ਬਾਂਦਾ— ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲੇ ਦੀ ਰੇਪ ਪੀੜਤਾ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਹਾਲ ਹੀ 'ਚ ਰੇਪ ਪੀੜਤਾ ਨੇ ਉਨਾਵ ਰੇਪ ਪੀੜਤਾ ਨਾਲ ਮੁਲਾਕਾਤ ਕਰਕੇ ਕਿਹਾ ਸੀ ਕਿ ਉਹ ਉਨ੍ਹਾਂ ਦੀ ਪੂਰੀ ਮਦਦ ਕਰੇਗੀ। ਰੇਪ ਪੀੜਤਾ ਦੇ ਜ਼ਹਿਰ ਖਾਣ ਦੇ ਤੁਰੰਤ ਹੀ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਇੱਥੇ ਪੀੜਤਾ ਦਾ ਇਲਾਜ ਚੱਲ ਰਿਹਾ ਹੈ।
ਇਸ ਬਾਰੇ ਡਾਕਟਰਾਂ ਦਾ ਕਹਿਣਾ ਹੈ ਕਿ ਪੀੜਤਾ ਨੇ ਹੇਅਰ ਹਾਰਡ ਪੀਤੀ ਹੈ। ਦੱਸ ਦੱਈਏ ਕਿ ਪੀੜਤਾ ਨੂੰ ਹਾਈਕੋਰਟ ਦੇ ਹੁਕਮ 'ਤੇ ਪੁਲਸ ਸੁਰੱਖਿਆ ਮਿਲੀ ਹੈ ਪਰ ਐੱਸ. ਪੀ. ਮੁਤਾਬਕ ਪੀੜਤਾ ਨੇ ਪਤੀ ਨਾਲ ਝਗੜਾ ਕਰਕੇ ਜ਼ਹਿਰ ਖਾਦਾ ਹੈ।
ਚੈਨਲ ਬਦਲਣ ਤੋਂ ਨਾਰਾਜ਼ ਬੱਚੀ ਨੇ ਲਗਾਈ ਫਾਂਸੀ
NEXT STORY