ਦੇਹਰਾਦੂਨ- ਰਿਸ਼ੀਕੇਸ਼ 'ਚ ਨਸ਼ੇ ਦੇ ਆਦੀ ਇਕ ਨੌਜਵਾਨ ਨੇ ਆਪਣੀ ਮਾਂ ਤੋਂ ਕਹਾਸੁਣੀ ਦੌਰਾਨ ਗੁੱਸੇ 'ਚ ਆ ਕੇ ਉਸ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ। ਪੁਲਸ ਅਨੁਸਾਰ, ਐਤਵਾਰ ਦੇਰ ਰਾਤ ਪਸ਼ੂਲੋਕ ਵਿਸਥਾਪਿਤ ਕਾਲੋਨੀ 'ਚ ਹੋਈ ਘਟਨਾ ਤੋਂ ਬਾਅਦ ਦੋਸ਼ੀ ਸੁਮਿਤ ਗੌੜ (32) ਖੁਦ ਆਪਣੀ ਮਾਂ ਨੂੰ ਹਸਪਤਾਲ ਲੈ ਕੇ ਪਹੁੰਚਿਆ, ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਗੌੜ ਅਤੇ ਉਸ ਦੀ ਮਾਂ ਊਸ਼ਾ ਦੇਵੀ (63) ਵਿਚਾਲੇ ਕਹਾਸੁਣੀ ਦੌਰਾਨ ਦੋਸ਼ੀ ਨੇ 12 ਬੋਰ ਦੇ ਤਮੰਚੇ ਨਾਲ ਉਸ 'ਤੇ ਗੋਲੀ ਚਲਾ ਦਿੱਤੀ, ਜਿਸ ਨਾਲ ਉਸ ਦੇ ਮੱਥੇ 'ਤੇ ਗੰਭੀਰ ਸੱਟ ਲੱਗੀ। ਘਟਨਾ ਤੋਂ ਬਾਅਦ ਗੌੜ ਖੁਦ ਉਨ੍ਹਾਂ ਨੂੰ ਇਲਾਜ ਲਈ ਅਖਿਲ ਭਾਰਤੀ ਆਯੂਰਵਿਗਿਆਨ ਸੰਸਥਾ (ਏਮਜ਼), ਰਿਸ਼ੀਕੇਸ਼ ਲੈ ਗਿਆ, ਜਿੱਥੇ ਇਸ ਦਾ ਇਲਾਜ ਕੀਤਾ ਜਾ ਰਿਹਾ ਹੈ। ਪੁਲਸ ਨੇ ਦੱਸਿਆ ਕਿ ਊਸ਼ਾ ਦੇਵੀ ਦੀ ਹਾਲਤ ਫਿਲਹਾਲ ਸਥਿਰ ਹੈ। ਪੀੜਤਾ ਦੇ ਵੱਡੇ ਪੁੱਤੇ ਅਮਿਤ ਦੀ ਸ਼ਿਕਾਇਤ 'ਤੇ ਮੁਕੱਦਮਾ ਦਰਜ ਕਰ ਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਹੁਣ ਭਾਰਤ 'ਚ ਵੀ ਕਿਰਾਏ 'ਤੇ ਲੈ ਸਕੋਗੇ 'ਪਾਰਟਨਰ' ! ਇਸ ਨਵੀਂ ਵੈੱਬਸਾਈਟ ਦੀ ਐਂਟਰੀ ਨੇ ਉਡਾਏ ਹੋਸ਼
NEXT STORY