ਦੇਹਰਾਦੂਨ - ਉੱਤਰਾਖੰਡ ਦੇ ਪਹਾੜੀ ਖੇਤਰਾਂ ’ਚ ਮੌਸਮ ਦੇ ਮਿਜ਼ਾਜ ’ਚ ਬਦਲਾਅ ਹੋਇਆ ਹੈ। ਸੋਮਵਾਰ ਨੂੰ ਬਦਰੀਨਾਥ ਅਤੇ ਹੇਮਕੁੰਟ ਸਾਹਿਬ ’ਚ ਬਰਫ਼ਬਾਰੀ ਹੋਈ। ਦੇਹਰਾਦੂਨ ਸਮੇਤ ਜ਼ਿਆਦਾਤਰ ਖੇਤਰਾਂ ’ਚ ਸੋਮਵਾਰ ਨੂੰ ਬੱਦਲ ਛਾਏ ਰਹੇ ਜਿਸ ਨਾਲ ਠੰਢ ਵੱਧ ਗਈ। ਉੱਥੇ ਹੀ, ਸੂਬੇ ਦੇ ਬਾਕੀ ਜ਼ਿਲਿਆਂ ’ਚ ਮੌਸਮ ਖੁਸ਼ਕ ਬਣੇ ਰਹਿਣ ਦੀ ਸੰਭਾਵਨਾ ਹੈ। ਮੈਦਾਨੀ ਜ਼ਿਲਿਆਂ ਹਰਿਦੁਆਰ ਅਤੇ ਊਧਮ ਸਿੰਘ ਨਗਰ ’ਚ ਕਿਤੇ-ਕਿਤੇ ਸੰਘਣੀ ਧੁੰਦ ਦੀ ਸੰਭਾਵਨਾ ਨੂੰ ਦੇਖਦੇ ਹੋਏ ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੈ। ਧੂੰਦ ਦੇ ਕਾਰਨ ਸਵੇਰ ਅਤੇ ਦੇਰ ਰਾਤ ਦੇ ਸਮੇਂ ਵਿਜ਼ੀਬਿਲਟੀ ਪ੍ਰਭਾਵਿਤ ਹੋ ਸਕਦੀ ਹੈ।
UP: ਬੈਂਕਾਕ ਦੀ ਫਲਾਈਟ ਤੋਂ 2 ਕਰੋੜ ਦੀ ਡਰੱਗਸ ਬਰਾਮਦ, ਬਿਸਕੁਟ ਦੇ ਡੱਬਿਆਂ 'ਚ ਲੁਕੋਈ ਹੋਈ ਸੀ ਹਾਈਡ੍ਰੋਪੋਨਿਕ ਬੂਟੀ
NEXT STORY