ਝਾਰਖੰਡ— ਬੇਟੇ ਤੇਜ ਪ੍ਰਤਾਪ ਯਾਦਵ ਦੇ ਵਿਆਹ 'ਚ ਸ਼ਾਮਲ ਹੋਣ ਲਈ ਆਰ.ਜੇ.ਡੀ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਨੂੰ ਪੰਜ ਦਿਨ ਪੈਰੋਲ ਮਿਲ ਗਈ ਹੈ। ਜੇਲ ਆਈ.ਜੀ ਅਤੇ ਜੇਲ ਅਧਿਕਾਰੀ ਦੀ ਬੈਠਕ ਦੇ ਬਾਅਦ ਇਹ ਫੈਸਲਾ ਲਿਆ ਗਿਆ ਹੈ। ਲਾਲੂ ਪ੍ਰਸਾਦ ਯਾਦਵ ਸ਼ਾਮ ਨੂੰ ਫਲਾਇਟ ਤੋਂ ਪਟਨਾ ਜਾ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਉਨ੍ਹਾਂ ਨਾਲ ਰਿਮਜ਼ ਦੇ ਇਕ ਡਾਕਟਰ ਵੀ ਸਾਥ ਰਹਿਣਗੇ।
ਮੰਗਲਵਾਰ ਨੂੰ ਰਾਂਚੀ ਦੇ ਬਿਰਸਾ ਮੁੰਡਾ ਜੇਲ ਪ੍ਰਸ਼ਾਸਨ ਨੇ ਅਟਾਰਨੀ ਜਨਰਲ ਤੋਂ ਕਾਨੂੰਨੀ ਰਾਏ ਮੰਗੀ ਸੀ। ਅਟਾਰਨੀ ਜਨਰਲ ਨੇ ਕਾਨੂੰਨੀ ਰਾਏ ਜੇਲ ਪ੍ਰਸ਼ਾਸਨ ਨੂੰ ਭੇਜ ਦਿੱਤੀ ਸੀ। ਇਸ ਮਾਮਲੇ 'ਚ ਰਾਂਚੀ ਅਤੇ ਪਟਨਾ ਦੇ ਐਸ.ਐਸ.ਪੀ ਨੇ ਮਨਜ਼ੂਰੀ ਦਿੰਦੇ ਹੋਏ ਰਿਮਜ਼ ਦੇ ਮੈਡੀਕਲ ਬੋਰਡ ਨੇ ਵੀ ਰਾਜਦ ਸੁਪਰੀਮੋ ਨੂੰ ਯਾਤਰਾ ਕਰਨ ਲਈ ਫਿੱਟ ਦੱਸਿਆ ਹੈ। ਲਾਲੂ ਪ੍ਰਸਾਦ ਨੇ ਜੇਲ ਪ੍ਰਸ਼ਾਸਨ ਨੂੰ ਅਰਜ਼ੀ ਦੇ ਕੇ ਬੇਟੇ ਦੇ ਵਿਆਹ ਲਈ 5 ਦਿਨ ਦਾ ਪੈਰੋਲ ਮੰਗਿਆ ਸੀ।
11 ਮਈ ਨੂੰ ਝਾਰਖੰਡ ਹਾਈਕੋਰਟ 'ਚ ਵੀ ਲਾਲੂ ਪ੍ਰਸਾਦ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਹੋਣ ਵਾਲੀ ਹੈ। 12 ਮਈ ਨੂੰ ਪਟਨਾ 'ਚ ਉਨ੍ਹਾਂ ਦੇ ਵੱਡੇ ਬੇਟੇ ਤੇਜ ਪ੍ਰਤਾਪ ਦੀ ਬਿਹਾਰ ਦੀ ਸਾਬਕਾ ਮੰਤਰੀ ਚੰਦਰੀਕਾ ਰਾਏ ਦੀ ਬੇਟੀ ਐਸ਼ਵਰਿਆ ਰਾਏ ਨਾਲ ਵਿਆਹ ਹੋਵੇਗਾ। ਬੀਮਾਰ ਹੋਣ ਦੇ ਬਾਵਜੂਦ ਲਾਲੂ ਪ੍ਰਸਾਦ ਇਸ ਵਿਆਹ 'ਚ ਸ਼ਾਮਲ ਹੋ ਕੇ ਪਿਤਾ ਦਾ ਫਰਜ਼ ਨਿਭਾਉਣਾ ਚਾਹੁੰਦੇ ਹਨ। ਰਿਮਜ਼ ਦੇ ਸੁਪਰ ਸਪੈਸ਼ਲਿਟੀ ਵਾਰਡ 'ਚ ਭਰਤੀ ਲਾਲੂ ਪ੍ਰਸਾਦ ਦੀ ਤਬੀਅਤ 'ਚ ਸੁਧਾਰ ਜਾਰੀ ਹੈ।
ਬਾਂਦਾ ਰੇਪ ਪੀੜਤਾ ਨੇ ਖਾਧਾ ਜ਼ਹਿਰ, ਹਾਲਤ ਗੰਭੀਰ
NEXT STORY