ਸੋਨੀਪਤ (ਪਵਨ ਰਾਠੀ)— ਮੋਦੀ ਸਰਕਾਰ ਨੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲਿਆ ਹੈ ਪਰ ਹੁਣ ਹੋਰ ਮੰਗਾਂ ਨੂੰ ਲੈ ਕੇ ਕਿਸਾਨਾਂ ਦਾ ਅੰਦੋਲਨ ਦਿੱਲੀ ਦੀਆਂ ਸਰਹੱਦਾਂ ’ਤੇ ਜਾਰੀ ਹੈ। ਇਸ ਦਰਮਿਆਨ ਸੋਨੀਪਤ ਕੁੰਡਲੀ ਬਾਰਡਰ ’ਤੇ ਟੀ. ਡੀ. ਆਈ ਮਾਲ ਦੇ ਸਾਹਮਣੇ ਧਰਨੇ ’ਤੇ ਬੈਠੇ ਨਿਹੰਗ ਜਥੇਬੰਦੀਆਂ ਨੇ ਵਾਪਸ ਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਨਿਹੰਗਾਂ ਦੀ ਮੰਨੀਏ ਤਾਂ ਅੱਜ ਦੇਰ ਰਾਤ ਉਹ ਆਪਣੇ ਡੇਰੇ ਗੁਰਦਾਸਪੁਰ ਪਰਤ ਜਾਣਗੇ। ਨਿਹੰਗ ਜਥਿਆਂ ਨੇ ਆਪਣੇ ਟੈਂਟਾਂ ਨੂੰ ਸਮੇਟਣਾ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਨਿਹੰਗਾਂ ਨੇ ਕੀਤਾ ਵੱਡਾ ਐਲਾਨ- ਤਿੰਨੋਂ ਖੇਤੀ ਕਾਨੂੰਨ ਰੱਦ ਹੁੰਦਿਆਂ ਹੀ ਵਾਪਸ ਚਲੇ ਜਾਵਾਂਗੇ
ਇਕ ਟਰੱਕ ਵਿਚ ਉਨ੍ਹਾਂ ਨੇ ਸਾਮਾਨ ਰੱਖਿਆ ਹੈ ਤਾਂ ਦੂਜੇ ’ਚ ਆਪਣੇ ਘੋੜੇ ਲੱਦੇ ਹਨ। ਜੱਥੇ ਵਿਚ ਸ਼ਾਮਲ ਨਿਹੰਗ ਹਰਵਿੰਦਰ ਸਿੰਘ ਨੇ ਦੱਸਿਆ ਕਿ ਹੁਣ ਘਰ ਵਾਪਸ ਜਾਣ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ, ਕਿਉਂਕਿ ਸਾਨੂੰ ਹੁਕਮ ਹੈ ਕਿ ਹੁਣ ਆਪਣੇ ਡੇਰੇ ਵਿਚ ਪਰਤਣਾ ਹੈ। ਸਰਕਾਰ ਨੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਗੱਲ ਮੰਨ ਲਈ ਹੈ ਅਤੇ ਜੋ ਛੋਟੀਆਂ-ਮੋਟੀਆਂ ਮੰਗਾਂ ਹਨ, ਉਨ੍ਹਾਂ ਨੂੰ ਸੰਯੁਕਤ ਕਿਸਾਨ ਮੋਰਚਾ ਵੇਖ ਲਵੇਗਾ। ਦੱਸ ਦੇਈਏ ਕਿ ਨਿਹੰਗ ਜਥੇਬੰਦੀਆਂ ਪਹਿਲਾਂ ਹੀ ਐਲਾਨ ਕਰ ਚੁੱਕੀਆਂ ਹਨ ਕਿ ਖੇਤੀ ਕਾਨੂੰਨ ਰੱਦ ਹੋਣ ਦੀ ਪ੍ਰਕਿਰਿਆ ਮੁਕੰਮਲ ਹੁੰਦਿਆਂ ਹੀ ਉਹ ਇੱਥੋ ਚਲੇ ਜਾਣਗੇ। ਹੁਣ ਕਾਨੂੰਨ ਵਾਪਸੀ ਦੇ ਬਿੱਲ ਸੰਸਦ ਦੇ ਦੋਹਾਂ ਸੰਸਦ ’ਚ ਪਾਸ ਹੋ ਚੁੱਕੇ ਹਨ ਅਤੇ ਰਾਸ਼ਟਰਪਤੀ ਦੀ ਵੀ ਮੋਹਰ ਲੱਗ ਗਈ ਹੈ।
ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਦਾ ਇਕ ਸਾਲ ਪੂਰਾ: ਜਾਣੋ ਸੰਘਰਸ਼ ਤੋਂ ਜਿੱਤ ਤੱਕ ਕੰਡਿਆਂ ਭਰੇ ਸਫਰ ਦੀ ਦਾਸਤਾਨ
ਕੁੜੀ ਨੂੰ ਕਾਮਉਤੇਜਕ ਕੈਪਸੂਲ ਖੁਆ ਕੀਤਾ ਰੇਪ, ਜ਼ਿਆਦਾ ਖ਼ੂਨ ਵਗਣ ਕਾਰਨ ਹੋਈ ਮੌਤ
NEXT STORY