟਿਊਬ ’ਤੇ ਵੀਡੀਓ ਖੁੱਲ੍ਹ ਰਿਹਾ ਸੀ। ਇਸ ਘਟਨਾ ਤੋਂ ਬਾਅਦ ਪ੍ਰੀਖਿਆ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਉੱਠਣ ਲੱਗੇ ਅਤੇ ਸੋਸ਼ਲ ਮੀਡੀਆ ’ਤੇ ਵੀ ਇਸ ਸਬੰਧੀ ਮੀਮਸ ਵੀ ਤੇਜ਼ੀ ਨਾਲ ਵਾਇਰਲ ਹੋਣ ਲੱਗੇ। ਹਾਲਾਂਕਿ ਵਿਵਾਦ ’ਤੇ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਨੇ ਸਪੱਸ਼ਟੀਕਰਨ ਵੀ ਜਾਰੀ ਕੀਤਾ। ਸੀ. ਬੀ. ਐੱਸ. ਈ. ਨੇ ਪੁਸ਼ਟੀ ਕੀਤੀ ਹੈ ਕਿ ਵਾਇਰਲ ਪ੍ਰਸ਼ਨ-ਪੱਤਰ ਦੀ ਸੁਰੱਖਿਆ ਵਿਚ ਕੋਈ ਸੰਨ੍ਹ ਨਹੀਂ ਲੱਗੀ ਹੈ। ਬੋਰਡ ਨੇ ਕਿਹਾ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ ਅਤੇ ਭਵਿੱਖ ਵਿਚ ਅਜਿਹੀਆਂ ਸਮੱਸਿਆਵਾਂ ਮੁੜ ਨਾ ਵਾਪਰਨ, ਇਸ ਲਈ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ।
ਇਹ ਵੀ ਪੜ੍ਹੋ : ਮਰਸੀਡੀਜ਼ ਕਾਰ ਦੇ ਚਾਲਕ ਨੇ ਲਗਾ ਰੱਖੀ ਸੀ ਲਾਲ-ਨੀਲੀ ਫਲੈਸ਼ਰ ਲਾਈਟ, ਪੁਲਸ ਨੇ ਕੀਤੀ ਜ਼ਬਤ
ਇਹ ਹੈ ਪੂਰਾ ਮਾਮਲਾ
ਅਸਲ ਵਿਚ 12ਵੀਂ ਗਣਿਤ ਦੀ ਪ੍ਰੀਖਿਆ ਦੇ ਪ੍ਰਸ਼ਨ-ਪੱਤਰ ’ਤੇ ਮੌਜੂਦ ‘ਕਿਊ. ਆਰ.’ ਕੋਡ ਨੇ ਵਿਦਿਆਰਥੀਆਂ ਨੂੰ ਭਰਮ ਵਿਚ ਪਾ ਦਿੱਤਾ। ਬੱਚਿਆਂ ਅਤੇ ਮਾਪਿਆਂ ’ਚ ਵੀ ਪ੍ਰਸ਼ਨ-ਪੱਤਰਾਂ ਦੀ ਪ੍ਰਮਾਣਿਕਤਾ ਨੂੰ ਲੈ ਕੇ ਚਿੰਤਾ ਪੈਦਾ ਹੋ ਗਈ ਅਤੇ ਉਨ੍ਹਾਂ ਨੂੰ ਪੇਪਰ ਨਾਲ ਛੇੜਛਾੜ ਦਾ ਡਰ ਸਤਾਉਣ ਲੱਗਾ। ਸੀ. ਬੀ. ਐੱਸ. ਈ. ਨੇ ਆਪਣੇ ਅਧਿਕਾਰਤ ਬਿਆਨ ਵਿਚ ਕਿਹਾ ਕਿ ਕਿਊ. ਆਰ. ਕੋਡ ਸੁਰੱਖਿਆ ਅਤੇ ਅਥੈਂਟੀਕੇਸ਼ਨ ਲਈ ਹੁੰਦਾ ਹੈ, ਤਾਂ ਕਿ ਕਿਸੇ ਵੀ ਸੰਭਾਵਿਤ ਲੀਕ ਦੀ ਸਥਿਤੀ ਵਿਚ ਪ੍ਰਸ਼ਨ-ਪੱਤਰ ਨੂੰ ਕਨਫਰਮ ਕੀਤਾ ਜਾ ਸਕੇ।
ਬੋਰਡ ਨੇ ਭਰੋਸਾ ਦਿੱਤਾ ਹੈ ਕਿ ਪ੍ਰੀਖਿਆ ਦੀ ਸੁਰੱਖਿਆ ਪੂਰੀ ਤਰ੍ਹਾਂ ਬਰਕਰਾਰ ਹੈ। ਹਾਲਾਂਕਿ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਸ ਘਟਨਾ ਨੂੰ ਲੈ ਕੇ ਮੀਮਸ ਦਾ ਹੜ੍ਹ ਆ ਗਿਆ ਹੈ। ਇਕ ਯੂਜ਼ਰ ਨੇ ਕੁਮੈਂਟ ਕੱਸਦੇ ਹੋਏ ਲਿਖਿਆ ਕਿ ਉਹ ਐਗਜ਼ਾਮ ਵਿਚ ‘ਇੰਟੀਗ੍ਰਲਸ’ ਹੱਲ ਕਰਨ ਦਾ ਯਤਨ ਕਰ ਰਿਹਾ ਸੀ ਅਤੇ ਬੋਰਡ ‘ਰਿਕਰੋਲ’ ਕਰ ਰਿਹਾ ਸੀ। ਯੂਜ਼ਰਾਂ ਨੇ ਇਸ ਮਾਮਲੇ ਵਿਚ ਸਿੱਖਿਆ ਮੰਤਰਾਲਾ ਅਤੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਟੈਗ ਕਰ ਕੇ ਜਾਂਚ ਦੀ ਮੰਗ ਵੀ ਕੀਤੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਗਵਾੜਾ NH-1 ’ਤੇ ਟ੍ਰੈਫਿਕ ਲਾਈਟਾਂ ਬਣੀਆਂ ‘ਸ਼ੋਅ ਪੀਸ’: ਮਹੀਨਿਆਂ ਤੋਂ ਪਈਆਂ ਖ਼ਰਾਬ, ਖ਼ਤਰੇ 'ਚ ਲੋਕਾਂ ਦੀ ਜਾਨ
NEXT STORY