ਸੋਨਭੱਦਰ- ਉੱਤਰ ਪ੍ਰਦੇਸ਼ 'ਚ ਸੋਨਭੱਦਰ ਬੁੱਧਵਾਰ ਸਵੇਰੇ ਸਬਮਰਸੀਬਲ ਪੰਪ ਕੱਢਣ ਲਈ ਖੂਹ 'ਚ ਉਤਰੇ 3 ਨੌਜਵਾਨਾਂ ਦੀ ਜ਼ਹਿਰੀਲੀ ਗੈਸ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋ ਗਈ। ਘਟਨਾ ਮਗਰੋਂ ਤਿੰਨੋਂ ਨੌਜਵਾਨਾਂ ਨੂੰ ਲੈ ਕੇ ਪਰਿਵਾਰ ਜ਼ਿਲ੍ਹਾ ਹਸਪਤਾਲ ਪਹੁੰਚੇ ਸਨ, ਜਿੱਥੇ ਡਾਕਟਰਾਂ ਨੇ ਸਾਰਿਆਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਘਟਨਾ ਨੂੰ ਲੈ ਕੇ ਪੂਰੇ ਇਲਾਕੇ ਵਿਚ ਮਾਤਮ ਛਾ ਗਿਆ। ਇਹ ਘਟਨਾ ਰਾਏਪੁਰ ਥਾਣੇ ਖੇਤਰ ਦੇ ਬਿਜਵਾਰ ਪਿੰਡ ਦੀ ਹੈ। ਘਟਨਾ ਮਗਰੋਂ ਰੋਹ ਵਿਚ ਆਏ ਲੋਕਾਂ ਨੇ ਤਿੰਨਾਂ ਦੀਆਂ ਲਾਸ਼ਾਂ ਨੂੰ ਰੌਬਰਟਸਗੰਜ-ਖਲਿਆਰੀ ਰੋਡ 'ਤੇ ਰੱਖ ਕੇ ਸੜਕ ਜਾਮ ਕਰ ਦਿੱਤੀ।
ਜਾਣਕਾਰੀ ਅਨੁਸਾਰ ਸੂਰਯਪ੍ਰਕਾਸ਼, ਪੁੱਤਰ ਪ੍ਰੇਮਚੰਦ ਗੁਪਤਾ ਵਾਸੀ ਪਿੰਡ ਬਿਜਵਾਰ ਸਮਰਸੀਬਲ ਪੰਪ ਕੱਢਣ ਲਈ ਖੂਹ 'ਚ ਉਤਰਿਆ ਸੀ। ਕਾਫੀ ਦੇਰ ਬਾਅਦ ਵੀ ਜਦੋਂ ਉਹ ਬਾਹਰ ਨਾ ਆਇਆ ਤਾਂ ਉਸ ਦਾ ਸਕਾ ਭਰਾ ਦੀਪਕ ਉਸ ਦੀ ਭਾਲ ਲਈ ਖੂਹ 'ਚ ਗਿਆ ਪਰ ਉਹ ਵੀ ਲਾਪਤਾ ਹੋ ਗਿਆ। ਇਸ ਤੋਂ ਬਾਅਦ ਪਿੰਡ ਦਾ ਇਕ ਹੋਰ ਨੌਜਵਾਨ ਬਲਵੰਤ ਦੋਵਾਂ ਭਰਾਵਾਂ ਦੀ ਭਾਲ ਲਈ ਖੂਹ ਵਿਚ ਗਿਆ ਪਰ ਬਾਹਰ ਨਹੀਂ ਨਿਕਲ ਸਕਿਆ। ਤਿੰਨ ਨੌਜਵਾਨਾਂ ਨੂੰ ਖੂਹ 'ਚ ਫਸਿਆ ਦੇਖ ਕੇ ਪਿੰਡ 'ਚ ਹੜਕੰਪ ਮਚ ਗਿਆ ਅਤੇ ਸਥਾਨਕ ਲੋਕਾਂ ਦੀ ਭੀੜ ਇਕੱਠੀ ਹੋ ਗਈ।
ਬਚਾਅ ਟੀਮ ਸਮੇਂ ਸਿਰ ਨਾ ਪੁੱਜੀ, ਪਿੰਡ ਵਾਸੀ ਨਾਰਾਜ਼
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸੂਚਨਾ ਦੇਣ ਦੇ ਬਾਵਜੂਦ ਬਚਾਅ ਟੀਮ ਸਮੇਂ ਸਿਰ ਨਹੀਂ ਪਹੁੰਚੀ। ਸਥਾਨਕ ਲੋਕਾਂ ਨੇ ਕਿਸੇ ਤਰ੍ਹਾਂ ਤਿੰਨਾਂ ਨੂੰ ਬਾਹਰ ਕੱਢਿਆ ਹਸਪਤਾਲ ਲੈ ਗਏ। ਤਿੰਨੋਂ ਨੌਜਵਾਨਾਂ ਨੂੰ ਜ਼ਿਲ੍ਹਾ ਹਸਪਤਾਲ ਵਿਚ ਮ੍ਰਿਤਕ ਐਲਾਨ ਦਿੱਤਾ ਗਿਆ। ਹਾਦਸੇ ਤੋਂ ਬਾਅਦ ਪਿੰਡ ਵਾਸੀਆਂ ਵਿਚ ਪੁਲਸ ਅਤੇ ਪ੍ਰਸ਼ਾਸਨ ਪ੍ਰਤੀ ਰੋਸ ਹੈ। ਮੌਕੇ 'ਤੇ ਪਹੁੰਚੀ ਪੁਲਸ ਨੇ ਪ੍ਰਦਰਸ਼ਨਕਾਰੀ ਲੋਕਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਸੁਪਰੀਮ ਕੋਰਟ ਨੇ ਸ਼੍ਰੀਕ੍ਰਿਸ਼ਨ ਜਨਮਭੂਮੀ-ਸ਼ਾਹੀ ਈਦਗਾਹ ਵਿਵਾਦ ’ਤੇ ਮੰਗੀ ਜਾਣਕਾਰੀ
NEXT STORY