ਬਹਾਦੁਰਗੜ੍ਹ- ਕਲਯੁੱਗੀ ਜਵਾਈ ਨੇ ਆਪਣੇ ਹੀ ਸਹੁਰੇ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਕਤਲ ਕਰਨ ਮਗਰੋਂ ਦੋਸ਼ੀ ਜਵਾਈ ਫਰਾਰ ਹੋ ਗਿਆ। ਇਹ ਘਟਨਾ ਹਰਿਆਣਾ ਦੇ ਮਾਂਡੋਠੀ ਪਿੰਡ ਦੀ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਦੋਸ਼ੀ ਦੀ ਗ੍ਰਿਫ਼ਤਾਰੀ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਘਟਨਾ ਮੰਗਲਵਾਰ ਰਾਤ ਨੂੰ ਉਸ ਸਮੇਂ ਵਾਪਰੀ, ਜਦੋਂ ਜਵਾਈ ਮਨਿੰਦਰ ਆਪਣੇ ਸਹੁਰੇ ਘਰ ਦੇ ਬਾਹਰ ਆ ਕੇ ਗਾਲ੍ਹਾਂ ਕੱਢਣ ਲੱਗਾ। ਜਵਾਈ ਨੂੰ ਸਮਝਾਉਣ ਲਈ ਉਸ ਦਾ ਸਹੁਰਾ ਸੰਜੇ ਘਰੋਂ ਬਾਹਰ ਆਇਆ। ਉਸ ਦੌਰਾਨ ਜਵਾਈ ਮਨਿੰਦਰ ਨੇ ਆਪਣੀ ਪਿਸਤੌਲ ਨਾਲ ਸਹੁਰੇ ਸੰਜੇ ਨੂੰ ਗੋਲੀ ਮਾਰ ਦਿੱਤੀ। ਗੰਭੀਰ ਹਾਲਤ ਵਿਚ ਪਰਿਵਾਰ ਵਾਲੇ ਸੰਜੇ ਨੂੰ ਹਸਪਤਾਲ ਲੈ ਕੇ ਪਹੁੰਚੇ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਮ੍ਰਿਤਕ ਸੰਜੇ ਦੇ ਭਰਾ ਸੰਦੀਪ ਦੀ ਸ਼ਿਕਾਇਤ 'ਤੇ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ- ਮਹਾਕੁੰਭ ਭਾਜੜ: ਹਫੜਾ-ਦਫੜੀ ਦਰਮਿਆਨ ਗੂੰਜੀਆਂ ਚੀਕਾਂ, ਵੇਖੋ ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ
ਧੀ ਨੂੰ ਤੰਗ-ਪਰੇਸ਼ਾਨ ਕਰਦੇ ਸੀ ਸਹੁਰੇ ਵਾਲੇ
ਸੰਦੀਪ ਨੇ ਦੱਸਿਆ ਕਿ ਮ੍ਰਿਤਕ ਸੰਜੇ ਦੀ ਧੀ ਰਿੰਕੀ ਦਾ ਵਿਆਹ ਤਕਰੀਬਨ 5 ਸਾਲ ਪਹਿਲਾਂ ਝੱਜਰ ਦੇ ਰਹਿਣ ਵਾਲੇ ਮਨਿੰਦਰ ਨਾਲ ਹੋਇਆ ਸੀ। ਸਹੁਰੇ ਵਾਲੇ ਅਤੇ ਜਵਾਈ ਉਨ੍ਹਾਂ ਦੀ ਧੀ ਨੂੰ ਤੰਗ-ਪਰੇਸ਼ਾਨ ਕਰਦੇ ਸਨ। ਕਈ ਵਾਰ ਦੋਹਾਂ ਪੱਖਾਂ ਵਿਚ ਸਮਝੌਤਾ ਵੀ ਹੋਇਆ ਸੀ ਪਰ ਹਾਲਾਤ ਨਹੀਂ ਸੁਧਰੇ। ਜਿਸ ਕਾਰਨ ਸਾਲ ਭਰ ਤੋਂ ਉਨ੍ਹਾਂ ਦੀ ਧੀ ਰਿੰਕੀ ਆਪਣੇ ਪਿਤਾ ਦੇ ਘਰ ਵਿਚ ਰਹਿ ਰਹੀ ਸੀ।
ਇਹ ਵੀ ਪੜ੍ਹੋ- ਮਹਾਕੁੰਭ 'ਚ ਕਿਵੇਂ ਮਚੀ ਭਾਜੜ? ਚਸ਼ਮਦੀਦਾਂ ਨੇ ਸੁਣਾਇਆ ਅੱਖੀਂ ਵੇਖਿਆ ਹਾਲ
ਤੈਸ਼ 'ਚ ਆਏ ਜਵਾਈ ਨੇ ਸਹੁਰੇ ਨੂੰ ਮਾਰੀ ਗੋਲੀ
ਕਈ ਵਾਰ ਦੋਸ਼ੀ ਜਵਾਈ ਨੇ ਉਨ੍ਹਾਂ ਨੂੰ ਧਮਕੀ ਦਿੱਤੀ ਸੀ। ਸੰਦੀਪ ਨੇ ਦੱਸਿਆ ਕਿ ਰਾਤ ਦੇ ਸਮੇਂ ਦੋਸ਼ੀ ਮਨਿੰਦਰ ਕਾਰ ਵਿਚ ਬੈਠ ਕੇ ਉਨ੍ਹਾਂ ਦੇ ਘਰ ਆਇਆ ਅਤੇ ਘਰ ਦੇ ਬਾਹਰ ਰੌਲਾ ਪਾਉਣ ਲੱਗਾ ਅਤੇ ਗਾਲ੍ਹਾਂ ਕੱਢਣ ਲੱਗਾ। ਜਿਸ ਨੂੰ ਸਮਝਾਉਣ ਲਈ ਜਦੋਂ ਉਹ ਬਾਹਰ ਆਏ ਤਾਂ ਦੋਸ਼ੀ ਜਵਾਈ ਨੇ ਆਉਂਦੇ ਹੀ ਉਸ ਦੇ ਭਰਾ ਸੰਜੇ ਨੂੰ ਤੈਸ਼ ਵਿਚ ਆ ਕੇ ਗੋਲੀ ਮਾਰ ਦਿੱਤੀ ਅਤੇ ਫਰਾਰ ਹੋ ਗਿਆ। ਘਟਨਾ ਤੋਂ ਬਾਅਦ ਪਿੰਡ ਵਿਚ ਤਣਾਅ ਦਾ ਮਾਹੌਲ ਹੈ। ਉੱਥੇ ਹੀ ਇਸ ਘਟਨਾ ਨੂੰ ਲੈ ਕੇ ਪੁਲਸ ਅਧਿਕਾਰੀ ਕੈਮਰੇ ਦੇ ਸਾਹਮਣੇ ਕੁਝ ਵੀ ਨਹੀਂ ਬੋਲ ਰਹੇ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੁਕੇਸ਼ ਅੰਬਾਨੀ ਨੇ PM ਮੋਦੀ ਦੀ ਕੀਤੀ ਤਾਰੀਫ਼: 'ਉਨ੍ਹਾਂ ਦੀ ਦ੍ਰਿੜ੍ਹਤਾ ਹੀਰੇ ਵਾਂਗ ਸਖ਼ਤ'
NEXT STORY