ਹਰਿਆਣਾ- ਇੰਡੀਅਨ ਨੈਸ਼ਨਲ ਲੋਕ ਦਲ ਦੇ ਪ੍ਰਧਾਨ ਜਨਰਲ ਸਕੱਤਰ ਅਭੈ ਸਿੰਘ ਚੌਟਾਲਾ ਨੇ ਸੋਨੀਪਤ ਜ਼ਿਲ੍ਹੇ ਦੇ ਰਾਈ 'ਚ 2 ਨਾਬਾਲਗ ਭੈਣਾਂ ਨਾਲ ਉਨ੍ਹਾਂ ਦੀ ਮਾਂ ਸਾਹਮਣੇ ਸਮੂਹਕ ਜਬਰ ਜ਼ਿਨਾਹ ਤੋਂ ਬਾਅਦ ਕਤਲ ਕਰਨ ਦੀ ਘਟਨਾ 'ਤੇ ਚਿੰਤਾ ਜ਼ਾਹਰ ਕੀਤੀ ਹੈ। ਅਭੈ ਚੌਟਾਲਾ ਨੇ ਕਿਹਾ ਕਿ ਇਹ ਬੇਹੱਦ ਭਿਆਨਕ ਅਪਰਾਧ ਹੈ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਚੌਟਾਲਾ ਨੇ ਇੱਥੇ ਜਾਰੀ ਬਿਆਨ 'ਚ ਦੋਸ਼ ਲਗਾਇਆ ਕਿ ਪ੍ਰਦੇਸ਼ 'ਚ ਜਨਾਨੀਆਂ ਅਤੇ ਬੱਚੀਆਂ ਵਿਰੁੱਧ ਅਪਰਾਧ ਵੱਧ ਰਹੇ ਹਨ ਪਰ ਪ੍ਰਦੇਸ਼ ਦੀ ਗਠਜੋੜ ਸਰਕਾਰ ਅੱਖਾਂ ਬੰਦ ਕਰ ਕੇ ਬੈਠੀ ਹੈ।
ਇਹ ਵੀ ਪੜ੍ਹੋ : ਹਰਿਆਣਾ 'ਚ ਸਕੀਆਂ ਭੈਣਾਂ ਨਾਲ ਮਾਂ ਦੇ ਸਾਹਮਣੇ ਕੀਤਾ ਜਬਰ ਜ਼ਿਨਾਹ, ਫਿਰ ਦਿੱਤੀ ਦਰਦਨਾਕ ਮੌਤ
ਚੌਟਾਲਾ ਨੇ ਕਿਹਾ ਕਿ ਪ੍ਰਦੇਸ਼ 'ਚ ਜਨਾਨੀਆਂ ਅਤੇ ਬੱਚੀਆਂ ਵਿਰੁੱਧ ਅਪਰਾਧ ਰੋਕਣ ਲਈ ਮਹਿਲਾ ਪੁਲਸ ਦੀ ਬੇਹੱਦ ਘਾਟ ਹੈ। ਉਨ੍ਹਾਂ ਕਿਹਾ ਕਿ ਇਕ ਤਾਜ਼ਾ ਰਿਪੋਰਟ ਅਨੁਸਾਰ ਕੇਂਦਰੀ ਗ੍ਰਹਿ ਮੰਤਰਾਲਾ ਨੇ 2013 'ਚ ਪੁਲਸ 'ਚ ਜਨਾਨੀਆਂ ਦੀ ਗਿਣਤੀ ਵਧਾ ਕੇ 33 ਫੀਸਦੀ ਕਰਨ ਲਈ ਕਿਹਾ ਸੀ ਪਰ ਗ੍ਰਹਿ ਮੰਤਰਾਲਾ ਦੇ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਹਰਿਆਣਾ ਪ੍ਰਦੇਸ਼ ਦੀ ਸਰਕਾਰ ਨੇ ਕੋਈ ਗੰਭੀਰਤਾ ਨਹੀਂ ਦਿਖਾਈ ਹੈ। ਉਨ੍ਹਾਂ ਕਿਹਾ ਕਿ ਬਿਊਰੋ ਆਫ਼ ਪੁਲਸ ਰਿਸਰਚ ਐਂਡ ਡੈਵਲਪਮੈਂਟ ਅਨੁਸਾਰ ਅੱਜ ਵੀ ਹਰਿਆਣਾ ਪ੍ਰਦੇਸ਼ ਦੀ ਪੁਲਸ 'ਚ ਜਨਾਨੀਆਂ ਦੀ ਹਿੱਸੇਦਾਰੀ ਸਿਰਫ਼ 8.34 ਫੀਸਦੀ ਹੈ, ਜਦੋਂ ਕਿ ਗੁਆਂਢੀ ਹਿਮਾਚਲ ਪ੍ਰਦੇਸ਼ 'ਚ ਇਹ ਹਿੱਸੇਦਾਰੀ ਸਾਡੇ ਪ੍ਰਦੇਸ਼ ਤੋਂ ਢਾਈ ਗੁਣਾ ਵੱਧ 19.15 ਫੀਸਦੀ ਸੀ।
ਇਹ ਵੀ ਪੜ੍ਹੋ : ਹੈਰਾਨੀਜਨਕ : ਪੜ੍ਹਾਈ ਕਰਨ ਲਈ ਕਿਹਾ ਤਾਂ 15 ਸਾਲਾ ਧੀ ਨੇ ਮਾਂ ਨੂੰ ਦਿੱਤੀ ਰੂਹ ਕੰਬਾਊ ਮੌਤ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਅਮਰੀਕੀ ਦੂਤਘਰ ਦੇ ਇੰਚਾਰਜ ਕੇਸ਼ਪ ਨੇ ਦਲਾਈ ਲਾਮਾ ਦੇ ਪ੍ਰਤੀਨਿਧੀ ਨਾਲ ਕੀਤੀ ਮੁਲਾਕਾਤ
NEXT STORY