ਨਵੀਂ ਦਿੱਲੀ/ਪਟਨਾ- ਬਿਹਾਰ ਵਿਧਾਨ ਸਭਾ ਚੋਣ 'ਚ ਪਹਿਲੇ ਪੜਾਅ ਦੀ ਵੋਟਿੰਗ ਤੋਂ ਕਰੀਬ 24 ਘੰਟੇ ਪਹਿਲਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ 'ਤੇ ਹਮਲਾ ਬੋਲਿਆ ਹੈ। ਸੋਨੀਆ ਨੇ ਨਿਤੀਸ਼ ਕੁਮਾਰ ਦੇ ਨਾਲ ਕੇਂਦਰ ਸਰਕਾਰ 'ਤੇ ਵੀ ਹਮਲਾ ਕੀਤਾ ਹੈ। ਸੋਨੀਆ ਨੇ ਕਿਹਾ,''ਅੱਜ ਬਿਹਾਰ 'ਚ ਸੱਤਾ ਅਤੇ ਉਸ ਦੇ ਹੰਕਾਰ 'ਚ ਡੁੱਬੀ ਸਰਕਾਰ ਆਪਣੇ ਰਸਤੇ ਤੋਂ ਭਟਕ ਗਈ ਹੈ। ਨਾ ਉਨ੍ਹਾਂ ਦੀ ਕਰਨੀ ਚੰਗੀ ਹੈ, ਨਾ ਕਥਨੀ। ਕਿਸਾਨ ਅਤੇ ਨੌਜਵਾਨ ਅੱਜ ਨਿਰਾਸ਼ ਹਨ। ਅਰਥਵਿਵਸਥਾ ਦੀ ਨਾਜ਼ੁਕ ਸਥਿਤੀ ਲੋਕਾਂ ਦੇ ਜੀਵਨ 'ਤੇ ਭਾਰੀ ਪੈ ਰਹੀ ਹੈ। ਬਿਹਾਰ ਦੀ ਜਨਤਾ ਦੀ ਆਵਾਜ਼ ਕਾਂਗਰਸ ਮਹਾਗਠਜੋੜ ਨਾਲ ਹੈ।'' ਉਨ੍ਹਾਂ ਨੇ ਅੱਗੇ ਕਿਹਾ ਕਿ ਦਿੱਲੀ ਅਤੇ ਬਿਹਾਰ ਦੀਆਂ ਸਰਕਾਰਾਂ ਬੰਦੀ ਸਰਕਾਰਾਂ ਹਨ, ਇਸ ਲਈ ਬੰਦੀ ਸਰਕਾਰ ਵਿਰੁੱਧ ਇਕ ਨਵੇਂ ਬਿਹਾਰ ਦੇ ਨਿਰਮਾਣ ਲਈ ਬਿਹਾਰ ਦੀ ਜਨਤਾ ਤਿਆਰ ਹੈ। ਹੁਣ ਤਬਦੀਲੀ ਦੀ ਵਾਰੀ ਹੈ। ਬਿਹਾਰ ਦੀ ਚਨਤਾ ਤੋਂ ਮੇਰੀ ਅਪੀਲ ਹੈ ਕਿ ਉਹ ਮਹਾਗਠਜੋੜ ਦੇ ਉਮੀਦਵਾਰਾਂ ਨੂੰ ਵੋਟ ਦੇਣ ਅਤੇ ਨਵੇਂ ਬਿਹਾਰ ਦਾ ਨਿਰਮਾਣ ਕਰਨ।
ਦੱਸਣਯੋਗ ਹੈ ਕਿ ਬਿਹਾਰ ਵਿਧਾਨ ਸਭਾ ਚੋਣ ਦੇ ਪਹਿਲੇ ਪੜਾਅ ਦੇ ਅਧੀਨ ਜਿਨ੍ਹਾਂ 71 ਵਿਧਾਨ ਸਭਾ ਖੇਤਰਾਂ 'ਚ 28 ਅਕਤੂਬਰ ਨੂੰ ਵੋਟਿੰਗ ਹੋਣੀ ਹੈ, ਉਸ ਲਈ ਸੋਮਵਾਰ ਸ਼ਾਮ ਪ੍ਰਚਾਰ ਖਤਮ ਹੋ ਗਿਆ। ਬਿਹਾਰ ਵਿਧਾਨ ਸਭਾ ਦੇ ਪਹਿਲੇ ਪੜਾਅ ਦੇ ਚੋਣ ਪ੍ਰਚਾਰ ਦੌਰਾਨ ਪ੍ਰਦੇਸ਼ 'ਚ ਸੱਤਾਧਾਰੀ ਰਾਜਗ ਦੀ ਅਗਵਾਈ ਕਰ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨ ਰੈਲੀਆਂ ਨੂੰ ਸੰਬੋਧਨ ਕੀਤਾ, ਜਿੱਥੇ ਉਨ੍ਹਾਂ ਨੇ ਵੋਟਰਾਂ ਨੂੰ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ 'ਚ ਸੂਬੇ 'ਚ ਫਿਰ ਤੋਂ ਰਾਜਗ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ। ਬਿਹਾਰ ਦੇ ਵਿਰੋਧੀ ਮਹਾਗਠਜੋੜ 'ਚ ਸ਼ਾਮਲ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਪਹਿਲੇ ਪੜਾਅ 'ਚ 2 ਰੈਲੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਦੀ ਪਾਰਟੀ ਕਾਂਗਰਸ ਲਾਲੂ ਪ੍ਰਸਾਦ ਦੀ ਰਾਜਦ ਅਤੇ ਤਿੰਨ ਖੱਬੇ ਪੱਖੀ ਦਲਾਂ ਨਾਲ ਮਿਲ ਕੇ ਇਹ ਚੋਣ ਲੜ ਰਹੀ ਹੈ।
ਇਹ ਵੀ ਪੜ੍ਹੋ : ਕੁੜੀ ਨੇ ਦੋਸਤੀ ਠੁਕਰਾਈ ਤਾਂ ਸਿਰਫਿਰੇ ਆਸ਼ਿਕ ਨੇ ਮਾਂ ਅਤੇ ਭਰਾ ਦੇ ਸਾਹਮਣੇ ਹੀ ਕਰ ਦਿੱਤਾ ਕਤਲ
ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਦਿੱਲੀ- NCR 'ਚ ਵਧੀ ਮੁਸੀਬਤ, ਕਰਨਾ ਹੋਵੇਗਾ ਇੰਤਜ਼ਾਰ
NEXT STORY