ਸਿਰਸਾ– ਸਿਰਸਾ ਜ਼ਿਲ੍ਹੇ ਦੇ ਪਿੰਡ ਲੱਕੜਾਂਵਾਲੀ ’ਚ ਜ਼ਮੀਨੀ ਵਿਵਾਦ ਦੇ ਚਲਦੇ ਪੁੱਤਰ ਨੇ ਆਪਣੇ ਪਿਓ ਨੂੰ ਗੋਲੀ ਮਾਰਕੇ ਕਤਲ ਕਰ ਦਿੱਤਾ। ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਦੋਸ਼ੀ ਬੰਦੂਕ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਦੋਸ਼ੀ ਸਮੇਤ ਤਿੰਨ ਲੋਕਾਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਬਾਬੂ ਸਿੰਘ ਨੇ ਆਪਣੀ 14 ਏਕੜ ਜੱਦੀ ਜ਼ਮੀਨ ’ਚੋਂ 6 ਏਕੜ ਜ਼ਮੀ ਆਪਣੇ ਪੁੱਤਰ ਕਪੂਰ ਸਿੰਘ ਅਤੇ 6 ਏਕੜ ਛੋਟੇ ਪੁੱਤਰ ਹਰਦੀਪ ਉਰਫ ਸਿੰਧੂਰਾ ਦੇ ਨਾਂ ਕਰ ਦਿੱਤੀ ਸੀ। ਦੋ ਏਕੜ ਜ਼ਮੀਨ ਉਸਨੇ ਆਪਣੇ ਕੋਲ ਹੀ ਰੱਖੀ ਹੋਈ ਸੀ।
ਮ੍ਰਿਤਕ ਦੇ ਪੁੱਤਰ ਕਪੂਰ ਸਿੰਘ ਮੁਤਾਬਕ, ਬਾਬੂ ਸਿੰਘ ਪਹਿਲਾਂ ਹਰਦੀਪ ਕੋਲ ਰਹਿੰਦਾ ਸੀ। ਹਰਦੀਪ ਨਾਲ ਬਹਿਸ ਹੋਣ ਤੋਂ ਬਾਅਦ ਉਸ ਕੋਲ ਰਹਿਣ ਲੱਗਾ। ਉਸਦਾ ਪਿਤਾ ਆਪਣੀ ਦੋ ਏਕੜ ਜ਼ਮੀਨ ਹਰਦੀਪ ਸਿੰਘ ਨੂੰ ਠੇਕੇ ’ਤੇ ਦੇਣ ਲੱਗਾ। ਉਸਨੇ ਆਪਣੇ ਪਿਤਾ ਨੂੰ ਦੋ ਸਾਲਾਂ ਤੋਂ ਠੇਕੇ ਦੇ ਪੈਸੇ ਨਹੀਂ ਦਿੱਤੇ। ਹਰਦੀਪ ਸਿੰਘ ਆਪਣੇ ਪਿਤਾ ਦੇ ਹਿੱਸੇ ਦੀ ਜ਼ਮੀਨ ਆਪਣੇ ਨਾਂ ਕਰਵਾਉਣ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਘਰ ’ਚ ਝਗੜਾ ਕਰਦਾ ਸੀ।
ਉੱਥੇ ਹੀ ਮ੍ਰਿਤਕ ਦੇ ਪੌਤਰੇ ਗੁਰਪਾਲ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਨੂੰ ਉਸਦਾ ਦਾਦਾ ਖਾਣਾ ਖਾਣ ਤੋਂ ਬਾਅਦ ਪਿੰਡ ਵੱਲ ਜਾਣ ਲਈ ਨਿਕਲਿਆ ਸੀ। ਇਸੇ ਦੌਰਾਨ ਉਸਦਾ ਚਾਚਾ ਹਰਦੀਪ ਸਿੰਘ ਬੰਦੂਕ ਲੈ ਕੇ ਉਸਦੇ ਦਾਦੇ ਦੇ ਪਿੱਛੇ ਗਿਆ। ਉਸਨੇ ਜ਼ਮੀਨ ਆਪਣੇ ਨਾਂ ਕਰਨ ਦੀ ਗੱਲ ਕਹਿੰਦੇ ਹੋਏ ਗੋਲੀ ਚਲਾ ਦਿੱਤੀ। ਇਸ ਦੌਰਾਨ ਉਸਦਾ ਦਾਦਾ ਜਾਨ ਬਚਾਉਣ ਲਈ ਦੌੜਨ ਲੱਗਾ। ਇਸ ’ਤੇ ਹਰਦੀਪ ਸਿੰਘ ਨੇ ਦਾਦੇ ਦੀ ਪਿੱਠ ’ਚ ਗੋਲੀ ਮਾਰ ਦਿੱਤੀ ਅਤੇ ਉਨ੍ਹਾਂ ਨੇ ਮੌਕੇ ’ਤੇ ਦਮ ਤੋੜ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਦੀ ਟੀਮ ਮੌਕੇ ’ਤੇ ਪਹੁੰਚੀ। ਪੌਤਰੇ ਦੇ ਬਿਆਨ ’ਤੇ ਉਸਦੇ ਚਾਚਾ ਹਰਦੀਪ ਸਿੰਘ ਅਤੇ ਉਸਦੇ ਪਰਿਵਾਰ ਦੇ ਦੋ ਹੋਰ ਮੈਂਬਰਾਂ ਵਿਰੁੱਧ ਕਤਲ ਅਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਗੱਲ ‘ਵਿਸ਼ਵਗੁਰੂ’ ਬਣਨ ਦੀ ਹੋਈ ਪਰ ਦੇਸ਼ ਨੂੰ ਨਫ਼ਰਤ ਦੀ ਅੱਗ ’ਚ ਧੱਕਿਆ ਗਿਆ: ਰਾਹੁਲ ਗਾਂਧੀ
NEXT STORY