ਨੈਸ਼ਨਲ ਡੈਸਕ- ਹੁਣ ਭਾਰਤ 'ਚ ਵੀ ਕਿਰਾਏ ਦੇ ਪਾਰਟਨਰ ਲਈ ਵੈੱਬਸਾਈਟ ਦੀ ਐਂਟਰੀ ਹੋ ਚੁੱਕੀ ਹੈ। ਦੇਸ਼ 'ਚ "KoPartner.in" ਨਾਮਕ ਇਕ ਨਵੀਂ ਵੈੱਬਸਾਈਟ ਤੇਜ਼ੀ ਨਾਲ ਸੁਰਖੀਆਂ ਬਟੋਰ ਰਹੀ ਹੈ। ਇਸ ਰਾਹੀਂ ਲੋਕ ਹੁਣ ਘੰਟਿਆਂ ਦੇ ਹਿਸਾਬ ਨਾਲ "ਰੈਂਟੇਡ ਪਾਰਟਨਰ" (ਕਿਰਾਏ 'ਤੇ ਪਾਰਟਨਰ) ਬੁੱਕ ਕਰ ਸਕਦੇ ਹਨ। ਭਾਵੇਂ ਸ਼ਾਪਿੰਗ 'ਤੇ ਜਾਣਾ ਹੋਵੇ, ਫਿਲਮ ਦੇਖਣੀ ਹੋਵੇ ਜਾਂ ਕਿਤੇ ਘੁੰਮਣਾ ਹੋਵੇ ਜਾਂ ਕਿਸੇ ਸੋਸ਼ਲ ਇਵੈਂਟ 'ਚ ਸਾਥ ਦੀ ਜ਼ਰੂਰਤ ਹੋਵੇ ਤਾਂ ਇਹ ਪਲੇਟਫਾਰਮ ਨੌਜਵਾਨਾਂ ਨੂੰ ਪ੍ਰੋਫੈਸ਼ਨਲ ਸਾਥੀ ਮੁਹੱਈਆ ਕਰਵਾ ਰਿਹਾ ਹੈ।
ਇਹ ਸਰਵਿਸ ਭਾਰਤ ਲਈ ਨਵੀਂ
ਇਹ ਸਰਵਿਸ ਭਾਰਤ ਲਈ ਭਾਵੇਂ ਹੀ ਨਵੀਂ ਹੈ ਪਰ ਚੀਨ, ਜਾਪਾਨ ਅਤੇ ਸੰਯੁਕਤ ਰਾਜ ਅਮਰੀਕਾ ਵਰਗੇ ਦੇਸ਼ਾਂ 'ਚ ਇਹ ਬਿਜਨੈੱਸ ਸਾਲਾਂ ਤੋਂ ਪ੍ਰਸਿੱਧ ਹੈ। ਉੱਥੇ ਦੇ ਲੋਕ ਇਕੱਲਾਪਣ ਦੂਰ ਕਰਨ ਜਾਂ ਸਮਾਜਿਕ ਦਬਾਅ ਤੋਂ ਬਚਣ ਲਈ ਹਮੇਸ਼ਾ ਕਿਰਾਏ ਦੇ ਪਾਰਟਨਰ ਦੀ ਮਦਦ ਲੈਂਦੇ ਹਨ। ਹੁਣ ਇਹ ਲਾਈਫਸਟਾਈਲ ਭਾਰਤੀ ਮਹਾਨਗਰਾਂ ਦੇ ਨੌਜਵਾਨਾਂ 'ਚ ਤੇਜ਼ੀ ਨਾਲ ਪ੍ਰਸਿੱਧੀ ਪ੍ਰਾਪਤ ਕਰ ਰਹੀ ਹੈ। ਬਹੁਤ ਸਾਰੇ ਮਰਦ ਅਤੇ ਔਰਤਾਂ ਇਸ ਵੈੱਬਸਾਈਟ 'ਤੇ ਰਜਿਸਟਰਡ ਹਨ, ਜੋ ਇਕ ਤੈਅ ਫੀਸ ਦੇ ਬਦਲੇ ਪ੍ਰੋਫੈਸ਼ਨਲ ਤਰੀਕੇ ਨਾਲ ਆਪਣੀਆਂ ਸੇਵਾਵਾਂ ਦਿੰਦੇ ਹਨ।
ਵੈੱਬਸਾਈਟ ਦੇ ਨਿਯਮ ਅਤੇ ਸ਼ਰਤਾਂ ਪੂਰੀ ਤਰ੍ਹਾਂ ਸਾਫ਼
ਇਸ ਪਲੇਟਫਾਰਮ 'ਤੇ ਕੰਮ ਕਰਨ ਵਾਲੀ ਇਕ ਕੁੜੀ ਨੇ ਦੱਸਿਆ ਕਿ ਉਹ ਦਿਨ 'ਚ ਕਈ ਬੁਕਿੰਗ ਰਾਹੀਂ ਬਿਹਤਰੀਨ ਕਮਾਈ ਕਰ ਲੈਂਦੀ ਹੈ। ਉਸ ਨੇ ਅਨੁਭਵ ਸਾਂਝਾ ਕਰਦੇ ਹੋਏ ਦੱਸਿਆ ਕਿ ਕਈ ਲੋਕ ਇਕੱਲੇ ਇਵੈਂਟ 'ਚ ਜਾਣ ਤੋਂ ਝਿਜਕਦੇ ਹਨ, ਅਸੀਂ ਸਿਰਫ਼ ਉੱਥੇ ਉਨ੍ਹਾਂ ਨਾਲ ਜਾਂਦੇ ਹਾਂ। ਸਨਮਾਨਜਨਕ ਰਵੱਈਆ, ਚੰਗੀ ਗੱਲਬਾਤ ਅਤੇ ਨਾਲ ਘੁੰਮਣਾ ਹੀ ਸਾਡਾ ਕੰਮ ਹੈ। ਵੈੱਬਸਾਈਟ ਦੇ ਨਿਯਮ ਅਤੇ ਸ਼ਰਤਾਂ ਪੂਰੀ ਤਰ੍ਹਾਂ ਸਾਫ਼ ਹਨ। ਇਹ ਸਰਵਿਸ ਸਿਰਫ਼ ਅਤੇ ਸਿਰਫ਼ ਮਾਨਸਿਕ ਜੁੜਾਅ, ਦੋਸਤੀ ਅਤੇ ਸਾਥ ਦੇਣ ਲਈ ਹੈ। ਇਸ 'ਚ ਕਿਸੇ ਵੀ ਤਰ੍ਹਾਂ ਦੇ ਸਰੀਰਕ ਸੰਬੰਧ ਜਾਂ ਗੈਰ-ਕਾਨੂੰਨੀ ਗਤੀਵਿਧੀਆਂ ਦੀ ਸਖ਼ਤ ਮਨਾਹੀ ਹੈ।
ਗਾਹਕ ਤੇ ਪਾਰਟਨਰ ਦੋਵਾਂ ਦੀ ਸੁਰੱਖਿਆ ਦਾ ਪੂਰਾ ਧਿਆਨ
ਇਨ੍ਹਾਂ ਵਿਵਾਦਾਂ ਦੇ ਵਿਚਕਾਰ, 'KoPartner.in' ਦੇ ਸੰਸਥਾਪਕ ਦਾ ਕਹਿਣਾ ਹੈ ਕਿ ਇਹ ਇਕ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਪੇਸ਼ੇਵਰ ਸਰਵਿਸ ਹੈ। ਪਲੇਟਫਾਰਮ 'ਤੇ ਗਾਹਕਾਂ ਅਤੇ ਪਾਰਟਨਰ ਦੋਵਾਂ ਦੀ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ। ਇਸ ਲਈ ਸ਼ਖ਼ਤ ਬੈਕਗ੍ਰਾਊਂਡ ਚੈਕਿੰਗ, ਆਈਡੀ ਵੈਰੀਫਿਕੇਸ਼ਨ ਅਤੇ ਸੇਫਟੀ ਪ੍ਰੋਟੋਕਾਲ ਦੀ ਪਾਲਣਾ ਕੀਤੀ ਜਾਂਦੀ ਹੈ। ਮਹਿੰਗੇ ਡੇਟਿੰਗ ਕਲਚਰ ਅਤੇ ਸੋਸ਼ਲ ਪ੍ਰੈਸ਼ਰ ਦੇ ਇਸ ਦੌਰ 'ਚ ਕਈ ਲੋਕ ਇਸ ਨੂੰ ਭਵਿੱਖ ਦਾ ਇਕ ਵੱਡਾ ਟਰੈਂਡ ਮੰਨ ਰਹੇ ਹਨ।
ਸੋਸ਼ਲ ਮੀਡੀਆ 'ਤੇ ਛਿੜੀ ਬਹਿਸ
ਉੱਥੇ ਹੀ ਇਸ ਨਵੀਂ ਸਰਵਿਸ ਨੇ ਦੇਸ਼ 'ਚ ਇਕ ਨਵੀਂ ਬਹਿਸ ਨੂੰ ਜਨਮ ਦੇ ਦਿੱਤਾ ਹੈ। ਜਿਸ ਕਾਰਨ ਲੋਕ 2 ਧਿਰਾਂ 'ਚ ਵੰਡ ਗਏ ਹਨ। ਅੱਜ ਦੀ ਭੱਜ-ਦੌੜ ਵਾਲੀ ਜ਼ਿੰਦਗੀ ਅਤੇ ਵੱਡੇ ਸ਼ਹਿਰਾਂ ਦੇ ਇਕੱਲੇਪਣ ਵਿਚਾਲੇ ਸੱਚੇ ਦੋਸਤ ਲੱਭਣਾ ਬੇਹੱਦ ਮੁਸ਼ਕਲ ਹੋ ਗਿਆ ਹੈ। ਅਜਿਹੇ 'ਚ ਕਈ ਨੌਜਵਾਨ ਇਸ ਨੂੰ ਬਿਹਤਰੀਨ ਤੇ ਸੁਰੱਖਿਅਤ ਵਿਕਲਪ ਮੰਨ ਰਹੇ ਹਨ। ਦੂਜੇ ਪਾਸੇ ਰਵਾਇਤੀ ਅਤੇ ਪਰਿਵਾਰਕ ਸੋਚ ਰੱਖਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਇਹ ਸਰਵਿਸ ਮਨੁੱਖੀ ਰਿਸ਼ਤਿਆਂ ਦੇ ਮਾਣ ਨੂੰ ਘੱਟ ਕਰ ਰਹੀ ਹੈ। ਜਦੋਂ ਪਿਆਰ, ਦੋਸਤੀ ਅਤੇ ਸਾਥ ਵਰਗੀਆਂ ਭਾਵਨਾਵਾਂ ਵੀ ਕਿਰਾਏ 'ਤੇ ਮਿਲਣ ਲੱਗਣਗੀਆਂ ਤਾਂ ਸਮਾਜ 'ਚ ਅਸਲੀ ਰਿਸ਼ਤਿਆਂ ਦੀ ਅਹਿਮੀਅਤ ਖ਼ਤਮ ਹੋ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੱਛਮੀ ਬੰਗਾਲ ਦੀਆਂ 3 ਰਾਜ ਸਭਾ ਸੀਟਾਂ ਲਈ ਜ਼ਿਮਨੀ ਚੋਣ ਦਾ ਐਲਾਨ, 24 ਜੁਲਾਈ ਨੂੰ ਹੋਵੇਗੀ ਵੋਟਿੰਗ
NEXT STORY