ਨੈਸ਼ਨਲ ਡੈਸਕ- ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਪੁਰਾਣਾ ਸੋਨੇ ਦਾ ਬਿੱਲ ਵਾਇਰਲ ਹੋ ਰਿਹਾ ਹੈ, ਜੋ 1959 ਦਾ ਹੈ। ਇਸ ਬਿੱਲ 'ਚ 1 ਤੋਲੇ ਸੋਨੇ ਦੀ ਕੀਮਤ ਅੱਜ ਦੇ ਸਮੇਂ ਦੇ ਮੁਕਾਬਲੇ ਬਹੁਤ ਘੱਟ ਹੈ। ਜਦੋਂ ਲੋਕ ਇਸ ਬਿੱਲ ਨੂੰ ਦੇਖ ਰਹੇ ਹਨ ਤਾਂ ਉਨ੍ਹਾਂ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਜਾਂਦੀਆਂ ਹਨ ਕਿਉਂਕਿ ਕੋਈ ਇਸ ਦੀ ਕਲਪਨਾ ਵੀ ਨਹੀਂ ਕਰ ਸਕਦਾ। ਹਾਲ ਹੀ 'ਚ ਇੰਸਟਾਗ੍ਰਾਮ ਅਕਾਊਂਟ @upscworldofficial 'ਤੇ ਇਕ ਫੋਟੋ ਪੋਸਟ ਕੀਤੀ ਗਈ ਹੈ, ਜਿਸ 'ਚ 1959 ਦੇ ਦੌਰ ਦਾ ਗਹਿਣਿਆਂ ਦਾ ਇਕ ਬਿੱਲ ਨਜ਼ਰ ਆ ਰਿਹਾ ਹੈ। ਇਸ ਬਿੱਲ 'ਚ 1 ਤੋਲੇ ਸੋਨੇ ਦੀ ਕੀਮਤ ਦੱਸੀ ਗਈ ਹੈ, ਜਿਸ ਨੂੰ ਦੇਖ ਕੇ ਲੋਕ ਹੈਰਾਨ ਹਨ। ਅੱਜ ਕੱਲ੍ਹ 1 ਤੋਲੇ ਸੋਨੇ ਦੀ ਕੀਮਤ 70 ਹਜ਼ਾਰ ਰੁਪਏ ਤੋਂ ਵੱਧ ਹੋ ਗਈ ਹੈ ਪਰ ਇਹ ਅੰਦਾਜ਼ਾ ਲਗਾਉਣਾ ਅਸਲ 'ਚ ਦਿਲਚਸਪ ਹੈ ਕਿ 66 ਸਾਲ ਪਹਿਲਾਂ ਸੋਨੇ ਦੀ ਕੀਮਤ ਕੀ ਹੁੰਦੀ ਸੀ। ਵਾਇਰਲ ਹੋ ਰਹੇ ਬਿੱਲ 'ਚ 1959 'ਚ 1 ਤੋਲੇ ਸੋਨੇ ਦੀ ਕੀਮਤ ਸਿਰਫ਼ 113 ਰੁਪਏ ਦੱਸੀ ਗਈ ਹੈ। ਇਹ ਬਿੱਲ ਮਰਾਠੀ ਭਾਸ਼ਾ 'ਚ ਹੈ। ਗਾਹਕ ਨੇ ਕੁੱਲ 909 ਰੁਪਏ ਦੇ ਸੋਨੇ ਅਤੇ ਚਾਂਦੀ ਦੀਆਂ ਵਸਤੂਆਂ ਖਰੀਦੀਆਂ ਸਨ।
ਇਹ ਵੀ ਪੜ੍ਹੋ : ਰੂਮ ਹੀਟਰ ਚਲਾਉਂਦੇ ਹੋ ਤਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
ਇਸ ਵਾਇਰਲ ਪੋਸਟ ਨੂੰ ਹੁਣ ਤੱਕ 38 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ ਅਤੇ ਕਈ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਹੈ। ਕੁਝ ਯੂਜ਼ਰਸ ਨੇ ਇਸ ਬਿੱਲ ਬਾਰੇ ਮਜ਼ਾਕੀਆ ਟਿੱਪਣੀਆਂ ਕੀਤੀਆਂ ਹਨ। ਇਕ ਯੂਜ਼ਰ ਨੇ ਪੁੱਛਿਆ,"ਉਨ੍ਹਾਂ ਦਿਨਾਂ 'ਚ ਚਾਕਲੇਟ ਦੀ ਕੀਮਤ ਕਿੰਨੀ ਸੀ?" ਇਕ ਹੋਰ ਯੂਜ਼ਰ ਨੇ ਇਹ ਵੀ ਕਿਹਾ ਕਿ ਉਸ ਸਮੇਂ 113 ਰੁਪਏ ਦੀ ਵੀ ਕਾਫੀ ਵੈਲਿਊ ਸੀ ਅਤੇ ਇਸ ਨੂੰ ਭੁੱਲਣਾ ਨਹੀਂ ਚਾਹੀਦਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੁਣ ਸਰਕਾਰ ਕਰੇਗੀ ਇਨ੍ਹਾਂ ਕੰਪਨੀਆਂ ਨੂੰ ਮਾਲਾ-ਮਾਲ
NEXT STORY