ਮਨਾਲੀ- ਇਕ ਪਾਸੇ ਜਿੱਥੇ ਮੈਦਾਨੀ ਖੇਤਰਾਂ ’ਚ ਤਾਪਮਾਨ ਰਿਕਾਰਡ ਤੋੜ ਰਿਹਾ ਹੈ, ਉੱਥੇ ਹੀ ਸੈਰ-ਸਪਾਟਾ ਨਗਰੀ ਮਨਾਲੀ ਦੀਆਂ ਵਾਦੀਆਂ ’ਚ ਸੈਲਾਨੀ ਗਰਮੀ ਦੇ ਮੌਸਮ ਵੀ ਮਾਈਨਸ ਤਾਪਮਾਨ ਦਾ ਆਨੰਦ ਲੈ ਰਹੇ ਹਨ। ਸ਼ੁੱਕਰਵਾਰ ਨੂੰ ਰੋਹਤਾਂਗ ਅਤੇ ਬਾਰਾਲਾਚਾ ਦੱਰੇ ’ਚ ਬਰਫਬਾਰੀ ਹੋਣ ਨਾਲ ਸੈਲਾਨੀ ਖੁਸ਼ੀ ’ਚ ਚਹਿਕ ਉੱਠੇ। ਗਰਮੀ ਦੇ ਮੌਸਮ ਕਾਰਨ ਸੈਲਾਨੀਆਂ ਦੀ ਭੀੜ ਵੀ ਵਧਣ ਲੱਗੀ ਹੈ।
ਸ਼ੁੱਕਰਵਾਰ ਨੂੰ ਵੀ 1,200 ਸੈਲਾਨੀ ਵਾਹਨਾਂ ਤੋਂ ਇਲਾਵਾ 5 ਇਲੈਕਟ੍ਰਿਕ ਬੱਸਾਂ ਰੋਹਤਾਂਗ ਦੱਰੇ ’ਚ ਪਹੁੰਚੀਆਂ। ਦਿਨ ਭਰ ਸੈਲਾਨੀਆਂ ਨੇ ਬਰਫ਼ ਦਾ ਆਨੰਦ ਮਾਣਿਆ। ਦੂਜੇ ਪਾਸੇ ਹਲਕੀ ਬਰਫ਼ਬਾਰੀ ਨਾਲ ਪਹਾੜੀਆਂ ਨਿਖਰ ਗਈਆਂ। ਉੱਥੇ ਹੀ ਕੁੰਜੁਮ ਦੱਰੇ ਦੇ ਨਾਲ ਲੱਗਦੀਆਂ ਉੱਚੀਆਂ ਪਹਾੜੀਆਂ ਸਮੇਤ ਲਾਹੌਲ ਦੇ ਉਚਾਈ ਵਾਲੇ ਖੇਤਰਾਂ, ਮਨਾਲੀ ਦੀਆਂ ਉੱਚੀਆਂ ਪਹਾੜੀਆਂ ਮਕਰਵੇਦ, ਸ਼ਿਕਰਵੇਦ, ਸੈਵਨ ਸਿਸਟਰ ਪੀਕ ’ਚ ਵੀ ਹਲਕੀ ਬਰਫਬਾਰੀ ਹੋਈ ਹੈ। ਮਨਾਲੀ ਸਬ-ਡਿਵੀਜ਼ਨਲ ਮੈਜਿਸਟ੍ਰੇਟ ਸੁਰਿੰਦਰ ਠਾਕੁਰ ਨੇ ਕਿਹਾ ਕਿ ਸੈਲਾਨੀਆਂ ਦੀ ਆਮਦ ਵਧੀ ਹੈ। ਰੋਹਤਾਂਗ ਉੱਚਾਈ ਵਾਲੇ ਸੈਰ-ਸਪਾਟਾ ਵਾਲੀਆਂ ਥਾਵਾਂ ’ਚ ਸੈਲਾਨੀ ਬਰਫ਼ ਦਾ ਆਨੰਦ ਮਾਣ ਰਹੇ ਹਨ।
ਪਿਤਾ ਨੂੰ ਯਾਦ ਕਰ ਭਾਵੁਕ ਹੋਏ ਰਾਹੁਲ, ਟਵੀਟ ਕਰ ਕਿਹਾ- ਅੱਜ ਵੀ ਉਨ੍ਹਾਂ ਦੀ ਕਮੀ ਮਹਿਸੂਸ ਕਰਦਾ ਹਾਂ
NEXT STORY