ਨੈਸ਼ਨਲ ਡੈਸਕ- ਸੋਸ਼ਲ ਮੀਡੀਆ 'ਤੇ ਫੈਲ ਰਹੀ ਗੰਦਗੀ ਦੇ ਖਿਲਾਫ ਇਕ ਮਾਂ ਨੇ ਆਵਾਜ਼ ਚੁੱਕੀ ਹੈ। ਬੱਚਿਆਂ ਨੂੰ ਅਸ਼ਲੀਲ ਰੀਲਾਂ (Reels) ਤੋਂ ਬਚਾਉਣ ਲਈ ਇਕ ਮਾਂ ਨੇ ਲੱਖਾਂ ਫਾਲੋਅਰਜ਼ ਵਾਲੇ ਸੋਸ਼ਲ ਮੀਡੀਆ ਇੰਫਲੂਐਂਸਰ ਦੇ ਖਿਲਾਫ ਸਿੱਧਾ ਪੁਲਸ ਅਤੇ ਸਾਈਬਰ ਥਾਣੇ 'ਚ ਮੋਰਚਾ ਖੋਲ੍ਹ ਦਿੱਤਾ ਹੈ। ਇਹ ਮਾਮਲਾ ਤਾਜ ਨਗਰੀ ਆਗਰਾ ਦਾ ਹੈ।
ਜਾਗਰੂਕ ਮਾਂ ਦਾ ਸਖ਼ਤ ਕਦਮ
ਆਗਰਾ ਦੇ ਤਾਜਗੰਜ ਇਲਾਕੇ ਦੀ ਰਹਿਣ ਵਾਲੀ ਰੂਬੀ ਤੋਮਰ, ਜੋ ਕਿ ਆਯੁਰਵੈਦਿਕ ਦਵਾਈਆਂ ਦੇ ਕਾਰੋਬਾਰ ਨਾਲ ਜੁੜੀ ਹੋਈ ਹੈ, ਨੇ ਡਿਜੀਟਲ ਅਸ਼ਲੀਲਤਾ ਦੇ ਖਿਲਾਫ ਕਾਨੂੰਨੀ ਲੜਾਈ ਸ਼ੁਰੂ ਕੀਤੀ ਹੈ। ਰੂਬੀ ਦਾ ਦੋਸ਼ ਹੈ ਕਿ ਇੰਸਟਾਗ੍ਰਾਮ 'ਤੇ ਇਕ ਖਾਸ ਯੂਜ਼ਰ ਆਈਡੀ ਰਾਹੀਂ ਬਹੁਤ ਹੀ ਭੱਦੀ ਅਤੇ ਅਸ਼ਲੀਲ ਸਮੱਗਰੀ ਪਰੋਸੀ ਜਾ ਰਹੀ ਹੈ। ਜਿਸ ਅਕਾਊਂਟ ਖਿਲਾਫ ਸ਼ਿਕਾਇਤ ਕੀਤੀ ਗਈ ਹੈ, ਉਸ ਦੇ ਵੀਡੀਓਜ਼ 'ਤੇ 1.4 ਕਰੋੜ (14 ਮਿਲੀਅਨ) ਤੱਕ ਵਿਊਜ਼ ਹਨ ਅਤੇ ਲਗਭਗ 4.5 ਲੱਖ ਫਾਲੋਅਰਜ਼ ਹਨ।
ਬੱਚਿਆਂ ਦੇ ਸਾਹਮਣੇ ਇੰਝ ਆਇਆ ਇਤਰਾਜ਼ਯੋਗ ਕੰਟੈਂਟ
ਇਹ ਵਿਵਾਦ 2 ਘਟਨਾਵਾਂ ਤੋਂ ਬਾਅਦ ਸ਼ੁਰੂ ਹੋਇਆ:
4 ਜਨਵਰੀ: ਰੂਬੀ ਨੇ ਇਕ ਪਾਰਲਰ 'ਚ ਸੀ, ਜਿੱਥੇ ਇਕ ਹੋਰ ਔਰਤ ਦੇ ਫੋਨ 'ਤੇ ਰੀਲ ਦੇਖਦੇ ਸਮੇਂ ਅਚਾਨਕ ਅਸ਼ਲੀਲ ਵੀਡੀਓ ਚੱਲਣ ਲੱਗੀ। ਉਸ ਸਮੇਂ ਰੂਬੀ ਨੇ ਇਸ ਨੂੰ ਨਜ਼ਰਅੰਦਾਜ ਕੀਤਾ।
5 ਜਨਵਰੀ: ਅਗਲੇ ਦਿਨ ਜਦੋਂ ਰੂਬੀ ਦੇ ਆਪਣੇ ਬੱਚੇ ਮੋਬਾਈਲ 'ਤੇ ਆਮ ਵੀਡੀਓ ਦੇਖ ਰਹੇ ਸਨ, ਤਾਂ ਇੰਸਟਾਗ੍ਰਾਮ ਦੇ ਐਲਗੋਰਿਦਮ ਨੇ ਉਹੀ ਅਸ਼ਲੀਲ ਰੀਲ ਬੱਚਿਆਂ ਦੀ ਸਕ੍ਰੀਨ 'ਤੇ ਲਿਆ ਦਿੱਤੀ। ਕੋਲ ਬੈਠੀ ਰੂਬੀ ਨੇ ਜਦੋਂ ਇਹ ਦੇਖਿਆ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
ਕੋਮਲ ਮਨਾਂ 'ਤੇ ਜ਼ਹਿਰ ਵਰਗਾ ਅਸਰ
ਰੂਬੀ ਤੋਮਰ ਨੇ ਜਦੋਂ ਉਸ ਪੇਜ਼ ਦੀ ਜਾਂਚ ਕੀਤੀ ਤਾਂ ਪਾਇਆ ਕਿ ਉੱਥੇ ਹਰ ਵੀਡੀਓ 'ਚ ਭੱਦੇ ਇਸ਼ਾਰੇ ਅਤੇ ਸ਼ਰਮਨਾਕ ਆਡੀਓ ਦੀ ਭਰਮਾਰ ਸੀ। ਉਨ੍ਹਾਂ ਨੇ ਸਾਈਬਰ ਥਾਣੇ 'ਚ ਲਿਖਤੀ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਕਿਹਾ ਕਿ ਅਜਿਹੇ ਕੰਟੈਂਟ ਨਾਲ ਨਾ ਸਿਰਫ਼ ਸਮਾਜਿਕ ਮਰਿਆਦਾ ਟੁੱਟ ਰਹੀ ਹੈ, ਸਗੋਂ ਛੋਟੇ ਬੱਚਿਆਂ ਦੇ ਮਾਨਸਿਕ ਵਿਕਾਸ 'ਤੇ ਵੀ ਜਾਨਲੇਵਾ ਅਸਰ ਪੈ ਰਿਹਾ ਹੈ। ਉਨ੍ਹਾਂ ਦੀ ਮੰਗ ਹੈ ਕਿ ਅਜਿਹੇ ਅਕਾਊਂਟਸ ਨੂੰ ਤੁਰੰਤ ਬਲਾਕ ਕੀਤਾ ਜਾਵੇ ਅਤੇ ਇਨਫਲੂਐਂਸਰ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੱਛਮੀ ਬੰਗਾਲ ਲਈ ਘੁਸਪੈਠ ਸਭ ਤੋਂ ਵੱਡੀ ਚੁਣੌਤੀ : ਮੋਦੀ
NEXT STORY