ਸੋਨੀਪਤ- ਹਰਿਆਣਾ ਦੇ ਸੋਨੀਪਤ ਦੇ ਪਿੰਡ ਗਿਆਸਪੁਰ ਵਿਚ ਇਕ ਕੁੜੀ ਦੀ ਸ਼ੱਕੀ ਹਲਾਤਾਂ 'ਚ ਮੌਤ ਮਗਰੋਂ ਪਰਿਵਾਰ ਵਾਲਿਆਂ ਨੇ ਉਸ ਦੀ ਲਾਸ਼ ਨੂੰ ਦਫ਼ਨਾ ਦਿੱਤਾ। ਇਸ ਗੱਲ ਦੀ ਸੂਚਨਾ ਜਦੋਂ ਪੁਲਸ ਨੂੰ ਲੱਗੀ ਤਾਂ ਲਾਸ਼ ਨੂੰ ਕਬਰ 'ਚੋਂ ਕੱਢਵਾ ਕੇ ਪੋਸਟਮਾਰਟਮ ਕਰਵਾਇਆ ਤਾਂ ਉਸ ਦੇ ਸਿਰ 'ਚ ਸੱਟ ਮਾਰ ਕੇ ਅਤੇ ਗਲ਼ ਘੁੱਟ ਕੇ ਕਤਲ ਕੀਤੇ ਜਾਣ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਮੁਤਾਬਕ ਸ਼ਨੀਵਾਰ ਸ਼ਾਮ ਨੂੰ ਪੁਲਸ ਨੂੰ ਫੋਨ ਕਾਲ ਕਰ ਕੇ ਸੂਚਨਾ ਦਿੱਤੀ ਗਈ ਕਿ ਕੁੜੀ ਦਾ ਕਤਲ ਕਰ ਕੇ ਦਫ਼ਨਾਇਆ ਗਿਆ ਹੈ। ਜਿਸ 'ਤੇ ਪੁਲਸ ਨੇ ਸ਼ੱਕ ਦੇ ਆਧਾਰ 'ਤੇ ਪਰਿਵਾਰ ਵਾਲਿਆਂ ਨਾਲ ਗੱਲਬਾਤ ਕੀਤੀ। ਬਿਆਨ ਦਰਜ ਕਰਵਾਇਆ ਗਿਆ ਕਿ ਪੁਲਸ ਨੂੰ ਸ਼ੱਕ ਹੈ ਤਾਂ ਲਾਸ਼ ਨੂੰ ਕਬਰ ਵਿਚੋਂ ਕੱਢਵਾ ਕੇ ਪੋਸਟਮਾਰਟਮ ਕਰਵਾਇਆ ਜਾਵੇ। ਪੋਸਟਮਾਰਟਮ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇ।
ਜਿਸ ਤੋਂ ਬਾਅਦ ਪੁਲਸ ਦੀ ਮੌਜੂਦਗੀ ਵਿਚ ਲਾਸ਼ ਨੂੰ ਕਬਰ 'ਚੋਂ ਕੱਢਿਆ ਗਿਆ ਅਤੇ ਪੋਸਟਮਾਰਟਮ ਕਰਵਾਇਆ ਗਿਆ। ਪੋਸਟਮਾਰਟਮ ਰਿਪੋਰਟ 'ਚ ਕੁੜੀ ਦੇ ਕਤਲ ਕੀਤੇ ਜਾਣ ਦੀ ਪੁਸ਼ਟੀ ਹੋਈ ਹੈ। ਪੋਸਟਮਾਰਟਮ ਵਿਚ ਕੁੜੀ ਦਾ ਗਲ਼ ਘੁੱਟ ਕੇ ਅਤੇ ਸਿਰ 'ਚ ਸੱਟਾਂ ਮਾਰ ਕੇ ਕਤਲ ਕੀਤੇ ਜਾਣ ਦਾ ਪਤਾ ਲੱਗਾ ਹੈ।
ਪੁਲਸ ਨੇ ਅਣਪਛਾਤੇ ਵਿਅਕਤੀ 'ਤੇ ਕਤਲ ਦਾ ਮੁਕੱਦਮਾ ਦਰਜ ਕੀਤਾ ਹੈ। ਹਾਲਾਂਕਿ ਮਾਮਲੇ ਵਿਚ ਪਰਿਵਾਰ ਦੇ ਮੈਂਬਰਾਂ ਦੀ ਭੂਮਿਕਾ ਸ਼ੱਕੀ ਲੱਗ ਰਹੀ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਕੁੜੀ ਦਾ ਕਤਲ ਕੀਤਾ ਗਿਆ ਹੈ। ਪੁਲਸ ਪੂਰੇ ਮਾਮਲੇ ਦੀ ਤਹਿ ਤੱਕ ਜਾਣ ਲਈ ਪਰਿਵਾਰ ਤੋਂ ਪੁੱਛ-ਗਿੱਛ ਕਰੇਗੀ, ਜਿਸ ਤੋਂ ਬਾਅਦ ਕਤਲ ਦੇ ਕਾਰਨਾਂ ਤੋਂ ਪਰਦਾ ਉੱਠ ਸਕਦਾ ਹੈ।
ਗੁਰੂਗ੍ਰਾਮ : ਸ਼ਰਾਬ ਦੀ ਦੁਕਾਨ 'ਚ ਲੱਗੀ ਅੱਗ, 5 ਕਰੋੜ ਦੀ ਵਿਦੇਸ਼ੀ ਸ਼ਰਾਬ ਸੜ ਕੇ ਹੋਈ ਸੁਆਹ
NEXT STORY